ਬੀਜਿੰਗ- ਗੂਗਲ ਨੇ ਚੀਨ 'ਚ ਆਪਣੀ 'ਗੂਗਲ ਟ੍ਰਾਂਸਲੇਟ' ਸੇਵਾ ਬੰਦ ਕਰ ਦਿੱਤੀ ਹੈ। 'ਗੂਗਲ ਟ੍ਰਾਂਸਲੇਟ' ਚੀਨ 'ਚ ਗੂਗਲ ਵਲੋਂ ਉਪਲੱਬਧ ਕਰਵਾਈਆਂ ਜਾਣ ਵਾਲੀਆਂ ਚੁਨਿੰਦਾ ਸੇਵਾਵਾਂ 'ਚੋਂ ਇਕ ਸੀ। ਦਰਅਸਲ ਚੀਨ 'ਚ ਪੱਛਮੀ ਦੇਸ਼ਾਂ ਦੀਆਂ ਸੋਸ਼ਲ ਮੀਡੀਆ ਕੰਪਨੀਆਂ ਵਲੋਂ ਉਪਲੱਬਧ ਕਰਵਾਈ ਜਾਣ ਵਾਲੀਆਂ ਜ਼ਿਆਦਾਤਰ ਸੇਵਾਵਾਂ ਪ੍ਰਤੀਬੰਧਿਤ ਹਨ।
ਚੀਨ 'ਚ 'ਗੂਗਲ ਟ੍ਰਾਂਸਲੇਟ' ਦੇ ਸਮਾਰਟਫੋਨ ਐਪ ਅਤੇ ਵੈੱਬਸਾਈਟ 'ਤੇ ਉਪਯੋਗਕਰਤਾਵਾਂ ਨੂੰ ਇਹ ਆਮ 'ਸਰਚ ਬਾਰ' ਅਤੇ 'ਲਿੰਕ' ਨਜ਼ਰ ਆਉਂਦਾ ਹੈ ਜੋ ਕਲਿੱਕ ਕਰਨ 'ਤੇ ਉਨ੍ਹਾਂ ਨੂੰ ਹਾਂਗਕਾਂਗ 'ਚ ਉਪਲੱਬਧ ਕੰਪਨੀ ਦੇ ਵੈੱਬਪੇਜ਼ 'ਤੇ ਲਿਜਾਂਦਾ ਹੈ। ਇਹ ਵੈੱਬਪੇਜ਼ ਚੀਨ 'ਚ ਪ੍ਰਤੀਬੰਧਿਤ ਹਨ। ਚੀਨ ਦੇ ਕਈ ਉਪਯੋਗਕਰਤਾਵਾਂ ਨੇ ਆਪਣੇ ਸੋਸ਼ਲ ਮੀਡੀਆ ਪੋਸਟ 'ਚ ਸ਼ਨੀਵਾਰ ਤੋਂ ਹੀ 'ਗੂਗਲ ਟ੍ਰਾਂਸਲੇਟ' ਸੇਵਾ ਦੀ ਵਰਤੋਂ 'ਚ ਅਸਮਰਥ ਹੋਣ ਦੀ ਜਾਣਕਾਰੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਗੂਗਲ ਦੇ ਕ੍ਰੋਮ ਬਰਾਊਜ਼ਰ 'ਚ ਉਪਲੱਬਧ ਅਨੁਵਾਦ ਫੀਚਰ ਵੀ ਹੁਣ ਚੀਨ 'ਚ ਕੰਮ ਨਹੀਂ ਕਰ ਰਿਹਾ ਹੈ। ਗੂਗਲ ਨੇ ਇਕ ਬਿਆਨ ਜਾਰੀ ਕਰਕੇ ਕਿਹਾ ਕਿ ਚੀਨ 'ਚ 'ਘੱਟ ਇਸਤੇਮਾਲ' ਦੇ ਕਾਰਨ 'ਗੂਗਲ ਟ੍ਰਾਂਸਲੇਟ' ਸੇਵਾ ਬੰਦ ਕਰ ਦਿੱਤੀ ਗਈ ਹੈ। ਹਾਲਾਂਕਿ ਇਹ ਸਪੱਸ਼ਟ ਨਹੀਂ ਕੀਤਾ ਗਿਆ ਹੈ ਕਿ ਚੀਨ ਦੇ ਕਿੰਨੇ ਉਪਯੋਗਕਰਤਾ 'ਗੂਗਲ ਟ੍ਰਾਂਸਲੇਟ' ਸੇਵਾ ਦਾ ਇਸਤੇਮਾਲ ਕਰਦੇ ਸਨ।
ਵੱਢਿਆ ਨੱਕ...ਹਥੌੜੇ ਨਾਲ ਭੰਨਿਆ ਸਿਰ! ਈਰਾਨ 'ਚ ਪ੍ਰਦਰਸ਼ਨ ਦੌਰਾਨ 17 ਸਾਲਾ ਕੁੜੀ ਦਾ ਕਤਲ
NEXT STORY