ਇਸਲਾਮਾਬਾਦ- ਨੈਸ਼ਨਲ ਅਸੈਂਬਲੀ 'ਚ ਨੇਤਾ ਪ੍ਰਤੀਪੱਖ ਸ਼ਹਿਬਾਜ਼ ਸ਼ਰੀਫ ਨੇ ਬੁੱਧਵਾਰ ਨੂੰ ਦਾਅਵਾ ਕੀਤਾ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸਾਲ 2019 'ਚ ਫੌਜ ਪ੍ਰਮੁੱਖ ਜਨਰਲ ਕਮਰ ਜਾਵੇਦ ਬਾਜਵਾ ਦੇ ਕਾਰਜਕਾਲ ਨੂੰ ਵਿਸਤਾਰ ਦੇਣ 'ਚ ਜਾਣ-ਬੁੱਝ ਕੇ ਦੇਰ ਕੀਤੀ ਤਾਂ ਜੋ ਪ੍ਰਕਿਰਿਆ 'ਤੇ 'ਵਿਵਾਦ' ਉਠੇ। ਡਾਨ ਨਿਊਜ਼ ਦੀ ਖ਼ਬਰ ਮੁਤਾਬਕ ਸ਼ਰੀਫ ਨੇ ਇਹ ਵੀ ਕਿਹਾ ਹੈ ਕਿ ਉਨ੍ਹਾਂ ਦੀ ਪਾਰਟੀ ਪਾਕਿਸਤਾਨ ਮੁਸਲਿਮ ਲੀਗ-ਨਵਾਜ਼ (PML-N) ਨੇ ਹਮੇਸ਼ਾ ਫੌਜ ਦਾ ਸਨਮਾਨ ਕੀਤਾ, ਜਦੋਂਕਿ ਫੌਜ ਬਲਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਇਕ ਸੋਸ਼ਲ ਮੀਡੀਆ ਅਭਿਐਨ ਦੇ ਪਿੱਛੇ ਖਾਨ ਦੀ ਅਗਵਾਈ ਵਾਲਾ ਸੱਤਾਧਾਰੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ) ਦਾ ਹੱਥ ਸੀ।
ਸ਼ਹਿਬਾਜ਼ ਸ਼ਰੀਫ ਦੀ ਇਹ ਟਿੱਪਣੀ ਅਜਿਹੇ ਸਮੇਂ 'ਚ ਸਾਹਮਣੇ ਆਈ ਹੈ, ਜਦੋਂ ਇਮਰਾਨ ਖਾਨ ਸਾਲ 2018 'ਚ ਦੇਸ਼ ਦੀ ਸੱਤਾ ਸੰਭਾਲਨ ਤੋਂ ਬਾਅਦ ਸਭ ਤੋਂ ਕਠਿਨ ਰਾਜਨੀਤਿਕ ਪ੍ਰੀਖਿਆ ਦਾ ਸਾਹਮਣਾ ਕਰਨ ਜਾ ਰਹੇ ਹਨ। ਪਾਕਿਸਤਾਨ ਦੇ ਵਿਰੋਧੀ ਦਲਾਂ ਨੇ ਖਾਨ ਸਰਕਾਰ ਦੇ ਖ਼ਿਲਾਫ਼ ਅਵਿਸ਼ਵਾਸ ਪ੍ਰਸਤਾਵ ਪੇਸ਼ ਕੀਤਾ ਹੈ, ਜਿਸ ਨੂੰ ਲੈ ਕੇ ਸ਼ੁੱਕਰਵਾਰ ਨੂੰ ਸੰਸਦ ਦਾ ਸੈਸ਼ਨ ਬੁਲਾਇਆ ਗਿਆ ਹੈ। ਖ਼ਬਰ ਮੁਤਾਬਿਕ ਸ਼ਰੀਫ ਨੇ ਕਿਹਾ ਕਿ ਜਦੋਂ 2019 'ਚ ਪ੍ਰਧਾਨ ਮੰਤਰੀ ਖਾਨ ਨੇ ਫੌਜ ਪ੍ਰਮੁੱਖ ਦੇ ਕਾਰਜਕਾਲ ਨੂੰ ਵਿਸਤਾਰ ਦੇਣ ਦੀ ਕੋਸ਼ਿਸ਼ ਕੀਤੀ ਸੀ, ਤਦ ਅਧਿਸੂਚਨਾ 'ਚ ਤਿੰਨ ਵਾਰ ਸੰਸ਼ੋਧਨ ਕੀਤਾ ਗਿਆ ਸੀ। ਹਾਲਾਂਕਿ ਸ਼ਰੀਫ ਨੇ ਸਵੀਕਾਰ ਕੀਤਾ ਕਿ ਉਨ੍ਹਾਂ ਦੇ ਕੋਲ ਆਪਣੇ ਦਾਅਵੇ ਦੀ ਪੁਸ਼ਟੀ ਕਰਨ ਲਈ ਕੋਈ ਸਬੂਤ ਉਪਲੱਬਧ ਨਹੀਂ ਹੈ।
ਆਸਟ੍ਰੇਲੀਆ ਨੇ ਬੇਲਾਰੂਸ ਦੇ ਰਾਸ਼ਟਰਪਤੀ ਅਤੇ ਪਰਿਵਾਰ 'ਤੇ ਲਗਾਈਆਂ ਪਾਬੰਦੀਆਂ
NEXT STORY