ਮਿਸੀਸਾਗਾ - ਯੂ. ਐੱਸ. ਓਪਨ ਨੇ ਖਿਤਾਬ ਆਪਣੇ ਨਾਂ ਵਾਲੀ ਪਹਿਲੀ ਕੈਨੇਡੀਅਨ ਟੈਨਿਸ ਖਿਡਾਰਨ ਬਿਆਂਕਾ ਏਂਡ੍ਰੇਸਕ ਦਾ ਉਸ ਦੇ ਹੋਮ ਟਾਓਨ ਮਿਸੀਸਾਗਾ, ਓਨਟਾਰੀਓ 'ਚ ਖਾਸ ਸਨਮਾਨ ਕੀਤਾ ਗਿਆ। ਜਿਸ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੀ ਸ਼ਾਮਲ ਹੋਏ।

ਪ੍ਰਧਾਨ ਮੰਤਰੀ ਟਰੂਡੋ ਨੇ ਪ੍ਰੋਗਰਾਮ 'ਚ ਆਖਿਆ ਕਿ ਬਿਆਂਸਾ ਸਾਰੇ ਕੈਨੇਡੀਅਨਾਂ ਲਈ ਪ੍ਰਰੇਣਾ ਹੈ, ਭਾਂਵੇਂ ਉਹ ਬਜ਼ੁਰਗ ਹੋਣ ਜਾਂ ਨੌਜਵਾਨ। ਪਰ ਸੱਚ ਗੱਲ ਇਹ ਹੈ ਕਿ ਇਹ ਪ੍ਰਰੇਣਾ ਨੌਜਵਾਨ ਕੈਨੇਡੀਅਨਾਂ ਲਈ ਹੈ, ਜਿਸ (ਬਿਆਂਕਾ) ਨੇ ਸਾਬਤ ਕਰ ਦਿੱਤਾ ਹੈ ਕਿ ਨੌਜਵਾਨ ਪੀੜ੍ਹੀ ਸਭ ਕੁਝ ਕਰ ਸਕਦੀ ਹੈ। ਪ੍ਰਧਾਨ ਮੰਤਰੀ ਟਰੂਡੋ ਨੇ ਬਿਆਂਸਾ ਦੇ ਮਾਪਿਆਂ ਦਾ ਧੰਨਵਾਦ ਕੀਤਾ, ਜਿਹੜੇ ਕਿ ਰੋਮਾਨੀਆ ਤੋਂ ਕੈਨੇਡਾ ਮਾਈਗ੍ਰੇਟ ਹੋਏ ਹਨ।

ਟਰੂਡੋ ਨੇ ਅੱਗੇ ਆਖਿਆ ਕਿ ਇਸ ਮੁਲਕ 'ਚ ਸਭ ਕੁਝ ਮੁਮਕਿਨ ਹੈ, ਇਹ ਤੁਸੀਂ ਅਤੇ ਸਾਰੇ ਮਿਸੀਸਾਗਾ ਦੇ ਲੋਕਾਂ ਨੇ ਸਾਬਤ ਕੀਤਾ ਕਰ ਦਿੱਤਾ ਹੈ। ਇਥੇ ਦੱਸ ਦਈਏ ਕਿ ਪ੍ਰਧਾਨ ਮੰਤਰੀ ਟਰੂਡੋ ਤੋਂ ਇਲਾਵਾ ਕੋਈ ਹੋਰ ਦੂਜਾ ਸਿਆਸੀ ਪਾਰਟੀ ਦੇ ਨੇਤਾ ਇਸ ਪ੍ਰੋਗਰਾਮ 'ਚ ਸਟੇਜ ਸਾਂਝੀ ਕਰਨ ਲਈ ਸ਼ਾਮਲ ਨਹੀਂ ਹੋਇਆ। ਪ੍ਰਧਾਨ ਮੰਤਰੀ ਟਰੂਡੋ ਨੇ ਇਕ ਟਵੀਟ ਵੀ ਕੀਤਾ ਜਿਸ 'ਚ ਉਨ੍ਹਾਂ ਲਿੱਖਿਆ ਕਿ, 'ਜੇ ਕੈਨੇਡਾ 'ਚ ਹੋ ਤਾਂ ਸਭ ਕੁਝ ਮੁਮਕਿਨ ਹੈ। ਤੁਸੀਂ ਇਕ ਪ੍ਰਰੇਣਾ ਹੋ ਬਿਆਂਕਾ ਅਤੇ ਸਾਨੂੰ ਸਾਰਿਆਂ ਨੂੰ ਤੁਹਾਡੇ 'ਤੇ ਮਾਣ ਹੈ।'

ਦੱਸ ਦਈਏ ਕਿ ਬਿਆਂਕਾ ਨੇ ਯੂ. ਐੱਸ. ਓਪਨ 'ਚ ਮਹਿਲਾ ਸਿੰਗਲ ਵਰਗ ਦਾ ਖਿਤਾਬ ਅਮਰੀਕੀ ਦੀ ਧਾਕੜ ਖਿਡਾਰਨ ਨੂੰ ਕਰਾਰੀ ਹਾਰ ਦੇ ਕੇ ਆਪਣੇ ਨਾਂ ਕੀਤਾ। ਬਿਆਂਕਾ ਦੀ ਇਸ ਦਮਧਾਰ ਜਿੱਤ ਦੇ ਨਾਲ ਹੀ ਸੈਰੇਨਾ ਆਪਣਾ ਰਿਕਾਰਡ 24ਵਾਂ ਗ੍ਰੈਂਡ ਸਲੈਮ ਜਿੱਤਣ ਤੋਂ ਵੀ ਖੁੰਝ ਗਈ।
ਪਾਕਿ ਨੇ ਕਰਤਾਰਪੁਰ ਲਾਂਘੇ ਲਈ ਵਿਸ਼ਵ ਬੈਂਕ ਤੋਂ ਲਿਆ ਸੀ 50 ਲੱਖ ਡਾਲਰ ਦਾ ਕਰਜ਼ਾ
NEXT STORY