ਲੰਡਨ (ਬਿਊਰੋ):ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸੁਫਨੇ ਪੂਰੇ ਕਰਨ ਲਈ ਹੌਂਸਲਾ ਮਹੱਤਵਪੂਰਨ ਹੈ।ਹੌਂਸਲੇ ਦੀ ਮਿਸਾਲ ਕਾਇਮ ਕਰਦਿਆਂ 93 ਸਾਲ ਦੀ ਬੇੱਟੀ ਬ੍ਰੋਮੇਜ ਨੇ ਬਾਈਪਲੇਨ ਦੇ ਪਰਾਂ 'ਤੇ ਪੰਜਵੀਂ ਵਾਰ ਵਿੰਗ ਵਾਕ ਕੀਤੀ ਅਤੇ ਆਕਾਸ਼ ਵਿਚ ਗੋਤਾ ਵੀ ਲਗਾਇਆ। ਇਸ ਮਗਰੋਂ ਉਹਨਾਂ ਦਾ ਨਾਮ ਗਿਨੀਜ਼ ਵਰਲਡ ਰਿਕਾਰਡ ਵਿਚ ਦਰਜ ਕੀਤਾ ਗਿਆ ਹੈ।
ਪੜ੍ਹੋ ਇਹ ਅਹਿਮ ਖ਼ਬਰ- ਹੈਲੀਕਾਪਟਰ ਨਾਲ ਲਟਕ ਕੇ ਯੂਟਿਊਬਰ ਨੇ ਕੀਤੇ 25 ਪੁਸ਼ਅੱਪ, ਤੋੜਿਆ ਵਰਲਡ ਰਿਕਾਰਡ (ਵੀਡੀਓ)
ਖ਼ਾਸ ਗੱਲ ਇਹ ਹੈ ਕਿ ਚੈਰਿਟੀ ਲਈ ਉਹਨਾਂ ਨੇ ਇਹ ਕਾਰਨਾਮਾ ਉਦੋਂ ਕੀਤਾ ਹੈ ਜਦੋਂ ਇਕ ਸਾਲ ਪਹਿਲਾਂ ਹੀ ਉਹਨਾਂ ਦੀ ਹਾਰਟ ਸਰਜਰੀ ਹੋਈ ਹੈ ਅਤੇ ਪੇਸਮੇਕਰ ਲੱਗਾ ਹੈ। ਉਹ ਆਰਥਾਰਾਈਟਸ ਨਾਲ ਵੀ ਪੀੜਤ ਹੈ। ਬੇੱਟੀ ਦੱਸਦੀ ਹੈ ਕਿ ਉਹਨਾਂ ਨੂੰ ਇਸ ਤਰ੍ਹਾਂ ਦੀ ਉਡਾਣ ਦੀ ਸਭ ਤੋਂ ਪਹਿਲੀ ਪ੍ਰੇਰਣਾ ਇਕ ਚਾਕਲੇਟ ਟੀਵੀ ਐਡ ਦੇਖ ਕੇ ਆਈ ਸੀ। ਉਸ ਮੁਤਾਬਕ ਮੈਂ ਖੁਦ ਨੂੰ ਸਾਬਤ ਕਰਨਾ ਚਾਹੁੰਦੀ ਸੀ ਕਿ ਇਸ ਉਮਰ 'ਚ ਅਜਿਹਾ ਜੋਖਮ ਭਰਿਆ ਕੰਮ ਕਰ ਸਕਦੀ ਹਾਂ।
ਬ੍ਰਿਟਿਸ਼ PM ਦੀ ਦੌੜ 'ਚ ਸੁਨਕ ਨੂੰ ਝਟਕਾ, ਟਰਸ ਨੂੰ 28 ਫੀਸਦੀ ਬੜਤ
NEXT STORY