ਜਲੰਧਰ— 1 ਜੁਲਾਈ ਤੋਂ ਦੇਸ਼ ਭਰ 'ਚ ਗੁੱਡਜ਼ ਐਂਡ ਸਰਵਿਸ ਟੈਕਸ ਯਾਨੀ ਜੀ.ਐੱਸ.ਟੀ ਲਾਗੂ ਕਰ ਦਿੱਤਾ ਗਿਆ ਹੈ। ਜੀ.ਐੱਸ.ਟੀ ਲਾਗੂ ਹੋਣ ਤੋਂ ਬਾਅਦ ਹਰ ਸਾਮਾਨ ਦੀ ਕੀਮਤਾਂ 'ਚ ਬਦਲਾਅ ਹੋਇਆ ਹੈ। ਕੁਝ ਸਾਮਾਨ ਸਸਤੇ ਹੋਏ ਹਨ ਅਤੇ ਕੁਝ ਮਹਿੰਗੇ। ਇਸ ਦਾ ਅਸਰ ਇਲੈਟ੍ਰਾਨਿਕ ਸੈਕਟਰ 'ਤੇ ਵੀ ਪਿਆ ਹੈ। ਸਮਾਰਟਫੋਨ ਵੀ ਪਹਿਲੇ ਦੇ ਮੁਕਾਬਲੇ 4 ਤੋਂ 5 ਪ੍ਰਤੀਸ਼ਤ ਮਹਿੰਗੇ ਹੋ ਗਏ ਹਨ। ਹਾਲਾਂਕਿ, ਜਿਨ੍ਹਾਂ ਸਮਾਰਟਫੋਨਜ਼ ਦਾ ਨਿਰਮਾਣ ਭਾਰਤ 'ਚ ਹੋਵੇਗਾ, ਉਨ੍ਹਾਂ 'ਤੇ ਇਸ ਦਾ ਅਸਰ ਨਹੀਂ ਪਵੇਗਾ। ਉੱਥੇ, ਫੀਚਰ ਫੋਨ ਦੀਆਂ ਕੀਮਤਾਂ 'ਚ 50 ਫੀਸਦੀ ਤੱਕ ਦਾ ਵਾਧਾ ਹੋਵੇਗਾ।
ਮੋਬਾਇਲ USB ਕੇਬਲ ਦੀਆਂ ਕੀਮਤਾਂ 'ਚ ਵੀ ਹੋਵੇਗਾ ਵਾਧਾ :
ਸਰਕਾਰ ਨੇ ਭਾਰਤ 'ਚ ਮੋਬਾਇਲ ਅਤੇ Accessories ਇੰਡਸਟਰੀ ਨੂੰ ਵਾਧਾ ਦੇਣ ਲਈ ਬਾਹਰ ਤੋਂ ਆਉਣ ਵਾਲੀਆਂ USB Cables 'ਤੇ 10 ਫੀਸਦੀ ਦਾ ਟੈਕਸ ਲੱਗਾਇਆ ਹੈ। ਹੁਣ ਤਕ ਸੈਲੂਲਰ ਮੋਬਾਇਲ ਫੋਨ ਲਈ ਸਟੈਟੀਕ ਕਨਵਟਰ (USB Cable) ਨੂੰ ਬੇਸਿਕ ਡਿਊਟ ਤੋਂ ਵੱਖ ਰੱਖਿਆ ਗਿਆ ਹੈ। ਤੁਹਾਨੂੰ ਦੱਸ ਦਇਏ ਕਿ ਸਟੈਟੀਕ ਕਨਵਟਰ ਫੋਨ ਚਾਰਜਿੰਗ ਕੇਬਲ ਹੁੰਦੀਆਂ ਹਨ ਜੋ ਸਮਾਰਟਫੋਨ ਤੋਂ ਕੰਪਿਊਟਰ 'ਚ ਡਾਟਾ ਟ੍ਰਾਂਸਫਰ ਕਰਨ ਦੇ ਕੰਮ ਵੀ ਆਉਂਦੀਆਂ ਹਨ।
ਸਾਰਕਾਰ ਦੇ ਇਸ ਕਦਮ ਨਾਲ ਹੁਣ ਭਾਰਤ 'ਚ ਆਉਣ ਵਾਲੇ ਉਨ ਸਟੈਟੀਕ ਕਨਵਟਰ 'ਤੇ ਵੀ ਉਸੇ ਤਰ੍ਹਾਂ 10 ਫੀਸਦੀ ਦੀ ਬੈਸਿਕ ਕਸਟਮ ਡਿਊਟੀ ਲੱਗਾ ਦਿੱਤੀ ਜਾਵੇਗੀ ਜਿਵੇਂ ਕਿ ਇੰਪੋਟਰੇਡ ਮੋਬਾਇਲ ਚਾਰਜਰ 'ਤੇ ਲੱਗੀ ਹੋਈ ਹੈ।
ਪੰਜਵੀਂ ਪੀੜ੍ਹੀ ਦੇ ਜੰਗੀ ਜਹਾਜ਼ 'ਤੇ ਭਾਰਤ-ਰੂਸ 'ਚ ਕਰਾਰ ਛੇਤੀ
NEXT STORY