ਮਹਾਨ ਵਿਗਿਆਨੀ ਸਟੀਫਨ ਹਾਕਿੰਗ ਦੀ 76 ਸਾਲ ਦੀ ਉਮਰ 'ਚ ਮੌਤ

You Are HereInternational
Wednesday, March 14, 2018-5:05 PM

ਲੰਡਨ (ਬਿਊਰੋ)— ਦੁਨੀਆ ਦੇ ਮਸ਼ਹੂਰ ਬ੍ਰਿਟਿਸ਼ ਵਿਗਿਆਨੀ ਸਟੀਫਨ ਹਾਕਿੰਗ ਦੀ ਮੌਤ ਹੋ ਗਈ ਹੈ। ਉਹ 76 ਸਾਲ ਦੇ ਸਨ ਅਤੇ ਕੈਮਬ੍ਰਿਜ ਸਥਿਤ ਆਪਣੇ ਘਰ ਵਿਚ ਹੀ ਉਨ੍ਹਾਂ ਨੇ ਆਖਰੀ ਸਾਹ ਲਿਆ। ਹਾਕਿੰਗ ਦੇ ਪਰਿਵਾਰ ਵਾਲਿਆਂ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਸਟੀਫਨ ਦੀ ਬੁੱਧਵਾਰ ਸਵੇਰੇ ਉਨ੍ਹਾਂ ਦੇ ਘਰ ਵਿਚ ਮੌਤ ਹੋ ਗਈ ਹੈ। ਦੱਸਿਆ  ਜਾ ਰਿਹਾ ਹੈ ਕਿ ਸਟੀਫਨ ਲੰਬੇ ਸਮੇਂ ਤੋ ਬੀਮਾਰ ਚੱਲ ਰਹੇ ਸਨ। ਨੋਬੇਲ ਪੁਰਸਕਾਰ ਨਾਲ ਸਨਮਾਨਿਤ ਸਟੀਫਨ ਦੀ ਗਿਣਤੀ ਦੁਨੀਆ ਦੇ ਮਹਾਨ ਭੌਤਿਕ ਵਿਗਿਆਨੀਆਂ ਵਿਚ ਹੁੰਦੀ ਹੈ। ਉਨ੍ਹਾਂ ਦਾ ਜਨਮ ਇੰਗਲੈਂਡ ਵਿਚ 8 ਜਨਵਰੀ 1942 ਨੂੰ ਆਕਸਫੋਰਡ ਵਿਚ ਹੋਇਆ ਸੀ। 
ਸਟੀਫਨ ਦੇ ਬੱਚਿਆਂ ਲੂਸੀ, ਰੌਬਰਟ ਅਤੇ ਟਿਮ ਨੇ ਆਪਣੇ ਬਿਆਨ ਵਿਚ ਕਿਹਾ,''ਅਸੀਂ ਆਪਣੇ ਪਿਤਾ ਦੇ ਜਾਣ ਨਾਲ ਬਹੁਤ ਦੁੱਖੀ ਹਾਂ।'' ਸਟੀਫਨ ਹਾਕਿੰਗ ਨੇ ਬਲੈਕ ਹੋਲ ਅਤੇ ਬਿਗ ਬੈਂਗ ਦੇ ਸਿਧਾਂਤ ਨੂੰ ਸਮਝਣ ਵਿਚ ਮਹੱਤਵਪੂਰਣ ਯੋਗਦਾਨ ਦਿੱਤਾ ਹੈ। ਉਨ੍ਹਾਂ ਕੋਲ 12 ਆਨਰੇਰੀ ਡਿਗਰੀਆਂ ਹਨ। ਹਾਕਿੰਗ ਦੇ ਕੰਮਾਂ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਅਮਰੀਕਾ ਦਾ ਸਭ ਤੋਂ ਉੱਚ ਨਾਗਰਿਕ ਸਨਮਾਨ ਦਿੱਤਾ ਜਾ ਚੁੱਕਾ ਹੈ। ਸਾਲ 1974 ਵਿਚ ਬਲੈਕ ਹੋਲਸ 'ਤੇ ਅਸਧਾਰਨ ਰਿਸਰਚ ਕਰ ਕੇ ਉਸ ਦੀ ਥਿਓਰੀ ਮੋੜ ਦੇਣ ਵਾਲੇ ਸਟੀਫਨ ਹਾਕਿੰਗ ਸਾਇੰਸ ਦੀ ਦੁਨੀਆ ਦੇ ਸੇਲਿਬ੍ਰਟੀ ਸਨ। ਸਟੀਫਨ ਇਕ ਵਿਸ਼ਵ ਪ੍ਰਸਿੱਧ ਬ੍ਰਿਟਿਸ਼ ਭੌਤਿਕ ਵਿਗਿਆਨੀ, ਬ੍ਰਹਿਮੰਡ ਵਿਗਿਆਨੀ, ਲੇਖਕ ਅਤੇ ਕੈਮਬ੍ਰਿਜ ਯੂਨੀਵਰਸਿਟੀ ਵਿਚ ਸਿਧਾਂਤਕ ਬ੍ਰਹਿਮੰਡ ਵਿਗਿਆਨ ਕੇਂਦਰ ਦੇ ਸੋਧ ਨਿਰਦੇਸ਼ਕ ਰਹੇ।
ਉਹ Amyotrophic Lateral Sclerosis ਬੀਮਾਰੀ ਨਾਲ ਪੀੜਤ ਸਨ, ਜਿਸ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਹਿੱਸਿਆਂ 'ਤੇ ਲਕਵਾ ਮਾਰ ਗਿਆ ਸੀ। ਇਸ ਦੇ ਬਾਵਜੂਦ ਵੀ ਉਨ੍ਹਾਂ ਨੇ ਹਾਰ ਨਹੀਂ ਮੰਨੀ ਅਤੇ ਵਿਗਿਆਨ ਦੇ ਖੇਤਰ ਵਿਚ ਨਵੀਂ ਖੋਜ ਜਾਰੀ ਰੱਖੀ। ਵਿਸ਼ਵ ਪ੍ਰਸਿੱਧ ਮਹਾਨ ਵਿਗਿਆਨੀ ਅਤੇ ਬੈਸਟਸੈਲਰ ਕਹੀ ਕਿਤਾਬ 'ਏ ਬ੍ਰੀਫ ਹਿਸਟਰੀ ਆਫ ਟਾਈਮ' ਦੇ ਲੇਖਕ ਸਟੀਫਨ ਹਾਕਿੰਗ ਨੇ ਸ਼ਰੀਰਕ ਅਸਮਰੱਥਾ ਨੂੰ ਪਿੱਛੇ ਛੱਡਦਿਆਂ ਇਹ ਸਾਬਤ ਕੀਤਾ ਕਿ ਜੇ ਇੱਛਾ ਸ਼ਕਤੀ ਮਜ਼ਬੂਤ ਹੋਵੇ ਤਾਂ ਵਿਅਕਤੀ ਕੁਝ ਵੀ ਕਰ ਸਕਦਾ ਹੈ।

Edited By

Vandana

Vandana is News Editor at Jagbani.

Popular News

!-- -->