ਤੇਹਰਾਨ (ਭਾਸ਼ਾ): ਈਰਾਨ ਦੀ ਰਾਜਧਾਨੀ ਤੇਹਰਾਨ ਦੇ ਨੇੜੇ ਇਕ ਪਰਬਤੀ ਇਲਾਕੇ ਵਿਚ ਬਰਫ ਦੇ ਕਈ ਤੋਂਦੇ ਡਿੱਗਣ ਕਾਰਨ 12 ਲੋਕਾਂ ਦੀ ਮੌਤ ਹੋ ਗਈ। ਸਰਕਾਰੀ ਟੀਵੀ ਚੈਨਲ ਦੀ ਖ਼ਬਰ ਦੇ ਮੁਤਾਬਕ, ਇਲਾਕੇ ਵਿਚ ਤੇਜ਼ ਹਵਾਵਾਂ ਚੱਲਣ ਅਤੇ ਬਰਫਬਾਰੀ ਦੇ ਇਕ ਦਿਨ ਬਾਅਦ ਚਾਰ ਵੱਖ-ਵੱਖ ਥਾਂਵਾਂ 'ਤੇ ਬਰਫ ਦੇ ਤੋਂਦੇ ਡਿੱਗੇ।
ਅਲਬੋਰਜ ਪਰਬਤੀ ਲੜੀ ਵਿਚ ਜਿੱਥੇ ਬਰਫ ਦੇ ਤੋਂਦੇ ਡਿੱਗੇ, ਉੱਥੇ ਹਫਤੇ ਦੇ ਅਖੀਰ ਵਿਚ ਵੱਡੀ ਗਿਣਤੀ ਵਿਚ ਲੋਕ ਪਰਬਤਾਰੋਹਨ ਲਈ ਆਉਂਦੇ ਹਨ। ਸਰਕਾਰੀ ਟੀਵੀ ਚੈਨਲ 'ਤੇ ਦਿਖਾਇਆ ਗਿਆ ਕਿ ਐਮਰਜੈਂਸੀ ਕਰਮੀ ਲਾਪਤਾ ਲੋਕਾਂ ਦੀ ਤਲਾਸ਼ ਦੇ ਲਈ ਹੈਲੀਕਾਪਟਰਾਂ ਦੀ ਵਰਤੋਂ ਕਰ ਰਹੇ ਹਨ। ਖ਼ਬਰ ਦੇ ਮੁਤਾਬਕ, 11 ਲੋਕ ਮ੍ਰਿਤਕ ਪਾਏ ਗਏ ਅਤੇ ਇਕ ਵਿਅਕਤੀ ਦੀ ਹਸਪਤਾਲ ਲਿਜਾਂਦੇ ਸਮੇਂ ਮੌਤ ਹੋ ਗਈ।
ਨੋਟ- ਈਰਾਨ ਦੀ ਰਾਜਧਾਨੀ ਨੇੜੇ ਡਿੱਗੇ ਬਰਫ ਦੇ ਤੋਂਦੇ, 12 ਲੋਕਾਂ ਦੀ ਮੌਤ, ਖ਼ਬਰ ਬਾਰੇ ਦੱਸੋ ਆਪਣੀ ਰਾਏ।
ਨੈਸ਼ਵਿਲ ਧਮਾਕਾ : ਇਨ੍ਹਾਂ 6 ਪੁਲਸ ਵਾਲਿਆਂ ਕਾਰਨ ਬਚੀਆਂ ਕਈ ਜ਼ਿੰਦਗੀਆਂ
NEXT STORY