ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਫਰਿਜ਼ਨੋ ਦੇ ਇਕ ਗੈਸ ਸਟੇਸ਼ਨ ਵਿਚ ਇਕ ਹਥਿਆਰਬੰਦ ਵਿਅਕਤੀ ਵਲੋਂ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ। ਇਸ ਵਾਰਦਾਤ "ਚ ਕੇਂਦਰੀ ਫਰਿਜ਼ਨੋ ਦੇ ਗੈਸ ਸਟੇਸ਼ਨ ਦੀ ਲੁੱਟ ਦੌਰਾਨ ਦੋਸ਼ੀ ਵਿਅਕਤੀ ਵੱਲੋਂ ਦੋ ਗੋਲੀਆਂ ਵੀ ਚਲਾਈਆਂ ਗਈਆਂ ਜਿਸ ਵਿੱਚ ਡਿਊਟੀ 'ਤੇ ਮੌਜੂਦ ਕਲਰਕ ਦੀ ਕਿਸੇ ਤਰ੍ਹਾਂ ਦੀ ਹਾਨੀ ਹੋਣ ਤੋਂ ਬਚਾਅ ਰਿਹਾ।
ਅਧਿਕਾਰੀਆਂ ਅਨੁਸਾਰ ਇਹ ਲੁੱਟਮਾਰ ਸ਼ਨੀਵਾਰ, 19 ਦਸੰਬਰ ਨੂੰ ਸਵੇਰੇ 5:30 ਵਜੇ ਦੇ ਕਰੀਬ 1155 ਡਬਲਯੂ. ਬੈਲਮੋਂਟ ਐਵ 'ਤੇ ਸ਼ੈਵਰਨ ਗੈਸ ਸਟੇਸ਼ਨ "ਚ ਵਾਪਰੀ ਸੀ। ਇਸ ਘਟਨਾ ਦੀ ਕੈਮਰਾ ਵੀਡੀਓ ਵਿਚ ਇਕ ਆਦਮੀ ਹੁੱਡੀ ਪਹਿਨੇ ਹੋਏ ਸਟੇਸ਼ਨ ਦੇ ਸਟੋਰ ਵਿਚ ਘੁੰਮਦਾ ਹੋਇਆ ਦਿਖਾਈ ਦਿੰਦਾ ਹੈ, ਜਿਸਦੇ ਸੱਜੇ ਹੱਥ ਵਿਚ ਇਕ ਬੰਦੂਕ ਫੜੀ ਹੋਈ ਹੈ।
ਦੋਸ਼ੀ ਵਿਅਕਤੀ ਨੇ ਕਾਉਂਟਰ ਕੋਲ ਜਾ ਕੇ ਬੰਦੂਕ ਤਾਣਦੇ ਹੋਏ ਅਤੇ ਹੋਰ ਗਾਹਕਾਂ ਨੂੰ ਡਰਾਉਂਦੇ ਹੋਏ ਕਲਰਕ ਤੋਂ ਪੈਸੇ ਮੰਗੇ।ਇਸੇ ਦੌਰਾਨ ਹਮਲਾਵਰ ਨੇ ਕਾਉਂਟਰ ਦੇ ਇਕ ਪ੍ਰੋਟੈਕਟਿਵ ਸਕ੍ਰੀਨ ਵਿਚ ਦੀ ਕਲਰਕ ਵੱਲ ਦੋ ਗੋਲੀਆਂ ਚਲਾਈਆਂ ਅਤੇ ਕਾਉਂਟਰ ਤੋਂ ਪੈਸਾ ਇਕੱਠਾ ਕਰਕੇ ਚਲਾ ਗਿਆ।ਇਸ ਘਟਨਾ ਵਿਚ ਲੁੱਟੀ ਹੋਈ ਰਾਸ਼ੀ ਦੀ ਜਾਣਕਾਰੀ ਫਿਲਹਾਲ ਸਾਹਮਣੇ ਨਹੀਂ ਆਈ ਹੈ। ਫਰਿਜ਼ਨੋ ਪੁਲਸ ਸਾਰਜੈਂਟ ਬ੍ਰਾਇਨ ਵੈਲਜ਼ ਅਨੁਸਾਰ ਇਸ ਵਾਰਦਾਤ ਵਿਚ ਮਹਿਲਾ ਕਲਰਕ ਔਰਤ ਜਾਂ ਕਿਸੇ ਹੋਰ ਨੂੰ ਗੋਲੀ ਲੱਗਣ ਤੋਂ ਬਚਾਅ ਰਿਹਾ ਹੈ। ਫਰਿਜ਼ਨੋ ਪੁਲਸ ਅਧਿਕਾਰੀਆਂ ਵੱਲੋਂ ਇਸ ਲੁੱਟ ਦੀ ਵਾਰਦਾਤ ਸੰਬੰਧੀ ਜਾਂਚ ਸ਼ੁਰੂ ਕਰਨ ਦੇ ਨਾਲ ਹਮਲਾਵਰ ਦੀ ਭਾਲ ਵੀ ਜਾਰੀ ਹੈ।
ਈਰਾਨ ਦੀ ਰਾਜਧਾਨੀ ਨੇੜੇ ਡਿੱਗੇ ਬਰਫ ਦੇ ਤੋਂਦੇ, 12 ਲੋਕਾਂ ਦੀ ਮੌਤ
NEXT STORY