ਲੰਡਨ (ਏਜੰਸੀ)- ਗਹਿਣਿਆਂ ਦੇ ਸ਼ੌਕੀਨਾਂ ਲਈ ਚੰਗੀ ਖਬਰ ਹੈ। ਹੁਣ ਉਨ੍ਹਾਂ ਦੀ ਪਸੰਦ ਦੀਆਂ ਸੋਨੇ ਦੀਆਂ ਵਸਤਾਂ ਹੋਰ ਹਲਕੀਆਂ ਹੋ ਸਕਦੀਆਂ ਹਨ ਉਹ ਵੀ ਬਿਨਾਂ ਆਪਣੀ ਚਮਕ ਗੁਆਏ। ਦੁਨੀਆ ਵਿਚ ਪਹਿਲੀ ਵਾਰ ਸਵਿਸ ਵਿਗਿਆਨੀਆਂ ਨੇ ਪਲਾਸਟਿਕ ਦੀ ਮਦਦ ਨਾਲ 18 ਕੈਰੇਟ ਦਾ ਸੋਨਾ ਤਿਆਰ ਕੀਤਾ ਹੈ। ਇਸ ਦੇ ਨਾਲ ਹੀ ਇਹ ਭਾਰ ਵਿਚ ਕਾਫੀ ਹਲਕਾ ਵੀ ਹੈ। ਖੋਜਕਰਤਾਵਾਂ ਨੇ ਪਲਾਸਟਿਕ ਦੇ ਮੈਟ੍ਰਿਕਸ ਦੀ ਵਰਤੋਂ ਮਿਸ਼ਰ ਧਾਤੂ ਦੀ ਥਾਂ ਕਰਕੇ ਇਸ ਸੋਨੇ ਨੂੰ ਬਣਾਇਆ ਹੈ।
ਸਵਿਸ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਸੋਨੇ ਦਾ ਇਕ ਨਵਾਂ ਰੂਪ ਵਿਕਸਿਤ ਕੀਤਾ ਹੈ, ਜਿਸ ਦਾ ਭਾਰ 18 ਕੈਰੇਟ ਸੋਨੇ ਤੋਂ ਲਗਭਗ 5 ਤੋਂ 6 ਗੁਣਾ ਘੱਟ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਰਸਮੀ ਮਿਸ਼ਰਣ ਵਿਚ ਆਮ ਤੌਰ 'ਤੇ ਤਿੰਨ-ਚੌਥਾਈ ਸੋਨਾ ਅਤੇ ਇਕ ਚੌਥਾਈ ਤਾਂਬਾ ਹੁੰਦਾ ਹੈ। ਇਸ ਦੀ ਘਣਤਾ 15 ਗ੍ਰਾਮ ਘਣਸੈਂਟੀਮੀਟਰ ਹੁੰਦਾ ਹੈ। ਖੋਜਕਰਤਾਵਾਂ ਲਿਓਨੀ ਵੈਂਟ ਹੈਗ, ਰਾਫੇਲ ਮੇਜੇਂਗਾ ਅਤੇ ਇਨ੍ਹਾਂ ਦੀ ਟੀਮ ਨੇ ਮੈਟ੍ਰਿਕਸ ਬਣਾਉਣ ਲਈ ਪ੍ਰੋਟੀਨ ਫਾਈਬਰ ਅਤੇ ਟੇਲੇਕਸ ਪਾਲੀਮਰ ਦੀ ਵਰਤੋਂ ਕੀਤੀ। ਉਨ੍ਹਾਂ ਨੇ ਇਸੇ ਮੈਟ੍ਰਿਕਸ ਵਿਚ ਸੋਨੇ ਦੇ ਨੈਨੋਕ੍ਰਿਸਟਲ ਦੀ ਪਤਲੀ ਡਿਸਕ ਨੂੰ ਲਗਾਇਆ। ਇਹ ਅਧਿਐਨ ਐਡਵਾਂਸਡ ਫੰਕਸ਼ਨਲ ਮਟੀਰੀਅਲ ਜਰਨਲ ਵਿਚ ਪ੍ਰਕਾਸ਼ਿਤ ਹੋਇਆ ਹੈ।
ਖੋਜਕਰਤਾਵਾਂ ਮੁਤਾਬਕ ਸੋਨੇ ਦਾ ਪਲੇਟਲੈਟਸ ਅਤੇ ਪਲਾਸਟਿਕ ਇਕ ਅਜਿਹੇ ਪਦਾਰਥ ਵਿਚ ਪਿਘਲ ਜਾਂਦਾ ਹੈ, ਜਿਸ ਨੂੰ ਆਸਾਨੀ ਨਾਲ ਯਾਂਤਰਿਕ ਰੂਪ ਤੋਂ ਵਧੀਆ ਕੀਤਾ ਜਾ ਸਕਦਾ ਹੈ। ਇਸ ਦੇ ਲਈ ਖੋਜਕਰਤਾਵਾਂ ਨੇ ਪਹਿਲਾਂ ਸਮੱਗਰੀਆਂ ਨੂੰ ਪਾਣੀ ਵਿਚ ਮਿਲਾਇਆ ਅਤੇ ਫਿਰ ਇਸ ਦਾ ਘੋਲ ਤਿਆਰ ਕੀਤਾ। ਇਸ ਘੋਲ ਨੂੰ ਜੈੱਲ ਵਿਚ ਬਦਲਣ ਲਈ ਇਸ ਵਿਚ ਨਮਕ ਮਿਲਾਇਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਪਾਣੀ ਦੀ ਥਾਂ ਐਲਕੋਹਲ ਦੀ ਵਰਤੋਂ ਕੀਤੀ। ਫਿਰ ਉਨ੍ਹਾਂ ਨੇ ਐਲਕੋਹਲ ਜੈੱਲ ਨੂੰ ਉੱਚ ਦਬਾਅ ਵਾਲੇ ਚੈਂਬਰ ਵਿਚ ਰੱਖਿਆ।
ਉੱਚ ਦਬਾਅ ਅਤੇ ਕਾਰਬਨ ਡਾਈ-ਆਕਸਾਈਡ ਦਾ ਵਾਤਾਵਰਣ ਐਲਕੋਹਲ ਅਤੇ ਕਾਰਬਨ-ਡਾਈ-ਆਕਸਾਈਡ ਨੂੰ ਇਕ-ਦੂਜੇ ਵਿਚ ਮਿਲਿਆ ਹੁੰਦਾ ਹੈ। ਜਦੋਂ ਦਬਾਅ ਛੱਡਿਆ ਜਾਂਦਾ ਹੈ ਤਾਂ ਸਭ ਕੁਝ ਐਰੋਜੈਲ ਜਿਵੇਂ ਗੈਸੋਮਰ ਵਿਚ ਬਦਲ ਜਾਂਦਾ ਹੈ। ਇਸ ਤੋਂ ਬਾਅਦ ਪਲਾਸਟਿਕ ਦੇ ਪਾਲੀਮਰ ਨੂੰ ਹਟਾਉਣ ਲਈ ਤਾਪ ਯਾਨੀ ਊਸ਼ਮਾ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਸਮੱਗਰੀ ਦਾ ਸਵਰੂਪ ਬਦਲਿਆ ਜਾਂਦਾ ਹੈ ਅਤੇ ਉਸ ਨੂੰ ਹੇਰਾ ਫੇਰੀ ਵਾਲਾ ਆਕਾਰ ਦਿੱਤਾ ਜਾਂਦਾ ਹੈ। ਅਧਿਐਨ ਮੁਤਾਬਕ ਇਸ ਸੋਨੇ ਵਿਚ ਪਲਾਸਟਿਕ ਦੇ ਭੌਤਿਕ ਗੁਣ ਹੁੰਦੇ ਹਨ। ਜੇਕਰ ਇਸ ਦਾ ਕੋਈ ਟੁਕੜਾ ਕਿਸੇ ਸਖ਼ਤ ਸਤ੍ਹਾ 'ਤੇ ਡਿੱਗਦਾ ਹੈ ਤਾਂ ਇਹ ਪਲਾਸਟਿਕ ਦੀ ਤਰ੍ਹਾਂ ਆਵਾਜ਼ ਕਰਦਾ ਹੈ। ਹਾਲਾਂਕਿ ਇਹ ਸੋਨੇ ਦੀ ਤਰ੍ਹਾਂ ਚਮਕਦਾ ਹੈ ਅਤੇ ਇਸ ਨੂੰ ਪਾਲਿਸ਼ ਕੀਤਾ ਜਾ ਸਕਦਾ ਹੈ।
ਲੀਬੀਆ ਦੇ ਵਿਰੋਧੀ ਨੇਤਾਵਾਂ ਦੀ ਬੈਠਕ ਦੀ ਮੇਜ਼ਬਾਨੀ ਕਰੇਗਾ ਰੂਸ
NEXT STORY