ਆਕਲੈਂਡ, (ਹਰਮੀਕ ਸਿੰਘ)- ਨਿਊਜ਼ੀਲੈਂਡ ਵਿਚ 'ਵੈਲਿੰਗਟਨ ਸਿੱਖ ਸੁਸਾਇਟੀ' ਵੱਲੋਂ ਚੌਥੀ ਸਾਲਾਨਾ ਗੁਰਮਤਿ ਸੰਗੀਤ ਵਰਕਸ਼ਾਪ ਕਰਵਾਈ ਗਈ ਜੋ ਕਿ 17 ਜਨਵਰੀ ਨੂੰ ਸੰਪੂਰਨ ਹੋਈ। ਆਕਲੈਂਡ ਦੇ 'ਰਿਦਮ ਸਕੂਲ ਆਫ਼ ਮਿਊਜ਼ਿਕ' ਦੇ ਪ੍ਰੋਫ਼ੈਸਰ ਮਨਜੀਤ ਸਿੰਘ ਵੱਲੋਂ ਹਰ ਸਾਲ ਵਲਿੰਗਟਨ ਦੇ ਸੰਗੀਤ ਵਿਦਿਆਰਥੀਆਂ ਲਈ ਵਰਕਸ਼ਾਪ ਲਗਾਈ ਜਾਂਦੀ ਹੈ।
ਵਰਕਸ਼ਾਪ ਵਿਚ ਬੱਚਿਆਂ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਵਿਦਿਆਰਥੀ ਕੀਰਤਨ, ਤਬਲਾ ਅਤੇ ਤੰਤੀ ਸਾਜ਼ ਸਿੱਖਣ ਲਈ ਸ਼ਾਮਲ ਹੋਏ। ਇਨਾਮ ਵੰਡ ਸਮਾਰੋਹ ਵਿਚ ਭਾਈ ਮਰਦਾਨਾ ਸੰਗੀਤ ਸਮਾਰੋਹ ਦੀ ਟੀਮ ਨੇ ਰਾਗ ਬੱਧ ਕੀਰਤਨ ਕਰਕੇ ਸੰਗਤਾਂ ਦੀਆਂ ਅਸੀਸਾਂ ਲਈਆਂ।
ਇਨਾਮ ਵੰਡ ਸਮਾਰੋਹ ਵਿਚ ਸਮੂਹ ਪ੍ਰਤੀਯੋਗੀਆਂ, ਭਾਈ ਮਨਜੀਤ ਸਿੰਘ ਅਤੇ ਬੀਬੀ ਦਲਜੀਤ ਕੌਰ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਜੀ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਮੁੱਖ ਗ੍ਰੰਥੀ ਭਾਈ ਦਲਬੀਰ ਸਿੰਘ, ਭਾਈ ਮਾਲਵਿੰਦਰ ਸਿੰਘ ਅਤੇ ਜਸਪ੍ਰੀਤ ਕੌਰ ਦਾ ਵਰਕਸ਼ਾਪ ਵਿਚ ਪਾਏ ਯੋਗਦਾਨ ਲਈ ਧੰਨਵਾਦ ਕੀਤਾ ਅਤੇ ਸੰਗਤ ਦਾ ਇਹੋ ਜਿਹੇ ਕਾਰਜਾਂ ਵਿਚ ਵੱਧ-ਚੜ੍ਹ ਕੇ ਹਿੱਸਾ ਲੈਣ ਲਈ ਅਪੀਲ ਕੀਤੀ।
ਕੈਨੇਡਾ ਤੋਂ ਫਲੋਰੀਡਾ ਘੁੰਮਣ ਆਏ ਲੋਕਾਂ ਨੂੰ ਮਿਲੀ ਇਹ ਸੁਵਿਧਾ, ਸਾਂਝੀ ਕੀਤੀ ਖੁਸ਼ੀ
NEXT STORY