ਇੰਟਰਨੈਸ਼ਨਲ ਡੈਸਕ : ਕੈਨੇਡਾ ਨੇ ਸਟੱਡੀ, ਟੂਰਿਸਟ ਤੇ ਸਪਾਊਸ ਵੀਜ਼ੇ ਦੀ ਕੈਟਾਗਰੀ ਦੇ ਵੀਜ਼ਾ ਦੇਣ ਦੀ ਰਫ਼ਤਾਰ ਤੇਜ਼ ਕਰ ਦਿੱਤੀ ਹੈ। ਕੁਝ ਸਮੇਂ ਦੌਰਾਨ ਕੈਨੇਡਾ ਦਾ ਸਟੱਡੀ ਵੀਜ਼ਾ ਤਿੰਨ ਤੋਂ ਚਾਰ ਮਹੀਨਿਆਂ ਬਾਅਦ ਵੀ ਆਇਆ ਹੈ, ਜਿਸ ਕਾਰਨ ਬਹੁਤ ਸਾਰੇ ਬੱਚਿਆਂ ਦਾ ਪੜ੍ਹਾਈ ’ਚ ਗੈਪ ਪੈ ਗਿਆ ਤੇ ਬਹੁਤਿਆਂ ਦੀ ਆਈਲੈਟਸ ਦੀ ਵੈਲੀਡਿਟੀ ਖ਼ਤਮ ਹੋ ਗਈ ਹੈ। ਕੋਵਿਡ ਦੌਰਾਨ ਰਿਜ਼ਲਟ ’ਚ ਬਹੁਤ ਸਮਾਂ ਲੱਗਾ ਤੇ ਜਦੋਂ ਰਿਜ਼ਲਟ ਆਏ ਤਾਂ ਬਹੁਤ ਸਾਰੇ ਬੱਚਿਆਂ ਦੀ ਰਿਫਿਊਜ਼ਲ ਆਈ। ਇਸ ਦੌਰਾਨ ਚੰਗੇ ਤੇ ਹੋਣਹਾਰ ਵਿਦਿਆਰਥੀਆਂ ਨੂੰ ਵੀ ਰਿਫਿਊਜ਼ਲ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਹੁਣ ਕੈਨੇਡਾ ਵਿਚ ਨਵੀਂ ਬਣੀ ਸਰਕਾਰ ਨੇ ਇਮੀਗ੍ਰੇਸ਼ਨ ਡਿਪਾਰਟਮੈਂਟ ਵੱਲ ਖਾਸ ਧਿਆਨ ਦਿੱਤਾ ਹੈ। 500 ਮਿਲੀਅਨ ਡਾਲਰ ਇਮੀਗ੍ਰੇਸ਼ਨ ਡਿਪਾਰਟਮੈਂਟ ’ਤੇ ਖਰਚ ਕੀਤਾ ਗਿਆ ਹੈ। ਇਸ ’ਚ ਹੋਰ ਜ਼ਿਆਦਾ ਤੇਜ਼ੀ ਲਿਆਉਣ ਲਈ ਨਵੇਂ ਵਰਕਰਜ਼ ਨੂੰ ਨੌਕਰੀਆਂ ਦਿੱਤੀਆਂ ਗਈਆਂ ਹਨ ਤਾਂ ਜੋ ਪਿਛਲੇ ਸਾਲ ਦੇ ਜਮ੍ਹਾ ਹੋਏ ਕੇਸਾਂ ਦਾ ਰਿਜ਼ਲਟ ਜਲਦੀ ਕੱਢਿਆ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆ ਯੂਕ੍ਰੇਨੀ ਸ਼ਰਨਾਰਥੀਆਂ ਨੂੰ ਦੇਵੇਗਾ 'ਅਸਥਾਈ ਵੀਜ਼ਾ', ਮਿਲੇਗੀ ਇਹ ਇਜਾਜ਼ਤ
ਇਸ ਦੇ ਨਾਲ ਹੀ ਕੈਨੇਡਾ ਦੇ ਸਪਾਊਸ ਕੇਸ ਦਰ ਜਲਦ ਆਉਣੇ ਸ਼ੁਰੂ ਹੋ ਗਏ ਹਨ। ਜਿਹੜੇ ਵਿਦਿਆਰਥੀ ਦਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ, ਉਨ੍ਹਾਂ ਕੋਲ ਆਪਣਾ ਕੇਸ ਦੁਬਾਰਾ ਅਪਲਾਈ ਕਰਨ ਦਾ ਮੌਕਾ ਹੈ। ਹੁਣ ਨਵੇਂ ਲੱਗੇ ਕੇਸਾਂ ਦਾ ਰਿਜ਼ਲਟ ਬਹੁਤ ਹੀ ਜਲਦ ਆ ਰਿਹਾ ਹੈ ਤੇ ਨਤੀਜੇ ਸ਼ਾਨਦਾਰ ਆ ਰਹੇ ਹਨ। ਇਸ ਦੇ ਨਾਲ ਹੀ ਜਿਹੜੇ ਵਿਦਿਆਰਥੀ 2020-21 ਪਾਸ ਹਨ, ਓਵਰਆਲ 6 ਅਤੇ 5 ਬੈਂਡ ਹਨ, ਉਹ ਆਸਟ੍ਰੇਲੀਆ ਦੇ ਅਗਲੇ ਟੇਕ ਲਈ ਹੀ ਅਪਲਾਈ ਕਰਨ। ਹੁਣ ਤਕ ਆਸਟ੍ਰੇਲੀਆ ਨੇ ਬਹੁਤ ਹੀ ਵਧੀਆ ਨਤੀਜੇ ਦਿੱਤੇ ਹਨ। ਇਸ ਦੇ ਨਾਲ ਵਿਦਿਆਰਥੀਆਂ ਨੂੰ ਆਸਟ੍ਰੇਲੀਆ ਜਾ ਕੇ 20 ਘੰਟੇ ਦੀ ਜਗ੍ਹਾ 40 ਘੰਟੇ ਕੰਮ ਕਰਨ ਦਾ ਮੌਕਾ ਮਿਲਦਾ ਹੈ। ਗ੍ਰੈਜੂਏਟ ਵਿਦਿਆਰਥੀ ਆਪਣੇ ਸਪਾਊਸ ਨੂੰ ਵੀ ਨਾਲ ਲੈ ਕੇ ਜਾ ਸਕਦਾ ਹੈ। ਜੋ ਵਿਦਿਆਰਥੀ ਕੈਨੇਡਾ ਜਾਂ ਆਸਟ੍ਰੇਲੀਆ ਲਈ ਅਗਲੇ ਇੰਟੇਕ ਸਬੰਧੀ ਅਪਲਾਈ ਕਰਨਾ ਚਾਹੁੰਦੇ ਹਨ, ਉਹ ਅੱਜ ਹੀ ਇਨ੍ਹਾਂ ਨੰਬਰਾਂ 9300260000, 9300270000 ’’ਤੇ ਸੰਪਰਕ ਕਰਨ।
ਚੀਨੀ ਰਾਜਦੂਤ ਦਾ ਦਾਅਵਾ, ਰੂਸ ਨੂੰ 'ਹਥਿਆਰ' ਨਹੀਂ ਭੇਜ ਰਿਹਾ ਬੀਜਿੰਗ
NEXT STORY