ਬ੍ਰਿਸਬੇਨ, (ਸਤਵਿੰਦਰ ਟੀਨੂੰ)—ਕੈਂਗਰੂ ਪੁਆਇੰਟ ਕਲਿਫ ਵਿਖੇ ਡਾਕਟਰ ਭੀਮ ਰਾਓ ਅੰਬੇਡਕਰ ਮਿਸ਼ਨ ਸੋਸਾਇਟੀ ਦੀ ਮੀਟਿੰਗ 'ਚ ਸ਼੍ਰੀ ਗੁਰੂ ਰਵਿਦਾਸ ਜੀ ਦੇ ਪੈਰੋਕਾਰ ਇੱਕਠੇ ਹੋਏ। ਇਸ 'ਚ ਮਿਸ਼ਨ ਨੂੰ ਅੱਗੇ ਵਧਾਉਣ ਬਾਰੇ ਵਿਚਾਰ-ਵਟਾਂਦਰੇ ਕੀਤੇ ਗਏ। ਸੰਸਥਾ ਦੇ ਬੁਲਾਰੇ ਅਨੁਸਾਰ ਸ਼੍ਰੀ ਗੁਰੂ ਰਵਿਦਾਸ ਜੀ ਦਾ ਗੁਰਪੁਰਬ 23 ਫਰਵਰੀ, 2020 ਨੂੰ ਗੁਰੂ ਨਾਨਕ ਸਿੱਖ ਟੈਂਪਲ ਇਨਾਲਾ ਵਿਖੇ ਮਨਾਇਆ ਜਾਵੇਗਾ।
ਇਸ ਵਿੱਚ ਸੰਤ ਸਤਵਿੰਦਰਜੀਤ ਸਿੰਘ ਹੀਰਾ ਪ੍ਰਧਾਨ ‘ਆਲ ਇੰਡੀਆ’ ਆਦਿ ਧਰਮ ਮਿਸ਼ਨ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ। ਸੰਸਥਾ ਵਲੋਂ ਬਹੁਜਨ ਸਮਾਜ ਜਾਗਰੂਕ ਪ੍ਰੋਗਰਾਮ 21 ਫਰਵਰੀ ਨੂੰ ਗਲੋਬਲ ਕਾਲਜ ਆਰਚਰਫੀਲਡ ਵਿਖੇ ਸ਼ਾਮ 5 ਵਜੇ ਕਰਵਾਇਆ ਜਾ ਰਿਹਾ ਹੈ, ਜਿਸ ਵਿੱਚ ਸ਼੍ਰੀ ਰਾਜ ਰਤਨ ਅੰਬੇਡਕਰ ਜੀ ਵੀ ਬ੍ਰਿਸਬੇਨ ਵਿਖੇ ਪਹੁੰਚ ਰਹੇ ਹਨ। ਅੰਤ ਵਿੱਚ ਉਨ੍ਹਾਂ ਨੇ ਸੰਗਤਾਂ ਨੂੰ ਪਹੁੰਚਣ ਦੀ ਅਪੀਲ ਕੀਤੀ। ਇਸ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸੁਖਜਿੰਦਰ ਸੋਨੂੰ, ਹਰਦੀਪ ਵਾਗਲਾ, ਮਨਦੀਪ ਸਿੰਘ, ਪੱਪੂ ਜਲੰਧਰੀ, ਸੁਖਦਿਆਲ ਸਿੰਘ, ਇੰਦਰਜੀਤ ਸੂਰਾਪੁਰ, ਟੋਨੀ ਮਾਹਲ, ਗੌਰਵ ਸ਼ੀਂਹਮਾਰ, ਜੰਗ ਬਹਾਦਰ ਸ਼ੀਂਹਮਾਰ, ਬਲਵਿੰਦਰ ਮੋਰੋਂ, ਸਤਵਿੰਦਰ ਟੀਨੂੰ, ਸਤਨਾਮ ਸਿੰਘ ਆਦਿ ਹਾਜ਼ਰ ਸਨ।
ਚੀਨ ਦੇ ਕੋਰੋਨਾ ਵਾਇਰਸ ਦੀ ਲਪੇਟ ’ਚ ਆਈ ਭਾਰਤੀ ਟੀਚਰ
NEXT STORY