ਪੋਰਟ-ਓ-ਪ੍ਰਿੰਸ (ਭਾਸ਼ਾ)— ਹੈਤੀ ਦੇ ਪ੍ਰਧਾਨ ਮੰਤਰੀ ਜੈਕ ਗਾਇ ਲੈਫੋਂਟੈਂਟ (Jack Guy Lafontant ) ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਨੇ ਇਹ ਅਸਤੀਫਾ ਬਾਲਣ ਦੀਆਂ ਕੀਮਤਾਂ ਵਧਾਉਣ ਦੀ ਇਕ ਯੋਜਨਾ ਦੇ ਐਲਾਨ ਦੇ ਬਾਅਦ ਭੜਕੀ ਹਿੰਸਾ ਅਤੇ ਲੁੱਟ-ਮਾਰ ਦੀਆਂ ਘਟਨਾਵਾਂ ਦੇ ਬਾਅਦ ਦਿੱਤਾ ਹੈ। ਪੀ.ਐੱਮ. ਲੈਫੋਂਟੈਂਟ ਦੇ ਅਸਤੀਫੇ ਮਗਰੋਂ ਉਸ ਯੋਜਨਾ ਨੂੰ ਵੀ ਵਾਪਸ ਲੈ ਲਿਆ ਗਿਆ ਹੈ। ਹੈਤੀ ਦੇ ਹੇਠਲੇ ਸਦਨ ਵਿਚ ਕੱਲ ਲੈਫੋਂਟੈਂਟ ਨੇ ਕਿਹਾ,''ਮੈਂ ਰਾਸ਼ਟਰਪਤੀ ਨੂੰ ਆਪਣਾ ਅਸਤੀਫਾ ਦੇ ਦਿੱਤਾ ਹੈ, ਜਿਨ੍ਹਾਂ ਨੇ ਮੇਰਾ ਅਸਤੀਫਾ ਸਵੀਕਾਰ ਕਰ ਲਿਆ ਹੈ।'' ਜੇ ਉਹ ਅਸਤੀਫਾ ਨਾ ਦਿੰਦੇ ਤਾਂ ਉਨ੍ਹਾਂ ਨੂੰ ਅਵਿਸ਼ਵਾਸ ਵੋਟ ਦਾ ਸਾਹਮਣਾ ਕਰਨਾ ਪੈ ਸਕਦਾ ਸੀ। ਬੀਤੇ ਹਫਤੇ ਗਰੀਬ ਕੈਰੇਬੀਅਨ ਦੇਸ਼ ਦੀ ਸਰਕਾਰ ਨੇ ਬਾਲਣ ਦੀਆਂ ਕੀਮਤਾਂ ਵਿਚ ਵਾਧੇ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਸੀ, ਜਿਸ ਵਿਚ ਤੇਲ ਵਿਚ 38 ਫੀਸਦੀ, ਡੀਜ਼ਲ ਵਿਚ 47 ਫੀਸਦੀ ਅਤੇ ਕੈਰੋਸੀਨ ਵਿਚ 51 ਫੀਸਦੀ ਦਾ ਵਾਧਾ ਕੀਤਾ ਗਿਆ ਸੀ।
ਇਟਲੀ : ਕਾਰ ਹਾਦਸੇ 'ਚ ਪੰਜਾਬੀ ਨੌਜਵਾਨ ਦੀ ਮੌਤ
NEXT STORY