ਰਿਆਦ (ਬਿਊਰੋ): ਭਾਰਤ ਸਮੇਤ ਦੁਨੀਆ ਭਰ ਤੋਂ ਬਹੁਤ ਸਾਰੇ ਲੋਕ ਹੱਜ, ਉਮਰਾਹ ਅਤੇ ਸੈਰ-ਸਪਾਟੇ ਲਈ ਸਾਊਦੀ ਅਰਬ ਜਾਂਦੇ ਹਨ। ਅਜਿਹੇ ਲੋਕਾਂ ਲਈ ਸਰਕਾਰ ਨੇ ਵੱਡਾ ਕਦਮ ਚੁੱਕਿਆ ਹੈ ਅਤੇ ਹੁਣ ਸਾਊਦੀ 'ਚ ਦਾਖਲ ਹੋਣ ਦੀ ਪ੍ਰਕਿਰਿਆ ਨੂੰ ਕਾਫੀ ਆਸਾਨ ਕਰ ਦਿੱਤਾ ਗਿਆ ਹੈ। ਸਾਊਦੀ ਨੇ ਘੋਸ਼ਣਾ ਕੀਤੀ ਹੈ ਕਿ ਏਅਰਲਾਈਨਾਂ ਤੋਂ ਫਲਾਈਟ ਟਿਕਟ ਰੱਖਣ ਵਾਲੇ ਯਾਤਰੀਆਂ ਨੂੰ ਵੱਧ ਤੋਂ ਵੱਧ ਚਾਰ ਦਿਨਾਂ (ਜਾਂ 96 ਘੰਟਿਆਂ) ਲਈ ਸਾਊਦੀ ਅਰਬ ਵਿੱਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਵੇਗੀ। ਇਸ ਦੌਰਾਨ ਉਹ ਹੱਜ ਅਤੇ ਉਮਰਾ ਵੀ ਕਰ ਸਕਦੇ ਹਨ।
ਤਿੰਨ ਮਿੰਟ 'ਚ ਪੂਰੀ ਹੋਵੇਗੀ ਪ੍ਰਕਿਰਿਆ
ਖਲੀਜ਼ ਟਾਈਮਜ਼ ਨੇ ਸਾਊਦੀ ਦੇ ਬੁਲਾਰੇ ਦੇ ਹਵਾਲੇ ਨਾਲ ਕਿਹਾ ਕਿ ਜਦੋਂ ਯਾਤਰੀ ਜਹਾਜ਼ ਦੀਆਂ ਟਿਕਟਾਂ ਆਨਲਾਈਨ ਬੁੱਕ ਕਰਦੇ ਹਨ, ਤਾਂ ਉਨ੍ਹਾਂ ਨੂੰ ਪੁੱਛਿਆ ਜਾਵੇਗਾ ਕਿ ਉਨ੍ਹਾਂ ਨੂੰ ਵੀਜ਼ੇ ਦੀ ਲੋੜ ਹੈ ਜਾਂ ਨਹੀਂ। ਜੇਕਰ ਉਹ ਦੱਸਦੇ ਹਨ ਕਿ ਉਹਨਾਂ ਨੂੰ ਇਸਦੀ ਲੋੜ ਹੈ, ਤਾਂ ਉਹਨਾਂ ਨੂੰ ਇੱਕ ਫਾਰਮ ਭਰਨਾ ਹੋਵੇਗਾ ਜਿਸ ਵਿੱਚ ਸਿਰਫ਼ ਤਿੰਨ ਮਿੰਟ ਲੱਗਣਗੇ। ਪਰ ਟਿਕਟ ਲੈਣ ਵਾਲਿਆਂ ਨੂੰ ਸਿਰਫ਼ ਚਾਰ ਦਿਨ ਸਾਊਦੀ ਵਿੱਚ ਰੁਕਣ ਦੀ ਇਜਾਜ਼ਤ ਹੋਵੇਗੀ।
ਸਾਊਦੀ ਦੇ ਬੁਲਾਰੇ ਅਬਦੁੱਲਾ ਅਲ ਸ਼ਾਹਰਾਨੀ ਨੇ ਦੱਸਿਆ ਕਿ ਟਿਕਟ ਬੁੱਕ ਕਰਦੇ ਸਮੇਂ ਯਾਤਰੀ ਵੀਜ਼ਾ ਦਾ ਵਿਕਲਪ ਦਿਖਾਈ ਦੇਵੇਗਾ, "ਜੇਕਰ ਯਾਤਰੀ ਹਾਂ ਵਿੱਚ ਜਵਾਬ ਦਿੰਦਾ ਹੈ, ਤਾਂ ਉਹ ਵੀਜ਼ਾ ਪ੍ਰਾਪਤ ਕਰਨ ਲਈ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਦਾ ਸਹਾਰਾ ਲਏ ਬਿਨਾਂ ਇਸ ਪ੍ਰਕਿਰਿਆ ਨੂੰ ਪੂਰਾ ਕਰ ਸਕੇਗਾ।ਨਵੀਂ ਸੇਵਾ ਦੇਸ਼ ਦੇ ਸਾਰੇ ਅੰਤਰਰਾਸ਼ਟਰੀ ਹਵਾਈ ਅੱਡਿਆਂ 'ਤੇ ਉਪਲਬਧ ਹੋਵੇਗੀ।
ਪੜ੍ਹੋ ਇਹ ਅਹਿਮ ਖ਼ਬਰ- ਦੁਨੀਆ ਦੇ ਸਭ ਤੋਂ ਵੱਡੇ 'ਜਹਾਜ਼' ਨੇ ਭਰੀ ਰਿਕਾਰਡ ਉਡਾਣ, ਫੁੱਟਬਾਲ ਦੇ ਮੈਦਾਨ ਤੋਂ ਵੀ ਵੱਡੇ ਹਨ ਵਿੰਗਸ
ਤੁਹਾਡੀ ਟਿਕਟ ਹੀ ਹੋਵੇਗੀ ਵੀਜ਼ਾ
ਅਲ-ਸ਼ਹਰਾਨੀ ਨੇ ਜ਼ੋਰ ਦੇ ਕੇ ਕਿਹਾ ਕਿ 'ਤੁਹਾਡੀ ਟਿਕਟ ਹੀ ਇੱਕ ਵੀਜ਼ਾ ਹੈ' ਨਵਾਂ ਪ੍ਰੋਗਰਾਮ ਰਾਜ ਲਈ ਅੰਤਰਰਾਸ਼ਟਰੀ ਉਡਾਣਾਂ ਲਈ ਵਧੇਰੇ ਮੰਗ ਪੈਦਾ ਕਰੇਗਾ, ਕਿਉਂਕਿ ਇਸ ਫ਼ੈਸਲੇ ਦਾ ਉਦੇਸ਼ ਇਸ ਸਾਲ ਮੰਗ ਵਿੱਚ 40 ਪ੍ਰਤੀਸ਼ਤ ਵਾਧਾ ਪ੍ਰਾਪਤ ਕਰਨਾ ਹੈ।ਸਾਊਦੀ ਸਰਕਾਰ ਦਾ ਇਹ ਫ਼ੈਸਲਾ ਉਨ੍ਹਾਂ ਲੋਕਾਂ ਲਈ ਚੰਗਾ ਸਾਬਤ ਹੋਵੇਗਾ ਜੋ ਸਾਊਦੀ 'ਚ ਕਿਸੇ ਨੂੰ ਮਿਲਣ ਜਾ ਰਹੇ ਹਨ ਜਾਂ ਫਿਰ ਉਨ੍ਹਾਂ ਦੀ ਯੋਜਨਾ ਯਾਤਰਾ, ਉਮਰਾ ਜਾਂ ਹੱਜ ਕਰਨ ਦੀ ਹੈ। ਪਰ ਇਸਦੇ ਲਈ ਲੋਕਾਂ ਨੂੰ ਚਾਰ ਦਿਨ ਯਾਨੀ ਸਿਰਫ 96 ਘੰਟੇ ਦਿੱਤੇ ਜਾਣਗੇ। ਇਸ ਤੋਂ ਬਾਅਦ ਉਨ੍ਹਾਂ ਨੂੰ ਵਾਪਸ ਪਰਤਣਾ ਪਵੇਗਾ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਬਲਿੰਕਨ ਅਗਲੇ ਮਹੀਨੇ ਕਰਨਗੇ ਚੀਨ ਦਾ ਦੌਰਾ: ਅਮਰੀਕੀ ਵਿਦੇਸ਼ ਵਿਭਾਗ
NEXT STORY