ਵਾਸ਼ਿੰਗਟਨ (ਏਜੰਸੀ) ਅਮਰੀਕਾ ਦੇ ਨਿਆਂ ਵਿਭਾਗ ਨੇ ਬੁੱਧਵਾਰ ਨੂੰ ਕਿਹਾ ਕਿ ਤਿੰਨ ਈਰਾਨੀ ਨਾਗਰਿਕਾਂ 'ਤੇ ਦੇਸ਼ 'ਚ ਰੈਨਸਮਵੇਅਰ ਹਮਲੇ ਕਰਨ ਦਾ ਦੋਸ਼ ਲਗਾਇਆ ਗਿਆ ਹੈ। ਉਹਨਾਂ 'ਤੇ ਬਿਜਲੀ ਕੰਪਨੀਆਂ, ਸਥਾਨਕ ਸਰਕਾਰਾਂ, ਛੋਟੇ ਕਾਰੋਬਾਰਾਂ ਅਤੇ ਘਰੇਲੂ ਹਿੰਸਾ ਦੇ ਪੀੜਤਾਂ ਲਈ ਸ਼ੈਲਟਰ ਹੋਮ ਸਮੇਤ ਕਈ ਗੈਰ-ਮੁਨਾਫ਼ਾ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਹੈ। ਵਿਭਾਗ ਨੇ ਕਿਹਾ ਕਿ ਹੈਕਿੰਗ ਦੇ ਸ਼ੱਕੀਆਂ 'ਤੇ ਅਮਰੀਕਾ ਅਤੇ ਦੁਨੀਆ ਭਰ ਦੇ ਸੈਂਕੜੇ ਸੰਗਠਨਾਂ ਨੂੰ ਨਿਸ਼ਾਨਾ ਬਣਾਉਣ, ਡਾਟਾ ਚੋਰੀ ਕਰਨ ਅਤੇ ਫਿਰੌਤੀ ਦਾ ਭੁਗਤਾਨ ਨਾ ਕਰਨ 'ਤੇ ਡੇਟਾ ਨੂੰ ਜਨਤਕ ਕਰਨ ਦੀ ਧਮਕੀ ਦੇਣ ਦੇ ਦੋਸ਼ ਲਗਾਏ ਗਏ ਹਨ। ਕੁਝ ਮਾਮਲਿਆਂ ਵਿੱਚ, ਪੀੜਤਾਂ ਨੇ ਫਿਰੌਤੀ ਵੀ ਅਦਾ ਕੀਤੀ ਹੈ।
ਬਾਈਡੇਨ ਪ੍ਰਸ਼ਾਸਨ ਨੇ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਇਹ ਹੈਕਰ ਕਿਸ ਦੇ ਇਸ਼ਾਰੇ 'ਤੇ ਕੰਮ ਕਰਦੇ ਹਨ। ਪਿਛਲੇ ਸਾਲ ਈਰਾਨ ਦੇ ਹੈਕਰਾਂ ਦੀ ਜਾਂਚ ਚੱਲ ਰਹੀ ਸੀ। ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (ਐਫਬੀਆਈ) ਨੇ ਬੋਸਟਨ ਦੇ ਬਾਲ ਚਿਕਿਤਸਕ ਹਸਪਤਾਲ 'ਤੇ ਸਾਈਬਰ ਹਮਲੇ ਨੂੰ ਰੋਕ ਦਿੱਤਾ ਸੀ। ਦੋਸ਼ ਹੈ ਕਿ ਈਰਾਨ ਸਰਕਾਰ ਦੁਆਰਾ ਸਪਾਂਸਰ ਕੀਤੇ ਗਏ ਹੈਕਰਾਂ ਨੇ ਹਸਪਤਾਲ 'ਤੇ ਸਾਈਬਰ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ। ਐਫਬੀਆਈ ਦੇ ਡਾਇਰੈਕਟਰ ਕ੍ਰਿਸਟੋਫਰ ਵੇਅ ਨੇ ਬੁੱਧਵਾਰ ਨੂੰ ਇੱਕ ਬਿਆਨ ਵਿੱਚ ਕਿਹਾ ਕਿ ਸਾਡੇ ਦੇਸ਼ ਵਿੱਚ ਸਾਈਬਰ ਹਮਲਿਆਂ ਦਾ ਖ਼ਤਰਾ ਹਰ ਦਿਨ ਹੋਰ ਗੁੰਝਲਦਾਰ ਹੁੰਦਾ ਜਾ ਰਿਹਾ ਹੈ। ਅੱਜ ਦੇ ਐਲਾਨ ਤੋਂ ਸਪੱਸ਼ਟ ਹੈ ਕਿ ਇਹ ਖ਼ਤਰਾ ਸਥਾਨਕ ਅਤੇ ਗਲੋਬਲ ਦੋਵੇਂ ਤਰ੍ਹਾਂ ਦਾ ਹੈ। ਅਸੀਂ ਇਸ ਨੂੰ ਨਜ਼ਰਅੰਦਾਜ਼ ਨਹੀਂ ਕਰ ਸਕਦੇ ਹਾਂ ਅਤੇ ਨਾ ਹੀ ਅਸੀਂ ਆਪਣੇ ਦਮ 'ਤੇ ਇਸ ਨਾਲ ਲੜ ਸਕਦੇ ਹਾਂ।
ਪੜ੍ਹੋ ਇਹ ਅਹਿਮ ਖ਼ਬਰ- ਬਾਈਡੇਨ ਪ੍ਰਸ਼ਾਸਨ 'ਚ ਭਾਰਤੀਆਂ ਦਾ ਦਬਦਬਾ, ਹੁਣ ਤੱਕ 130 ਨਿਯੁਕਤੀਆਂ, PM ਮੋਦੀ ਨੇ ਦਿੱਤੀ ਵਧਾਈ
ਨਿਆਂ ਵਿਭਾਗ ਦੇ ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਮੰਨਿਆ ਜਾ ਰਿਹਾ ਹੈ ਕਿ ਬੁੱਧਵਾਰ ਨੂੰ ਹੋਏ ਮੁਕੱਦਮੇ 'ਚ ਜਿਨ੍ਹਾਂ ਹੈਕਰ ਦਾ ਨਾਂ ਲਿਆ ਗਿਆ ਹੈ, ਉਹ ਈਰਾਨ ਸਰਕਾਰ ਦੀ ਤਰਫੋਂ ਕੰਮ ਨਹੀਂ ਕਰ ਰਹੇ ਸਨ ਸਗੋਂ ਉਹ ਆਪਣੇ ਵਿੱਤੀ ਲਾਭ ਲਈ ਕੰਮ ਕਰ ਰਹੇ ਸਨ ਅਤੇ ਇਹਨਾਂ ਨੇ ਜਿਹੜੇ ਲੋਕਾਂ ਨੂੰ ਸ਼ਿਕਾਰ ਬਣਾਇਆ ਸੀ ਉਹਨਾਂ ਵਿਚੋਂ ਕੁਝ ਈਰਾਨ ਦੇ ਸਨ। ਉੱਥੇ ਬੁੱਧਵਾਰ ਨੂੰ ਵਿੱਤ ਵਿਭਾਗ ਦੇ ਵਿਦੇਸ਼ੀ ਸੰਪੱਤੀ ਕੰਟਰੋਲ ਵਿਭਾਗ ਨੇ ਈਰਾਨ ਦੇ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਨਾਲ ਜੁੜੇ ਦੋ ਇਕਾਈਆਂ ਅਤੇ 10 ਲੋਕਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਹਨ। ਵਿਭਾਗ ਦਾ ਦੋਸ਼ ਹੈ ਕਿ ਇਹ ਵਿਅਕਤੀ ਅਤੇ ਸੰਸਥਾਵਾਂ ਰੈਨਸਮਵੇਅਰ ਸਮੇਤ ਕਈ ਖਤਰਨਾਕ ਸਾਈਬਰ ਗਤੀਵਿਧੀਆਂ ਵਿੱਚ ਸ਼ਾਮਲ ਹਨ।
ਅਮਰੀਕਾ 'ਚ ਮੱਧਕਾਲੀ ਚੋਣਾਂ ਤੋਂ ਪਹਿਲਾਂ ਬਾਈਡੇਨ ਦੀ ਲੋਕਪ੍ਰਿਅਤਾ 'ਚ ਵਾਧਾ
NEXT STORY