ਟੋਰਾਂਟੋ- ਕੈਨੇਡਾ ਵਿਚ ਐਸਟ੍ਰਾਜੈਨੇਕਾ ਕੋਰੋਨਾ ਟੀਕੇ ਨੂੰ ਮਨਜ਼ੂਰੀ ਦੇਣ ਸਬੰਧੀ ਆਖਰੀ ਪੜਾਅ 'ਤੇ ਜਾਂਚ ਚੱਲ ਰਹੀ ਹੈ। ਹੈਲਥ ਕੈਨੇਡਾ ਨਾਲ ਜੁੜੀ ਸੀਨੀਅਰ ਮੈਡੀਕਲ ਸਲਾਹਕਾਰ ਡਾ. ਸੁਪ੍ਰਿਆ ਸ਼ਰਮਾ ਨੇ ਦੱਸਿਆ ਕਿ ਕੈਨੇਡਾ ਵਿਚ ਇਸ ਸਬੰਧੀ ਤੇਜ਼ੀ ਨਾਲ ਜਾਂਚ ਚੱਲ ਰਹੀ ਹੈ।
ਮੰਗਲਵਾਰ ਨੂੰ ਡਾ. ਸ਼ਰਮਾ ਨੇ ਇਸ ਸਬੰਧੀ ਦੱਸਦਿਆਂ ਕਿਹਾ ਕਿ ਇਸ ਸਬੰਧੀ ਕੰਮ ਚੱਲ ਰਿਹਾ ਹੈ ਤੇ ਲੈਬ ਵਿਚ ਟੈਸਟ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕੁਝ ਵੀ ਨਤੀਜਾ ਆਉਣ 'ਤੇ ਜਲਦੀ ਹੀ ਲੋਕਾਂ ਨੂੰ ਜਾਣਕਾਰੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਦੇ ਰੈਗੂਲੇਟਰੀ ਮਾਹਰਾਂ ਨੇ ਦੱਸਿਆ ਕਿ ਇਸ ਸਬੰਧੀ ਅਕਤੂਬਰ, 2020 ਤੋਂ ਜਾਂਚ ਚੱਲ ਰਹੀ ਹੈ। ਇਸ ਦੇ ਟੀਕਿਆਂ ਨੂੰ ਬ੍ਰਿਟੇਨ, ਆਸਟ੍ਰੇਲੀਆ ਅਤੇ ਦੱਖਣੀ ਅਫਰੀਕਾ ਵਲੋਂ ਮਨਜ਼ੂਰੀ ਮਿਲ ਗਈ ਹੈ।
ਜ਼ਿਕਰਯੋਗ ਹੈ ਕਿ ਦੱਖਣੀ ਅਫਰੀਕਾ ਵਿਚ ਫੈਲੇ ਕੋਰੋਨਾ ਦੇ ਨਵੇਂ ਵੇਰੀਐਂਟ 'ਤੇ ਇਸ ਦਾ ਪ੍ਰਭਾਵ ਨਹੀਂ ਪੈਂਦਾ, ਇਸ ਲਈ ਬਹੁਤ ਸਾਰੇ ਲੋਕ ਅਜੇ ਵੀ ਇਸ ਨੂੰ ਵਧੇਰੇ ਉਪਯੋਗੀ ਨਹੀਂ ਮੰਨ ਰਹੇ। ਜ਼ਿਕਰਯੋਗ ਹੈ ਕਿ ਕੈਨੇਡਾ ਐਸਟ੍ਰਾਜੇਨੇਕਾ ਦੀਆਂ 20 ਮਿਲੀਅਨ ਖੁਰਾਕਾਂ, ਜਾਨਸਨ ਐਂਡ ਜਾਨਸਨ ਵੈਕਸੀਨ ਦੀਆਂ 38 ਮਿਲੀਅਨ ਅਤੇ ਨੋਵੈਕਸ ਵੈਕਸੀਨ ਦੀਆਂ 76 ਮਿਲੀਅਨ ਖੁਰਾਕਾਂ ਪ੍ਰਾਪਤ ਕਰਨ ਲਈ ਸਮਝੌਤਾ ਕਰ ਚੁੱਕਾ ਹੈ।
ਨਹੀਂ ਮਿਲੀ ਰਾਹਤ, ਟਰੰਪ ਖ਼ਿਲਾਫ਼ ਦੂਜੀ ਵਾਰ ਮਹਾਦੋਸ਼ ਦੀ ਕਾਰਵਾਈ ਸ਼ੁਰੂ
NEXT STORY