ਏਥੰਸ - ਯੂਨਾਨ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਅਤੇ ਹਾਈ ਕੋਰਟ ਦੀ ਸਾਬਕਾ ਜੱਜ ਨੇ ਸ਼ੁੱਕਰਵਾਰ ਨੂੰ ਰਸਮੀ ਰੂਪ ਤੋ ਅਹੁਦੇ ਦੀ ਸਹੁੰ ਚੁੱਕੀ। 2 ਮਹੀਨੇ ਪਹਿਲਾਂ ਦੇਸ਼ ਦੀ ਸੰਸਦ ਨੇ ਉਨ੍ਹਾਂ ਨੂੰ ਚੁਣਿਆ ਸੀ। ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਦੇ ਯਤਨਾਂ ਦੇ ਤਹਿਤ ਕੈਟਰੀਨਾ ਸਾਕੇਲਾਰੋਪੋਓਲੋਓ ਦਾ ਸਹੁੰ ਚੁੱਕ ਪ੍ਰੋਗਰਾਮ ਲਗਭਗ ਖਾਲੀ ਸੰਸਦ ਵਿਚ ਹੋਇਆ।
ਸਹੁੰ ਚੁੱਕ ਪ੍ਰੋਗਰਾਮ ਦੌਰਾਨ ਕੁਝ ਸੰਸਦ ਮੈਂਬਰ ਅਤੇ ਪੱਤਰਕਾਰ ਮੌਜੂਦ ਰਹੇ। ਯੂਨਾਨ ਵਿਚ ਕੋਰੋਨਾਵਾਇਰਸ ਕਾਰਨ ਸਕੂਲ, ਯੂਨੀਵਰਸਿਟੀਆਂ, ਸਿਨੇਮਾ ਘਰਾ, ਥੀਏਟਰ, ਜਿਮ ਅਤੇ ਨਾਈਟ ਕਲੱਬ ਬੰਦ ਕਰ ਦਿੱਤੇ ਗਏ ਹਨ ਅਤੇ ਅਧਿਕਾਰੀਆਂ ਨੇ ਲੋਕਾਂ ਨੂੰ ਚਿਤਾਵਨੀ ਦਿੱਤੀ ਹੈ ਕਿ ਉਹ ਘਰਾਂ ਵਿਚ ਰਹਿਣ ਅਤੇ ਇਕ ਥਾਂ ਇਕੱਠੇ ਹੋਣ ਤੋਂ ਬਚਣ। ਦੇਸ਼ ਵਿਚ ਕੋਰੋਨਾਵਾਇਰਸ ਦੇ 117 ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ ਇਕ ਵਿਅਕਤੀ ਦੀ ਇਸ ਨਾਲ ਮੌਤ ਹੋ ਚੁੱਕੀ ਹੈ।
ਇਸ ਤੋਂ ਇਲਾਵਾ ਚੀਨ ਵਿਚ ਜਿਥੇ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਘੱਟ ਹੋ ਰਹੀ ਹੈ ਅਤੇ ਦੂਜੇ ਪਾਸੇ ਉਥੇ ਹੀ ਬਾਕੀ ਦੇਸ਼ਾਂ ਵਿਚ ਮੌਤਾਂ ਅਤੇ ਪੀਡ਼ਤਾਂ ਦੀ ਗਿਣਤੀ ਵਧਦੀ ਜਾ ਰਹੀ ਹੈ। ਜਿਸ ਕਾਰਨ ਹੁਣ ਤੱਕ ਮਰਨ ਵਾਲਿਆਂ ਦੀ ਗਿਣਤੀ 5100 ਦੇ ਕਰੀਬ ਪਹੁੰਚ ਗਈ ਹੈ ਅਤੇ 1 ਲੱਖ 38 ਹਜ਼ਾਰ ਲੋਕ ਇਸ ਤੋਂ ਪ੍ਰਭਾਵਿਤ ਹੋਏ ਹਨ।
ਅਮਰੀਕਾ ਦੀ ਅੱਧੀ ਆਬਾਦੀ 'ਤੇ ਮੰਡਰਾ ਰਿਹੈ ਕੋਰੋਨਾ ਦਾ ਖਤਰਾ, 30 ਤੋਂ ਵਧੇਰੇ ਸੂਬੇ ਪ੍ਰਭਾਵਿਤ
NEXT STORY