ਅਟਾਰੀ (ਭੀਲ) : ਹਜ਼ਰਤ ਅਮੀਰ ਖੁਸਰੋ ਦੀ ਦਿੱਲੀ ਵਿਖੇ ਦਰਗਾਹ ’ਤੇ ਮਨਾਏ ਜਾ ਰਹੇ ਸਾਲਾਨਾ ਉਰਸ 'ਚ ਸ਼ਿਰਕਤ ਕਰਨ ਲਈ ਵੀਰਵਾਰ ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ 104 ਮੈਂਬਰੀ ਜਥਾ ਗਾਉਸ ਉਰ ਰਹਿਮਾਨ ਦੀ ਅਗਵਾਈ 'ਚ ਅਟਾਰੀ-ਵਾਹਗਾ ਸਰਹੱਦ ਰਸਤੇ ਭਾਰਤ ਆਇਆ।
ਇਹ ਵੀ ਪੜ੍ਹੋ : ਬਿਲਾਵਲ ਭੁੱਟੋ ਪਹੁੰਚੇ ਗੋਆ, 12 ਸਾਲਾਂ ’ਚ ਭਾਰਤ ਆਉਣ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ
ਜਾਣਕਾਰੀ ਅਨੁਸਾਰ ਪਾਕਿਸਤਾਨ ਤੋਂ ਜਹਿਰੀਨ ਮੁਸਲਮਾਨਾਂ ਦਾ ਜਥਾ 10 ਦਿਨਾਂ ਦੇ ਵੀਜ਼ੇ ’ਤੇ ਭਾਰਤ ਆਇਆ ਹੈ ਅਤੇ ਦਿੱਲੀ ਸਥਿਤ ਹਜਰਤ ਅਮੀਰ ਖੁਸਰੋ ਦੀ ਦਰਗਾਹ ’ਤੇ ਮਨਾਏ ਜਾ ਰਹੇ ਉਰਸ ਮੌਕੇ ਸ਼ਾਮਲ ਹੋਵੇਗਾ। ਅਟਾਰੀ ਸਰਹੱਦ ਵਿਖੇ ਇੰਮੀਗ੍ਰੇਸ਼ਨ ਤੇ ਕਸਟਮ ਵਿਭਾਗ ਦੀ ਕਾਰਵਾਈ ਉਪਰੰਤ ਪਾਕਿਸਤਾਨੀ ਜਹਿਰੀਨ ਮੁਸਲਿਮ ਜਥਾ ਰੇਲਵੇ ਸਟੇਸ਼ਨ ਅੰਮ੍ਰਿਤਸਰ ਲਈ ਰਵਾਨਾ ਹੋਇਆ, ਜਿੱਥੋਂ ਉਹ ਰੇਲ ਗੱਡੀ ਰਾਹੀਂ ਦਿੱਲੀ ਲਈ ਰਵਾਨਾ ਹੋਣਗੇ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਿਲਾਵਲ ਭੁੱਟੋ ਪਹੁੰਚੇ ਗੋਆ, 12 ਸਾਲਾਂ ’ਚ ਭਾਰਤ ਆਉਣ ਵਾਲੇ ਪਾਕਿਸਤਾਨ ਦੇ ਪਹਿਲੇ ਵਿਦੇਸ਼ ਮੰਤਰੀ
NEXT STORY