ਰਿਆਦ - ਕੋਰੋਨਾ ਵਾਇਰਸ ਦੀ ਨਵੀਂ ਲਹਿਰ ਤੋਂ ਦੁਨੀਆ ਭਰ ਦੇ ਹਾਲਾਤ ਵਿਗੜਦੇ ਜਾ ਰਹੇ ਹਨ ਅਤੇ ਕਈ ਮੁਲਕਾਂ ਵੱਲੋਂ ਤਾਂ ਦੂਜੇ ਮੁਲਕਾਂ ਦੇ ਲੋਕਾਂ ਦੇ ਆਉਣ-ਜਾਣ 'ਤੇ ਪਾਬੰਦੀ ਵੀ ਲਾ ਦਿੱਤੀ ਗਈ ਹੈ। ਉਥੇ ਇਸ ਕਹਿਰ ਵਿਚਾਲੇ ਸਾਊਦੀ ਅਰਬ ਦੇ ਪਰਿਵਹਨ ਮੰਤਰੀ ਸਾਲੇਹ ਅਲ-ਜੱਸਰ ਨੇ 17 ਮਈ ਨੂੰ ਅੰਤਰਰਾਸ਼ਟਰੀ ਉਡਾਣਾਂ ਦੀ ਵਾਪਸੀ ਦੀਆਂ ਤਿਆਰੀਆਂ 'ਤੇ ਚਰਚਾ ਕਰਨ ਲਈ ਸਾਊਦਿਆ ਏਅਰਲਾਈਨਸ ਦੇ ਨਿਰਦੇਸ਼ਕ ਪਾਰਟੀ ਨਾਲ ਇਕ ਬੈਠਕ ਦੀ ਅਗਵਾਈ ਕੀਤੀ।
ਇਹ ਵੀ ਪੜੋ - ਕੋਰੋਨਾ ਦੀ ਨਵੀਂ ਲਹਿਰ ਵਿਚਾਲੇ ਇਹ ਮੁਲਕ 'ਸੈਲਾਨੀਆਂ' ਦੀ ਆਓ-ਭਗਤ ਲਈ ਹੋਇਆ ਤਿਆਰ
ਇਹ ਤਰੀਕ ਜ਼ਮੀਨੀ, ਹਵਾਈ ਅਤੇ ਸਮੁੰਦਰੀ ਰਾਹੀਂ ਸਾਊਦੀ ਨਾਗਰਿਕਾਂ ਲਈ ਅੰਤਰਰਾਸ਼ਟਰੀ ਯਾਤਰਾ ਦੇ ਮੁਅੱਤਲ ਦੇ ਅੰਤ ਨੂੰ ਚਿੰਨ੍ਹਤ ਕਰੇਗਾ। ਮੰਤਰੀ ਨੇ ਮਹਾਮਾਰੀ ਦੇ ਪ੍ਰਸਾਰ ਨੂੰ ਸੀਮਤ ਕਰ ਕੇ ਘਰੇਲੂ ਉਡਾਣਾ ਨੂੰ ਸੁਰੱਖਿਅਤ ਢੰਗ ਨਾਲ ਜਾਰੀ ਰੱਖਣ ਲਈ ਕੀਤੇ ਗਏ ਯਤਨਾਂ ਲਈ ਧੰਨਵਾਦ ਕਿਹਾ। ਇਸ ਫੈਸਲੇ ਤੋਂ ਬਾਅਦ ਸਾਊਦੀ ਫਿਰ ਤੋਂ ਵਿਦੇਸ਼ੀ ਯਾਤਰਾ ਦੇ ਵਿਚਾਰ ਨਾਲ ਜ਼ਿਆਦਾ ਸਹਿਜ ਮਹਿਸੂਸ ਕਰ ਰਿਹਾ ਹੈ। ਇਕ ਵਿਅਕਤੀ ਨੇ ਕਿਹਾ ਕਿ ਉਹ ਮੌਕਾ ਮਿਲਦੇ ਹੀ ਯਾਤਰਾ ਕਰਨਗੇ, ਕਿਉਂਕਿ ਦੁਬਈ ਉਨ੍ਹਾਂ ਦੇ ਉੱਚ ਸੁਰੱਖਿਆ ਮਾਨਕਾਂ ਕਾਰਣ ਉਨ੍ਹਾਂ ਦੀ ਪਹਿਲੀ ਪਸੰਦ ਹੈ। ਇਕ ਅਰਬ ਨਿਊਜ਼ ਮੁਤਾਬਕ ਸੁਰੱਖਿਆ ਇਕ ਕਾਰਕ ਹੈ, ਦੁਬਈ ਅਤੇ ਇਸ ਖੇਤਰ ਵਿਚ ਮੇਰੇ ਸੰਪਰਕ ਚੰਗੇ ਹਨ ਇਸ ਲਈ ਇਹ ਉਨ੍ਹਾਂ ਨਾਲ ਦੁਬਾਰਾ ਜੁੜਣ ਦਾ ਇਕ ਮੌਕਾ ਹੈ।
ਇਹ ਵੀ ਪੜੋ - ਗੂਗਲ ਮੈਪ ਦੀ ਗਲਤੀ ਨਾਲ ਦੂਜੀ ਥਾਂ 'ਬਾਰਾਤ' ਲੈ ਕੇ ਪਹੁੰਚ ਗਿਆ 'ਲਾੜਾ'
ਕੋਰੋਨਾ ਟੀਕਾ ਲਾਉਣ 'ਚ UK-USA ਤੋਂ ਬਹੁਤ ਪਿੱਛੇ ਹੈ ਭਾਰਤ, ਲੱਗ ਸਕਦੈ 1 ਸਾਲ ਦਾ ਸਮਾਂ
NEXT STORY