ਸ਼੍ਰੀਨਗਰ- ਕਸ਼ਮੀਰ 'ਚ ਸ਼ਨੀਵਾਰ ਨੂੰ ਈਦ-ਉਲ-ਫਿਤਰ ਰਵਾਇਤੀ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਡਲ ਝੀਲ ਦੇ ਕਿਨਾਰੇ ਸਥਇਤ ਹਜ਼ਰਤਬਲ ਦਰਗਾਹ 'ਚ ਇਕੱਠੇ ਹੋਏ ਮੁਸਲਮਾਨਾਂ ਨੇ ਨਮਾਜ਼ ਅਦਾ ਕੀਤੀ ਅਤੇ ਗਲੇ ਮਿਲ ਕੇ ਇਕ-ਦੂਜੇ ਨੂੰ ਮੁਬਾਰਕਬਾਦ ਦਿੱਤੀ। ਹਾਲਾਂਕਿ, ਅਧਿਕਾਰੀਆਂ ਨੇ ਸ਼੍ਰੀਨਗਰ ਸ਼ਹਿਰ 'ਚ ਸਥਿਤ ਇਤਿਹਾਸਕ ਜਾਮਾ ਮਸਜਿਦ 'ਚ ਈਦ ਦੀ ਨਮਾਜ਼ ਅਦਾ ਕਰਨ ਦੀ ਮਨਜ਼ੂਰੀ ਨਹੀਂ ਦਿੱਤੀ। ਹਜ਼ਰਤਬਲ 'ਚ 50 ਹਜ਼ਾਰ ਤੋਂ ਵੱਧ ਲੋਕਾਂ ਨੇ ਸਜਦੇ 'ਚ ਸਿਰ ਝੁਕਾਇਆ-ਇਹ ਕਸ਼ਮੀਰ 'ਚ ਈਦ ਦੀ ਸਭ ਤੋਂ ਵੱਡੀ ਸਮੂਹਿਕ ਨਮਾਜ਼ ਰਹੀ। ਸ਼ਹਿਰ ਦੇ ਨੌਹੱਟਾ ਇਲਾਕੇ 'ਚ ਜਾਮਾ ਮਸਜਿਦ ਦੇ ਨੇੜੇ-ਤੇੜੇ ਭਾਰੀ ਗਿਣਤੀ 'ਚ ਸੁਰੱਖਿਆ ਫ਼ੋਰਸਾਂ ਦੀ ਤਾਇਨਾਤੀ ਕੀਤੀ ਗਈ ਸੀ, ਤਾਂ ਕਿ ਇੱਥੇ ਨਮਾਜ਼ ਲਈ ਲੋਕਾਂ ਦੀ ਭੀੜ ਨਾ ਜੁਟ ਸਕੇ। ਅੰਜੁਮਨ ਔਕਾਫ ਜਾਮਾ ਮਸਜਿਦ ਨੇ ਪਹਿਲਾਂ ਐਲਾਨ ਕੀਤਾ ਸੀ ਕਿ ਈਦ ਦੀ ਨਮਾਜ਼ ਜਾਮਾ ਮਸਜਿਦ 'ਚ ਅਦਾ ਕੀਤੀ ਜਾਵੇਗੀ ਅਤੇ ਅਧਿਕਾਰੀਆਂ ਨੂੰ ਕੋਈ ਪਾਬੰਦੀ ਨਾ ਲਗਾਉਣ ਦੀ ਅਪੀਲ ਕੀਤੀ ਸੀ।
ਕਸ਼ਮੀਰ ਦੇ ਮੁੱਖ ਧਾਰਮਿਕ ਆਗੂ ਮੀਰਵਾਈਜ਼ ਉਮਰ ਫਾਰੂਕ ਨੇ 'ਐਕਸ' 'ਤੇ ਪੋਸਟ ਕਰ ਕੇ ਕਿਹਾ,''ਲਗਾਤਾਰ 7ਵੇਂ ਸਾਲ ਵੀ ਪਾਬੰਦੀਆਂ ਅਤੇ ਨਜ਼ਰਬੰਦੀਆਂ ਦੇ ਸਾਏ 'ਚ ਜਾਮਾ ਮਸਜਿਦ 'ਚ ਈਦ ਦੀ ਨਮਾਜ਼ 'ਤੇ ਰੋਕ ਕਾਇਮ ਹੈ। ਖੁਸ਼ੀਆਂ ਅਤੇ ਇਬਾਦਤ ਦਾ ਇਹ ਦਿਨ ਮੁਸਲਮਾਨਾਂ ਲਈ ਗਮ 'ਚ ਬਦਲ ਗਿਆ ਹੈ।'' ਉਨ੍ਹਾਂ ਕਿਹਾ,''ਇਹ ਸਾਡੇ ਦੌਰ ਦੀ ਕਿੰਨੀ ਵਿਡੰਬਨਾ ਹੈ ਕਿ ਜੋ ਲੋਕ ਸਾਡੀਆਂ ਮਸਜਿਦਾਂ ਅਤੇ ਈਦਗਾਹਾਂ ਦੇ ਦਰਵਾਜ਼ਿਆਂ 'ਤੇ ਤਾਲੇ ਲਗਾਉਂਦੇ ਹਨ, ਉਹੀ ਸਭ ਤੋਂ ਪਹਿਲਾਂ ਸਾਨੂੰ 'ਈਦ ਮੁਬਾਰਕ' ਕਹਿਣ ਪਹੁੰਚ ਜਾਂਦੇ ਹਨ।'' ਮੁੱਖ ਮੰਤਰੀ ਉਮਰ ਅਬਦੁੱਲਾ ਅਤੇ ਨੈਸ਼ਨਲ ਕਾਨਫਰੰਸ ਦੇ ਪ੍ਰਧਾਨ ਫਾਰੂਕ ਅਬਦੁੱਲਾ ਸਮੇਤ ਕਈ ਮੁੱਖ ਹਸਤੀਆਂ ਨੇ ਹਜ਼ਰਤਬਲ ਦਰਗਾਹ 'ਚ ਨਮਾਜ਼ ਅਦਾ ਕੀਤੀ। ਈਦ ਦੀ ਨਮਾਜ਼ ਤੋਂ ਬਾਅਦ ਅਮਰੀਕਾ ਅਤੇ ਇਜ਼ਰਾਈਲ ਵਿਰੋਧੀ ਪ੍ਰਦਰਸ਼ਨਾਂ ਦੇ ਖ਼ਦਸ਼ੇ ਦੇ ਮੱਦੇਨਜ਼ਰ ਸ਼ਹਿਰ ਦੇ ਸੰਵੇਦਨਸ਼ੀਲ ਸਥਾਨਾਂ 'ਤੇ ਵਾਧੂ ਸੁਰੱਖਿਆ ਫ਼ੋਰਸ ਤਾਇਨਾਤ ਕੀਤੀ ਗਈ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਤਿਉਹਾਰਾਂ ਦਰਮਿਆਨ Dry Fruit ਦੀਆਂ ਕੀਮਤਾਂ 'ਚ ਭਾਰੀ ਉਛਾਲ, ਵਪਾਰੀਆਂ ਦੀ ਵਧੀ ਚਿੰਤਾ
NEXT STORY