ਸਾਨ ਫ੍ਰਾਂਸਿਸਕੋ— ਗੂਗਲ ਨੇ ਯੌਨ ਸ਼ੋਸ਼ਣ ਦੇ ਮਾਮਲਿਆਂ ਨਾਲ ਨਿਪਟਣ 'ਚ ਜ਼ਿਆਦਾ ਸਖਤੀ ਤੇ ਖੁੱਲ੍ਹਾਪਨ ਦਿਖਾਉਣ ਦਾ ਵਾਅਦਾ ਕੀਤਾ ਹੈ। ਕੰਪਨੀ ਦੀ ਪੁਰਸ਼ ਪ੍ਰਧਾਨ ਵਾਲੀ ਸੰਸਕ੍ਰਿਤੀ ਦੇ ਖਿਲਾਫ ਇਸ ਦੇ ਹਜ਼ਾਰਾਂ ਕਰਮਚਾਰੀਆਂ ਵਲੋਂ ਪਿਛਲੇ ਹਫਤੇ ਕੀਤੇ ਗਏ ਪ੍ਰਦਰਸ਼ਨ ਤੋਂ ਬਾਅਦ ਇਹ ਵਾਅਦਾ ਕੀਤਾ ਹੈ।
ਗੂਗਲ ਨੇ ਪ੍ਰਦਰਸ਼ਨਕਾਰੀ ਕਰਮਚਾਰੀਆਂ ਦੀ ਇਹ ਪ੍ਰਮੁੱਖ ਮੰਗ ਮੰਨ ਲਈ ਹੈ ਕਿ ਯੌਨ ਸ਼ੋਸ਼ਣ ਦੇ ਸਾਰੇ ਮਾਮਲਿਆਂ 'ਚ ਲਾਜ਼ਮੀ ਵਿਚੋਲਗੀ ਦੀ ਸ਼ਰਤ ਹਟਾਈ ਜਾਵੇ। ਇਹ ਨਿਯਮ ਹੁਣ ਅਖਤਿਆਰੀ ਹੋਵੇਗਾ ਤਾਂਕਿ ਸ਼ਿਕਾਇਤਕਰਤਾ ਖੁਦ ਹੀ ਇਸ ਗੱਲ ਦਾ ਫੈਸਲਾ ਕਰ ਸਕੇ ਕਿ ਉਸ ਨੇ ਮਾਮਲਾ ਅਦਾਲਤ 'ਚ ਲਿਜਾਣਾ ਹੈ ਜਾਂ ਆਪਣੇ ਮਾਮਲੇ ਨੂੰ ਕੰਪਨੀ ਦੀ ਜੂਰੀ ਦੇ ਸਾਹਮਣੇ ਰੱਖਣਾ ਹੈ। ਮਹਿਲਾ ਕਰਮਚਾਰੀਆਂ ਵਲੋਂ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਕੈਬ ਸੇਵਾ ਕੰਪਨੀ ਉਬੇਰ ਨੇ ਖੁਦ 'ਚ ਅਜਿਹੇ ਹੀ ਬਦਲਾਅ ਕੀਤੇ ਸਨ। ਕੰਪਨੀ ਦੀ ਵਧੀਕ ਜਾਂਚ 'ਚ ਪਤਾ ਲੱਗਿਆ ਕਿ ਉਸ ਦੇ ਕਈ ਕਰਮਚਾਰੀ ਯੌਨ ਉਤਪੀੜਨ ਦੇ ਸ਼ਿਕਾਰ ਹੋਏ ਹਨ। ਗੂਗਲ ਦੇ ਸੀ.ਈ.ਓ. ਸੁੰਦਰ ਪਿਚਾਈ ਨੇ ਕੰਪਨੀ ਦੇ ਕਰਮਚਾਰੀਆਂ ਨੂੰ ਭੇਜੇ ਈ-ਮੀਲ 'ਚ ਕਿਹਾ ਕਿ ਗੂਗਲ ਦੇ ਸੀਨੀਅਰ ਅਧਿਕਾਰੀਆਂ ਤੇ ਮੈਂ ਤੁਹਾਡੀ ਪ੍ਰਤੀਕਿਰਿਆ ਸੁਣੀ ਹੈ ਤੇ ਤੁਹਾਡੇ ਵਲੋਂ ਸਾਂਝੀਆਂ ਕੀਤੀਆਂ ਗਈਆਂ ਗੱਲਾਂ ਨਾਲ ਕਾਫੀ ਪ੍ਰਭਾਵਿਤ ਹੋਇਆ ਹਾਂ।
ਵੀਰਵਾਰ ਨੂੰ ਪਿਚਾਈ ਵਲੋਂ ਭੇਜੇ ਗਏ ਈ-ਮੇਲ 'ਚ ਕਿਹਾ ਗਿਆ ਕਿ ਅਸੀਂ ਮੰਨਦੇ ਹਾਂ ਕਿ ਅਤੀਤ 'ਚ ਹਮੇਸ਼ਾ ਸਭ ਕੁਝ ਸਹੀ ਨਹੀਂ ਹੁੰਦਾ ਤੇ ਸਾਨੂੰ ਇਸ ਦਾ ਦੁਖ ਹੈ। ਸਾਨੂੰ ਕੁਝ ਬਦਲਾਅ ਕਰਨ ਦੀ ਲੋੜ ਹੈ। ਪਿਛਲੇ ਹਫਤੇ ਦੁਨੀਆ ਦੇ ਵੱਖ-ਵੱਖ ਦੇਸ਼ਾਂ 'ਚ ਗੂਗਲ ਦੇ ਕਰਮਚਾਰੀਆਂ ਨੇ ਆਪਣੇ ਦਫਤਰਾਂ 'ਚ ਬਣੀਆਂ ਆਪਣੀ ਬੈਠਣ ਦੀਆਂ ਥਾਂਵਾਂ ਤੋਂ ਬਾਹਰ ਨਿਕਲ ਕੇ ਯੌਨ ਸ਼ੋਸ਼ਣ ਤੇ ਉਤਪੀੜਨ ਦੀਆਂ ਸ਼ਿਕਾਇਤਾਂ ਦੇ ਮਾਮਲਿਆਂ 'ਚ ਆਪਣੇ ਸੀਨੀਅਰ ਅਧਿਕਾਰੀਆਂ ਦੀ ਦੁਰਵਿਵਹਾਰ ਦੀ ਵਿਰੋਧ ਕੀਤਾ ਹੈ। ਪ੍ਰਦਰਸ਼ਨ ਕਰਨ ਵਾਲਿਆਂ ਮੁਤਾਬਕ ਕਰੀਬ 20,000 ਕਰਮਚਾਰੀਆਂ ਨੇ ਇਸ ਪ੍ਰਦਰਸ਼ਨ 'ਚ ਹਿੱਸਾ ਲਿਆ।
ਮੋਗਾਦਿਸ਼ੂ 'ਚ ਹੋਏ ਧਮਾਕਿਆਂ 'ਚ 10 ਲੋਕਾਂ ਦੀ ਮੌਤ
NEXT STORY