ਨਿਊਯਾਰਕ- ਪੁਲਸ ਹਿਰਾਸਤ ਵਿਚ ਅਸ਼ਵੇਤ (ਗੈਰ-ਗੋਰੇ ਵਿਅਕਤੀ) ਜਾਰਜ ਫਲਾਇਡ ਦੀ ਮੌਤ ਦੇ ਬਾਅਦ ਹੋ ਰਹੇ ਹਿੰਸਕ ਪ੍ਰਦਰਸ਼ਨਾਂ 'ਤੇ ਰਿਪੋਰਟਿੰਗ ਕਰਦੇ ਸੀ. ਐੱਨ. ਐੱਨ. ਦੇ ਇਕ ਪੱਤਰਕਾਰ ਨੂੰ ਟੈਲੀਵਿਜ਼ਨ 'ਤੇ ਸਿੱਧੇ ਪ੍ਰਸਾਰਣ ਦੌਰਾਨ ਪੁਲਸ ਵਲੋਂ ਹਿਰਾਸਤ ਵਿਚ ਲਏ ਜਾਣ ਦੇ ਬਾਅਦ ਮਿਨੇਸੋਟਾ ਦੇ ਗਵਰਨਰ ਟਿਮ ਵਾਲਜ਼ ਨੇ ਮੁਆਫੀ ਮੰਗੀ ਹੈ। ਸੀ. ਐੱਨ. ਐੱਨ. ਦੇ ਮੁੱਖ ਕਾਰਜਕਾਰੀ ਅਧਿਕਾਰੀ ਜੇਫ ਜਕਰ ਨੇ ਵਾਲਜ਼ ਤੋਂ ਇਹ ਜਵਾਬ ਮੰਗਣ ਦੀ ਅਪੀਲ ਕੀਤੀ ਕਿ ਉਨ੍ਹਾਂ ਨੂੰ ਪੁਲਸ ਦੀ ਵੈਨ ਵਿਚ ਕਿਉਂ ਲੈ ਜਾਇਆ ਗਿਆ। ਇਸ ਦੇ ਬਾਅਦ ਇਕ ਘੰਟੇ ਦੇ ਅੰਦਰ ਸੀ. ਐੱਨ. ਐੱਨ. ਦੇ ਪੱਤਰਕਾਰ ਉਮਰ ਜਿਮੇਨੇਜ ਅਤੇ ਉਸ ਦੇ ਦੋ ਸਾਥੀਆਂ ਨੂੰ ਰਿਹਾਅ ਕਰ ਦਿੱਤਾ ਗਿਆ।
ਵਾਲਜ਼ ਨੇ ਕਿਹਾ, ਅਸੀਂ ਇਹ ਸੁਨਿਸ਼ਚਿਤ ਕੀਤਾ ਕਿ ਇਹ ਕਹਾਣੀ ਦੱਸਣ ਲਈ ਪੱਤਰਕਾਰਤਾ ਲਈ ਸੁਰੱਖਿਅਤ ਸਥਾਨ ਹੋਵੇ। ਜਿਮੇਨੇਜ ਅਤੇ ਉਸ ਦੇ ਸਹਿ ਕਰਮੀ ਬਿੱਲ ਕਿਰਕਾਸ ਅਤੇ ਲਿਓਨੇਲ ਮੇਂਦੇਜ ਫਲਾਇਡ ਦੀ ਮੌਤ ਦੇ ਬਾਅਦ ਅੱਗ ਲੱਗਣ ਅਤੇ ਲੋਕਾਂ ਦੇ ਗੁੱਸੇ ਨੂੰ ਦੱਸਦੇ ਹੋਏ ਸੀ. ਐੱਨ. ਐੱਨ. ਦੇ 'ਨਿਊ ਡੇਅ' ਪ੍ਰੋਗਰਾਮ ਲਈ ਲਾਈਵ ਰਿਪੋਰਟਿੰਗ ਕਰ ਰਹੇ ਸਨ। ਫਲਾਇਡ ਦੀ ਮੌਤ ਦੇ ਮਾਮਲੇ ਵਿਚ ਬਰਖਾਸਤ ਕੀਤੇ ਗਏ ਅਧਿਕਾਰੀ ਡੇਰੇਕ ਚਾਉਵਿਨ 'ਤੇ ਸ਼ੁੱਕਰਵਾਰ ਨੂੰ ਕਤਲ ਦਾ ਦੋਸ਼ ਲਗਾਇਆ ਗਿਆ ਹੈ। ਰਿਹਾਅ ਹੋਣ ਦੇ ਬਾਅਦ ਜਿਮੇਨੇਜ ਨੇ ਕਿਹਾ ਕਿ ਉਹ ਖੁਸ਼ ਹੈ ਕਿ ਉਨ੍ਹਾਂ ਦੀ ਗ੍ਰਿਫਤਾਰੀ ਦਾ ਸਿੱਧਾ ਪ੍ਰਸਾਰਣ ਕੀਤਾ ਗਿਆ। ਬਾਅਦ ਵਿਚ ਪੱਤਰਕਾਰ ਸੰਮੇਲਨ ਵਿਚ ਵਾਲਜ਼ ਨੇ ਕਿਹਾ ਕਿ ਮੈਂ ਪੂਰੀ ਜ਼ਿੰਮੇਵਾਰੀ ਲੈਂਦਾ ਹੈ। ਇਸ ਤਰ੍ਹਾਂ ਦੀਆਂ ਚੀਜ਼ਾਂ ਹੋਣ ਦਾ ਕੋਈ ਕਾਰਨ ਨਹੀਂ ਹੈ। ਉਸ ਟੀਮ ਤੋਂ ਮੈਂ ਜਨਤਕ ਰੂਪ ਨਾਲ ਮੁਆਫੀ ਮੰਗਦਾ ਹਾਂ। ਸੀ. ਐੱਨ. ਐੱਨ. ਨੇ ਵਾਲਜ਼ ਦੀ ਮੁਆਫੀ ਸਵਿਕਾਰ ਕਰਦੇ ਹੋਏ ਕਿਹਾ ਕਿ ਨੈੱਟਵਰਕ ਉਨ੍ਹਾਂ ਸ਼ਬਦਾਂ ਦੀ ਸੱਚਾਈ ਦੀ ਸਿਫਤ ਕਰਦਾ ਹੈ।
ਇਸਲਾਮਿਕ ਸਟੇਟ ਨੂੰ ਸਮਰਥਨ ਦੇਣ ਦੇ ਮਾਮਲੇ 'ਚ ਮਹਿਲਾ ਨੂੰ ਹੋਈ ਸਜ਼ਾ
NEXT STORY