ਰੋਮ (ਦਲਵੀਰ ਸਿੰਘ ਕੈਂਥ) : ਸਿੱਖ ਕੌਮ ਦੇ ਗੁਰਦੁਆਰਾ ਸਾਹਿਬ ਦੀ ਅਗਵਾਈ ਕਰਨ ਵਾਲੀ ਐੱਸਜੀਪੀਸੀ ਦੇ ਭਾਈ ਹਰਜਿੰਦਰ ਸਿੰਘ ਧਾਮੀ ਐਡਵੋਕੇਟ ਨੂੰ 5ਵੀਂ ਵਾਰ ਸੰਗਤ ਵੱਲੋਂ ਮੁੱਖ ਸੇਵਾਦਾਰ ਦੀ ਜ਼ਿੰਮੇਵਾਰੀ ਦੇ ਕੇ ਜੋ ਇਤਿਹਾਸ ਸਿਰਜਿਆ ਗਿਆ ਹੈ, ਉਹ ਕਾਬਲੇ ਤਾਰੀਫ਼ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਐੱਨ. ਆਰ. ਆਈ. ਵਿੰਗ ਇਟਲੀ ਦੇ ਪ੍ਰਧਾਨ ਜਸਵੰਤ ਸਿੰਘ ਲਹਿਰਾ, ਸਕੱਤਰ ਜਨਰਲ ਲਖਵਿੰਦਰ ਸਿੰਘ ਡੋਗਰਾਂਵਾਲ, ਸੀਨੀਅਰ ਮੀਤ ਪ੍ਰਧਾਨ ਗੁਰਚਰਨ ਸਿੰਘ ਭੂੰਗਰਨੀ, ਜਨਰਲ ਸਕੱਤਰ ਹਰਦੀਪ ਸਿੰਘ ਬੋਦਲ, ਜਨਰਲ ਸਕੱਤਰ ਜਗਜੀਤ ਸਿੰਘ ਈਸ਼ਰਹੇਅਰ, ਜਸਵਿੰਦਰ ਸਿੰਘ ਭਗਤੂਮਾਜਰਾ ਅਤੇ ਯੂਥ ਵਿੰਗ ਇਟਲੀ ਪ੍ਰਧਾਨ ਸੁਖਜਿੰਦਰ ਸਿੰਘ ਕਾਲਰੂ ਆਦਿ ਆਗੂਆਂ ਨੇ "ਜਗ ਬਾਣੀ" ਨਾਲ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਹੁਰਾਂ ਦੀ ਸ਼ਖ਼ਸੀਅਤ ਇੱਕ ਨਿਸ਼ਕਾਮੀ ਅਤੇ ਪੰਥ ਦੇ ਚੜ੍ਹਦੀ ਦੇ ਕਾਰਜ ਕਰਨ ਵਾਲੀ ਸਿਰਮੌਰ ਸ਼ਖ਼ਸੀਅਤ ਵਾਲੀ ਹੈ ਜਿਨ੍ਹਾਂ 'ਤੇ ਪੂਰੀ ਸਿੱਖ ਕੌਮ ਨੂੰ ਫਖ਼ਰ ਹੈ।
ਇਹ ਵੀ ਪੜ੍ਹੋ : ਇਟਲੀ 'ਚ ਕਰਵਾਇਆ ਗਿਆ ਵਾਲੀਬਾਲ ਟੂਰਨਾਮੈਂਟ, 1984 ਬੈਰਗਮੋ ਸਪੋਰਟਸ ਕਲੱਬ ਨੇ ਗੱਡੇ ਜਿੱਤ ਦੇ ਝੰਡੇ 
ਉਨ੍ਹਾਂ ਦੀ ਸਿਆਣਪ ਅਤੇ ਸੇਵਾ ਭਾਵਨਾ ਨੂੰ ਦੇਖਦਿਆਂ ਹੀ ਸਿੱਖ ਕੌਮ ਨੇ ਉਹਨਾਂ ਨੂੰ 5ਵੀਂ ਵਾਰ ਪ੍ਰਧਾਨਗੀ ਦੇ ਅਹੁਦੇ ਨਾਲ ਨਿਵਾਜਿਆ ਹੈ ਜੋ ਕਿ ਇਕ ਇਤਿਹਾਸਕ ਕਾਰਵਾਈ ਹੈ। ਐਡਵੋਕੇਟ ਧਾਮੀ ਨੇ ਆਪਣੇ ਵਿਰੋਧੀ ਨੂੰ ਕਰਾਰੀ ਹਾਰ ਦਿੱਤੀ। ਉਹਨਾਂ ਨੂੰ ਕੌਮ ਨੇ 117 ਵੋਟਾਂ ਨਾਲ 5ਵੀਂ ਵਾਰ ਪ੍ਰਧਾਨਗੀ ਦਿੱਤੀ ਜਦੋਂਕਿ ਉਹਨਾਂ ਦੇ ਵਿਰੋਧੀ ਉਮੀਦਵਾਰ ਮਾਸਟਰ ਮਿੱਠੂ ਸਿੰਘ ਕਾਹਨੇਕੇ ਨੂੰ ਸਿਰਫ਼ 18 ਵੋਟਾਂ ਹੀ ਮਿਲ ਸਕੀਆਂ। ਭਾਈ ਹਰਜਿੰਦਰ ਸਿੰਘ ਧਾਮੀ ਦੀ ਇਤਿਹਾਸਕ ਜਿੱਤ ਨਾਲ ਉਹਨਾਂ ਦੇ ਦੇਸ਼-ਵਿਦੇਸ਼ ਵਿੱਚ ਬੈਠੇ ਹਮਾਇਤੀਆਂ ਵਿੱਚ ਖੁਸ਼ੀ ਦੀ ਲਹਿਰ ਦੇਖੀ ਜਾ ਰਹੀ ਹੈ। ਇਟਲੀ ਵਿੱਚ ਵੀ ਇਸ ਜਿੱਤ ਨਾਲ ਮਾਹੌਲ ਖੁਸ਼ਨੁਮਾ ਬਣਿਆ ਹੋਇਆ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡਾ ਹਾਦਸਾ: ਬਰਫ਼ ਦਾ ਪਹਾੜ ਡਿੱਗਣ ਨਾਲ 7 ਪਰਬਤਾਰੋਹੀਆਂ ਦੀ ਮੌਤ; ਮ੍ਰਿਤਕਾਂ 'ਚ ਅਮਰੀਕੀ ਤੇ ਕੈਨੇਡੀਅਨ ਸ਼ਾਮਲ
NEXT STORY