ਸਲੋਹ,ਲੰਡਨ (ਸਮਰਾ)- ਸਥਾਨਕ ਬਾਰੋ ਕੌਂਸਲ ਵਿੱਚ “ਦੇਖ-ਰੇਖ ਪੜਤਾਲ ਕਮੇਟੀ” ਦੇ ਚੇਅਰਮੈਨ ਲਈ ਸ. ਹਰਜਿੰਦਰ ਸਿੰਘ ਗਹੀਰ ਨੇ ਆਪਣੇ ਨਜ਼ਦੀਕੀ ਮੌਜੂਦਾ ਚੇਅਰਮੈਨ ਨੂੰ 15-9 ਵੋਟਾਂ ਲੈ ਕੇ ਜਿੱਤ ਪ੍ਰਾਪਤ ਕੀਤੀ।ਸਥਾਨਕ ਸ਼ਹਿਰ ਦੀ ਬਾਰੋ ਕੌਂਸਲ ਵਿੱਚ ਲੇਬਰ ਪਾਰਟੀ ਕਾਬਜ਼ ਹੈ ਤੇ ਹਰ ਬਾਰ ਇਸ ਵੱਕਾਰੀ ਅਹੁਦੇ ਲਈ ਪਾਰਟੀ ਵਿੱਚੋਂ ਹੀ ਕਈ ਦਾਅਵੇਦਾਰ ਆਹਮੋ ਸਾਹਮਣੇ ਹੁੰਦੇ ਹਨ ਤੇ ਕਾਬਜ਼ ਪਾਰਟੀ ਦੇ ਕੌਂਸਲ ਮੈਂਬਰ ਇਸ ਚੋਣ ਵਿੱਚ ਹਿੱਸਾ ਲੈਂਦੇ ਹਨ।

ਸਥਾਨਕ ਕੌਂਸਲ ਵਿੱਚ ਲੇਬਰ ਪਾਰਟੀ ਪੂਰਨ ਬਹੁਮਤ ਵਿੱਚ ਹੈ ਤੇ “ਦੇਖ-ਰੇਖ ਪੜਤਾਲੀਆ ਕਮੇਟੀ” ਚੇਅਰਮੈਨੀ ਲਈ ਮੇਅਰ, ਡਿਪਟੀ ਮੇਅਰ ਤੋਂ ਇਲਾਵਾ ਕੈਬਨਿਟ ਮੈਂਬਰ ਤੇ ਹੋਰ ਉਚ ਅਹੁਦੇਦਾਰ ਵੋਟ ਦਾ ਅਧਿਕਾਰ ਨਹੀਂ ਰੱਖਦੇ। ਇਸ ਚੋਣ ਵਿੱਚ 24 ਜੇਤੂ ਕੌਂਸਲਰਾਂ ਨੇ ਭਾਗ ਲਿਆ ਗਿਆ। ਮੌਜੂਦਾ ਚੇਅਰਮੈਨ ਅਰਵਿੰਦ ਸਿੰਘ ਧਾਲੀਵਾਲ ਤੋਂ ਇਲਾਵਾ ਕੌਂਸਲਰ ਜੋਗਿੰਦਰ ਸਿੰਘ ਬੱਲ ਤੇ ਸ. ਹਰਜਿੰਦਰ ਸਿੰਘ ਗਹੀਰ ਵਿੱਚ ਮੁਕਾਬਲਾ ਸੀ। ਚੌਣਾਂ ਤੋਂ ਪਹਿਲਾਂ ਕੌਂਸਲਰ ਸ. ਬੱਲ ਵੱਲੋਂ ਆਪਣਾ ਨਾਮ ਵਾਪਿਸ ਲੈਣ ਕਾਰਨ ਕੌਂਸਲਰ ਗਹੀਰ ਤੇ ਕੌਂਸਲਰ ਧਾਲੀਵਾਲ ਵਿੱਚ ਸਖ਼ਤ ਮੁਕਾਬਲਾ ਸੀ।

ਇਸ ਚੌਣ ਵਿੱਚ ਸ. ਗਹੀਰ ਨੇ ਮੌਜੂਦਾ ਚੇਅਰਮੈਨ ਨੂੰ 15-9 ਦੇ ਮੁਕਾਬਲੇ ਹਰਾ ਕੇ ਇਸ ਵੱਕਾਰੀ “ਦੇਖ-ਰੇਖ ਪੜਤਾਲੀਆ ਕਮੇਟੀ” ਦੀ ਚੇਅਰਮੈਨ ਅਹੁਦੇ ਤੇ ਜਿੱਤ ਪ੍ਰਾਪਤ ਕੀਤੀ। ਇਹ ਸਾਰੀ ਪ੍ਰਕਿਰਿਆ ਕੋਰੋਨਾ ਮਹਾਮਾਰੀ ਦੇ ਚੱਲਦਿਆਂ ਜ਼ੂਮ ਲਿੰਕ ਰਾਹੀਂ ਕੀਤੀ ਗਈ ਤੇ ਆਨ ਲਾਇਨ ਵੋਟਾਂ ਪਾਈਆਂ ਗਈਆਂ। ਇਸ ਚੇਅਰਮੈਨ ਅਹੁਦੇ ਲਈ ਅਰਵਿੰਦ ਸਿੰਘ ਧਾਲੀਵਾਲ ਮਜ਼ਬੂਤ ਦਾਆਵੇਦਾਰ ਸਨ ਕਿਉਂਕਿ ਉਹ ਸਾਬਕਾ ਮੇਅਰ ਦੇ ਨਾਲ ਪੁਰਾਣੇ ਕੌਂਸਲਰ ਚੱਲੇ ਆ ਰਹੇ ਸਨ ਤੇ ਮੌਜੂਦਾ ਚੇਅਰਮੈਨ ਸਨ। ਸ. ਹਰਜਿੰਦਰ ਸਿੰਘ ਗਹੀਰ ਦੀ ਜਿੱਤ ਤੇ ਸਲੋਹ ਪਾਰਟੀ ਆਗੂ ਕੌਂਸਲਰ ਜੈਮਿਸਸ ਤੇ ਕੌਂਸਲਰ ਫਿਜਾ ਮਤਲੂਬ ਨੇ ਵਧਾਈ ਦਿੱਤੀ ਗਈ। ਕੌਂਸਲਰ ਫਿਜਾ ਮਤਲੂਬ ਨੇ ਕਿਹਾ ਕਿ ਉਸ ਨੂੰ ਵਿਸ਼ਵਾਸ ਹੈ ਕਿ ਸ. ਗਹੀਰ ਇਸ ਅਹੁਦੇ 'ਤੇ ਰਹਿਕੇ ਵਧਾਆ ਕੰਮ ਕਰਨਗੇ।

ਪੜ੍ਹੋ ਇਹ ਅਹਿਮ ਖਬਰ- ਚੀਨ : ਸ਼ਖਸ ਨੇ ਭੀੜ 'ਤੇ ਚੜ੍ਹਾ ਦਿੱਤੀ ਕਾਰ, 5 ਲੋਕਾਂ ਦੀ ਮੌਤ
ਜ਼ਿਕਰਯੋਗ ਹੈ ਕਿ ਸ. ਹਰਜਿੰਦਰ ਸਿੰਘ ਗਹੀਰ ਰਾਮਗੜ੍ਹੀਆ ਗੁਰਦਵਾਰਾ ਸਲੋਹ ਦੇ ਸਾਬਕਾ ਪ੍ਰਧਾਨ ਤੇ ਸਲੋਹ ਲੇਬਰ ਪਾਰਟੀ ਦੇ ਸਰਗਰਮ ਤੇ ਫੰਡ ਇਕੱਠਾ ਕਰਨ ਵਾਲ਼ਿਆਂ ਵਿੱਚ ਮੋਹਰੀ ਆਗੂ ਹਨ। ਇਸ ਵਿਕਾਰੀ ਚੇਅਰਮੈਨ ਸੀਟ ਜਿੱਤਣ ਤੋਂ ਬਾਅਦ ਸ. ਹਰਜਿੰਦਰ ਸਿੰਘ ਗਹੀਰ ਨੇ ਸਮੂਹ ਕੌਂਸਲਰਾਂ ਦਾ ਧੰਨਵਾਦ ਕੀਤਾ। ਸ. ਗਹੀਰ ਇਕ ਸੱਚੇ ਸੁੱਚੇ ਤੇ ਨਿਰਧੜਕ ਫ਼ੈਸਲਾ ਲੈਣ ਵਾਲੇ ਆਗੂ ਵਜੋਂ ਜਾਣੇ ਜਾਂਦੇ ਹਨ ਜਿਸ ਕਾਰਨ ਆਉਣ ਵਾਲੇ ਸਮੇ ਸਲੋਹ ਬਾਰੋ ਕੌਂਸਲ ਵਿੱਚ ਨਵੀਂਆਂ ਸਰਗਰਮੀਆਂ ਵੇਖਣ ਨੂੰ ਮਿਲਣਗੀਆਂ।

ਸਥਾਨਕ ਚੌਣਾ ਵਿੱਚ ਬਰਤਾਨੀਆ ਦੇ ਜਨਮੇ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਅਨੇਕਾਂ ਨੌਜਵਾਨ ਮੁੰਡੇ-ਕੁੜੀਆਂ ਨੇ ਜਿੱਤ ਪ੍ਰਾਪਤ ਕੀਤੀ, ਜਿਸ ਵਿੱਚ ਬਲਜਿੰਦਰ ਕੌਰ ਗਿੱਲ, ਕਮਲਜੀਤ ਕੋਰ ਬਨੂਰ, ਗੁਰਦੀਪ ਸਿੰਘ ਗਰੇਵਾਲ, ਜੋਗਿੰਦਰ ਸਿੰਘ ਬੱਲ ਤੋਂ ਇਲਾਵਾ ਲਹਿੰਦੇ ਪੰਜਾਬ ਦੇ ਪਿਛੋਕੜ ਵਾਲੇ ਨੌਜਵਾਨ ਮੁੰਡੇ ਕੁੜੀਆਂ ਹਨ। ਇੰਨਾਂ ਚੋਣਾਂ ਵਿੱਚ ਸੰਸਦ ਮੈਂਬਰ ਸ. ਤਨਮਨਜੀਤ ਸਿੰਘ ਢੇਸੀ, ਲੇਬਰ ਆਗੂ ਜੇਮਿਸਸ, ਕੋਸਲਰ ਫਿਜਾ ਮਤਲੂਬ, ਕੌਂਸਲਰ ਮੁਹੰਮਦ ਸਰਾਫ਼, ਕੌਂਸਲਰ ਨਾਜੀਰ, ਕੌਂਸਲਰ ਪਰੈਸਟਨ, ਕੌਂਸਲਰ ਹਰਜਿੰਦਰ ਹਾਜ, ਬੌਬੀ ਸਿੰਘ ਨੇ ਜਿੱਤੇ ਨਵੇਂ ਕੌਂਸਲਰਾਂ ਨੂੰ ਵਧਾਈ ਦਿੱਤੀ।
ਚੀਨ : ਸ਼ਖਸ ਨੇ ਭੀੜ 'ਤੇ ਚੜ੍ਹਾ ਦਿੱਤੀ ਕਾਰ, 5 ਲੋਕਾਂ ਦੀ ਮੌਤ
NEXT STORY