ਗੁਰਦਾਸਪੁਰ/ਇਸਲਾਮਾਬਾਦ (ਵਿਨੋਦ)- ਪਾਕਿਸਤਾਨ ਦੇ ਸੰਵਿਧਾਨ ’ਚ 27ਵੀਂ ਸੋਧ ਤੋਂ ਬਾਅਦ ਆਸਿਮ ਮੁਨੀਰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਵਿਅਕਤੀ ਬਣ ਗਏ ਹਨ। ਹੁਣ ਜਦੋਂ ਤੱਕ ਆਸਿਮ ਮੁਨੀਰ ਜ਼ਿੰਦਾ ਰਹਿਣਗੇ, ਕੋਈ ਵੀ ਹੋਰ ਅਧਿਕਾਰੀ ਪਾਕਿਸਤਾਨੀ ਫੌਜ ਦਾ ਮੁਖੀ ਨਹੀਂ ਬਣ ਸਕੇਗਾ ਜਾਂ ਇਹ ਆਸਿਮ ਮੁਨੀਰ ’ਤੇ ਨਿਰਭਰ ਕਰੇਗਾ ਕਿ ਉਹ ਕਿਸੇ ਹੋਰ ਅਧਿਕਾਰੀ ਨੂੰ ਫੌਜ ਦਾ ਮੁਖੀ ਨਿਯੁਕਤ ਕਰਦੇ ਹਨ ਜਾਂ ਨਹੀਂ।
ਇਹੀ ਕਾਰਨ ਹੈ ਕਿ ਪਾਕਿਸਤਾਨ ’ਚ ਸੀਨੀਅਰ ਫੌਜੀ ਅਧਿਕਾਰੀ ਗੁੱਸੇ ਨਾਲ ਭੜਕ ਰਹੇ ਹਨ ਅਤੇ ਡਰ ਹੈ ਕਿ ਜਲਦੀ ਹੀ ਫੌਜ ਦੇ ਅੰਦਰ ਬਗਾਵਤ ਭੜਕ ਸਕਦੀ ਹੈ। ਪਾਕਿਸਤਾਨ ਦੇ ਬੁੱਧੀਜੀਵੀ ਅਤੇ ਕਾਨੂੰਨੀ ਭਾਈਚਾਰੇ ’ਚ ਇਸ ਗੱਲ ਨੂੰ ਲੈ ਕੇ ਗੰਭੀਰ ਚਿੰਤਾਵਾਂ ਪ੍ਰਗਟਾਈਆਂ ਜਾ ਰਹੀਆਂ ਹਨ ਕਿ 27ਵੀਂ ਸੰਵਿਧਾਨਕ ਸੋਧ ਨੇ ਤਾਨਾਸ਼ਾਹੀ ਵੱਲ ਰੁਝਾਨ ਨੂੰ ਤੇਜ਼ ਕਰ ਦਿੱਤਾ ਹੈ।
ਸੰਵਿਧਾਨ ਦੀ ਧਾਰਾ 243 ਵਿਚ ਸੋਧ ਹੋਰ ਵੀ ਵਿਵਾਦਪੂਰਨ ਹੈ, ਜੋ ਹੁਣ ਫੌਜ ਦੇ ਮੁਖੀ ਨੂੰ ਰੱਖਿਆ ਫੋਰਸਾਂ ਦੇ ਮੁਖੀ ਵਜੋਂ ਮਾਨਤਾ ਦਿੰਦੀ ਹੈ, ਭਾਵ ਉਸ ਦਾ ਫੌਜ, ਹਵਾਈ ਫੌਜ ਅਤੇ ਸਮੁੰਦਰੀ ਫੌਜ ’ਤੇ ਪੂਰਾ ਕੰਟਰੋਲ ਹੋਵੇਗਾ। ਇਹ ਸੰਵਿਧਾਨਕ ਸੋਧ ਪਾਕਿਸਤਾਨੀ ਫੌਜ ਵਿਚ ਕਈ ਸੀਨੀਅਰ ਜਨਰਲਾਂ ਦੇ ਕਰੀਅਰ ਨੂੰ ਵੀ ਖਤਮ ਕਰ ਦੇਵੇਗੀ।
ਮਾਂ ਬਣਨ ਦੀ ਅਸਲ ਕੀਮਤ! ਬਦਲ ਜਾਂਦੇ ਨੇ ਖਰਚੇ ਤੇ ਬੱਚਤ ਦੇ ਤਰੀਕੇ
NEXT STORY