ਸਕਾਰਬਾਰੋਹ- ਨਾਰਥ ਯਾਰਕ ਜਨਰਲ ਹਸਪਤਾਲ ਸਕਾਰਬਾਰੋਹ ਦੇ ਲਾਂਗ ਟਰਮ ਕੇਅਰ ਸੈਂਟਰ ਦੇ ਮਰੀਜ਼ਾਂ ਨੂੰ ਦੇਖ ਰਿਹਾ ਹੈ, ਜਿੱਥੇ ਤਕਰੀਬਨ ਅੱਧੇ ਵਸਨੀਕਾਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਆਏ ਹਨ। ਟੈਂਡਰਕੇਅਰ ਲਿਵਿੰਗ ਸੈਂਟਰ ਵਿਚ ਲਗਭਗ 256 ਬੈੱਡ ਲੱਗੇ ਹਨ ਤੇ ਇਨ੍ਹਾਂ ਵਿਚੋਂ 121 ਲੋਕਾਂ ਦੇ ਕੋਰੋਨਾ ਟੈਸਟ ਪਾਜ਼ੀਟਿਵ ਪਾਏ ਗਏ ਹਨ।
ਦੱਸਿਆ ਜਾ ਰਿਹਾ ਹੈ ਕਿ ਇੱਥੇ 26 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ। ਲਾਂਗ ਕੇਅਰ ਸੈਂਟਰ ਸਬੰਧੀ ਮੰਤਰਾਲੇ ਨੇ ਹੋਰ ਸਟਾਫ਼ ਨੂੰ ਭੇਜਿਆ ਹੈ ਤਾਂ ਕਿ ਬੀਮਾਰਾਂ ਦੀ ਸੇਵਾ ਕੀਤੀ ਜਾ ਸਕੇ। ਇਸ ਸਬੰਧੀ ਬਾਕੀ ਸਭ ਕੰਮ ਨਾਰਥ ਯਾਰਕ ਦਾ ਜਨਰਲ ਹਸਪਤਾਲ ਦੇਖ ਰਿਹਾ ਹੈ।
ਮੰਤਰਾਲੇ ਨੇ ਕਿਹਾ ਕਿ ਇਸ ਮਾਮਲੇ ਨੂੰ ਬਹੁਤ ਧਿਆਨ ਨਾਲ ਦੇਖ ਰਹੇ ਹਾਂ। ਇੰਨੇ ਜ਼ਿਆਦਾ ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ ਤੇ ਇਸ ਲਈ ਉਹ ਸਟਾਫ਼, ਦਵਾਈਆਂ ਤੇ ਹੋਰ ਜ਼ਰੂਰਤਾਂ ਦੀ ਪੂਰਤੀ ਲਈ ਪੂਰੀ ਤਰ੍ਹਾਂ ਕੰਮ ਕਰ ਰਹੇ ਹਨ। ਉਨ੍ਹਾਂ ਆਸ ਪ੍ਰਗਟਾਈ ਕਿ ਕੋਰੋਨਾ ਪੀੜਤਾਂ ਦਾ ਇਲਾਜ ਕਰਕੇ ਜਲਦੀ ਹੀ ਉਨ੍ਹਾਂ ਨੂੰ ਸਿਹਤਯਾਬ ਕਰ ਲਿਆ ਜਾਵੇਗਾ ਤੇ ਹੋਰਾਂ ਨੂੰ ਇਸ ਵਾਇਰਸ ਤੋਂ ਬਚਾਅ ਲਈ ਜਲਦੀ ਕੋਰੋਨਾ ਵੈਕਸੀਨ ਵੀ ਲੱਗਣਗੇ। ਕਿਹਾ ਜਾ ਰਿਹਾ ਹੈ ਕਿ ਇੱਥੇ ਸਟਾਫ਼ ਕੋਲ ਨਿੱਜੀ ਸੁਰੱਖਿਆ ਉਪਕਰਣਾਂ ਦੀ ਵੀ ਕਮੀ ਸੀ, ਇਸ ਲਈ ਵਾਇਰਸ ਨੂੰ ਫੈਲਣ ਤੋਂ ਰੋਕਿਆ ਨਾ ਜਾ ਸਕਿਆ।
ਕੈਨੇਡਾ : ਬ੍ਰਿਟਿਸ਼ ਕੋਲੰਬੀਆਂ ਦੇ ਇਕ ਫਾਰਮ 'ਚ ਜਾਨਵਰ ਮਿਲੇ ਕੋਰੋਨਾ ਪਾਜ਼ੀਟਿਵ
NEXT STORY