ਲੰਡਨ- ਸ਼ਾਹੀ ਜ਼ਿੰਦਗੀ ਤੋਂ ਦੂਰੀ ਬਣਾਉਣ ਦੀ ਕਵਾਇਦ ਵਿਚ ਬ੍ਰਿਟੇਨ ਦੇ ਪ੍ਰਿੰਸ ਹੈਰੀ ਤੇ ਉਹਨਾਂ ਦੀ ਪਤਨੀ ਮੇਘਨ ਮਰਕੇਲ ਨੇ ਆਪਣੇ 15 ਮੈਂਬਰੀ ਸਟਾਫ ਦੀ ਛੁੱਟੀ ਕਰ ਦਿੱਤੀ ਹੈ। ਜੋੜਾ ਲੰਡਨ ਸਥਿਤ ਬਕਿੰਘਮ ਪੈਲੇਸ ਵਿਚ ਆਪਣੇ ਦਫਤਰ ਨੂੰ ਵੀ ਬੰਦ ਕਰਨ ਜਾ ਰਿਹਾ ਹੈ।
ਅਧਿਕਾਰਿਤ ਤੌਰ 'ਤੇ ਸ਼ਾਹੀ ਪਰਿਵਾਰ ਤੋਂ ਵੱਖ ਹੋ ਚੁੱਕੇ ਹੈਰੀ ਤੇ ਮੇਘਨ ਫਿਲਹਾਲ ਕੈਨੇਡਾ ਵਿਚ ਹਨ। ਦੋਵਾਂ ਨੇ ਉਥੇ ਵੈਨਕੂਵਰ ਟਾਪੂ ਦੇ ਵਿਕਟੋਰੀਆ ਵਿਚ ਇਕ ਆਲੀਸ਼ਾਨ ਘਰ ਨੂੰ ਆਪਣਾ ਟਿਕਾਣਾ ਬਣਾਇਆ ਹੈ। ਸ਼ਾਹੀ ਜੋੜੇ ਨੇ ਬੀਤੀ 8 ਜਨਵਰੀ ਨੂੰ ਇਹ ਐਲਾਨ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ ਕਿ ਉਹ ਸ਼ਾਹੀ ਜ਼ਿੰਮੇਦਾਰੀਆਂ ਛੱਡ ਕੇ ਆਰਥਿਕ ਰੂਪ ਨਾਲ ਸੁਤੰਤਰ ਹੋਣਾ ਚਾਹੁੰਦਾ ਹੈ।
ਡੇਲੀ ਮੇਲ ਅਖਬਾਰ ਮੁਤਾਬਕ ਹੈਰੀ ਤੇ ਮੇਘਨ ਨੇ ਸ਼ਾਹੀ ਜ਼ਿੰਮੇਦਾਰੀਆਂ ਤੋਂ ਹਟਣ ਦਾ ਐਲਾਨ ਕਰਨ ਤੋਂ ਬਾਅਦ ਆਪਣੇ ਸਟਾਫ ਨੂੰ ਵੀ ਦੱਸ ਦਿੱਤਾ ਸੀ ਕਿ ਹੁਣ ਉਹਨਾਂ ਦੀ ਲੋੜ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਕੁਝ ਸਟਾਫ ਮੈਂਬਰਾਂ ਨੂੰ ਹੋਰ ਸ਼ਾਹੀ ਕੰਮਾਂ ਵਿਚ ਲਾਇਆ ਜਾ ਸਕਦਾ ਹੈ। ਇਸ ਖਬਰ 'ਤੇ ਬਕਿੰਘਮ ਪੈਲੇਸ ਵਲੋਂ ਅਜੇ ਤੱਕ ਕੋਈ ਬਿਆਨ ਨਹੀਂ ਆਇਆ ਹੈ ਪਰ ਸ਼ਾਹੀ ਸੂਤਰਾਂ ਨੇ ਦੱਸਿਆ ਕਿ ਸਟਾਫ ਨੂੰ ਕੱਢਣ ਤੇ ਦਫਤਰ ਬੰਦ ਕਰਨ ਦੀ ਖਬਰ ਨਾਲ ਹੈਰੀ ਦੀ ਦਾਦੀ ਮਹਾਰਾਣੀ ਐਲੀਜ਼ਾਬੇਥ, ਪਿਤਾ ਪ੍ਰਿੰਸ ਚਾਰਲਸ ਤੇ ਭਰਾ ਵਿਲੀਅਮ ਜਾਣੂ ਹਨ।
ਜੋੜੇ ਨੇ ਪਵਿੱਤਰ ਸਥਾਨ 'ਚ ਬਣਾਏ ਸਬੰਧ, ਫਿਰ ਵੈੱਬਸਾਈਟ 'ਤੇ ਅਪਲੋਡ ਕਰ ਦਿੱਤੀ ਵੀਡੀਓ
NEXT STORY