ਲੰਡਨ (ਬਿਊਰੋ) ਬ੍ਰਿਟੇਨ ਤੋਂ ਦਿਲ ਨੂੰ ਛੂਹ ਲੈਣ ਵਾਲਾ ਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਸਮੇਂ ਤੋਂ ਪਹਿਲਾਂ ਪੈਦਾ ਹੋਏ ਬੱਚੇ ਦਾ ਦਿਲ 17 ਮਿੰਟਾਂ ਲਈ ਧੜਕਣਾ ਬੰਦ ਹੋ ਗਿਆ ਸੀ। ਡਾਕਟਰਾਂ ਨੇ ਉਮੀਦ ਛੱਡ ਦਿੱਤੀ ਸੀ। ਪਰਿਵਾਰ ਵਾਲਿਆਂ ਦਾ ਬੁਰਾ ਹਾਲ ਸੀ। ਪਰ ਹੁਣ ਇਹ ਬੱਚਾ ਤਿੰਨ ਮਹੀਨੇ ਬਾਅਦ ਠੀਕ ਹੋ ਕੇ ਘਰ ਪਰਤ ਆਇਆ ਹੈ।ਬੱਚੇ ਦੀ ਮਾਂ ਬੈਥਨੀ ਹੋਮਰ ਨੇ ਬ੍ਰਿਟਿਸ਼ ਅਖਬਾਰ ਦਿ ਮਿਰਰ ਨੂੰ ਦੱਸਿਆ ਕਿ ਸਿਰਫ 26 ਹਫ਼ਤੇ ਅਤੇ ਤਿੰਨ ਦਿਨਾਂ ਦੀ ਪ੍ਰੈਗਨੈਂਸੀ ਤੋਂ ਬਾਅਦ ਜਦੋਂ ਉਸ ਨੂੰ ਐਮਰਜੈਂਸੀ ਸੀਜ਼ੇਰੀਅਨ ਲਈ ਲਿਜਾਇਆ ਗਿਆ ਸੀ, ਤਾਂ ਉਸ ਦੇ ਬੱਚੇ ਦੇ ਬਚਣ ਦੀ ਸੰਭਾਵਨਾ ਬਹੁਤ ਜ਼ਿਆਦਾ ਨਹੀਂ ਸੀ। ਉਸ ਨੂੰ ਪਲੈਸੈਂਟਲ ਗਰਭਪਾਤ ਦਾ ਸਾਹਮਣਾ ਕਰਨਾ ਪਿਆ। ਅਜਿਹੀ ਕੇਸ ਵਿੱਚ ਪਲੈਸੈਂਟਾ ਜਨਮ ਤੋਂ ਪਹਿਲਾਂ ਬੱਚੇਦਾਨੀ ਦੀ ਕੰਧ ਤੋਂ ਵੱਖ ਹੋ ਜਾਂਦਾ ਹੈ। ਇਹ ਬੱਚੇ ਲਈ ਬਹੁਤ ਖਤਰਨਾਕ ਸਾਬਤ ਹੁੰਦਾ ਹੈ।

ਮੁਸ਼ਕਲ ਨਾਲ ਬਚੀ ਜਾਨ
ਜਨਮ ਸਮੇਂ ਉਸ ਦੇ ਬੱਚੇ ਦਾ ਭਾਰ ਸਿਰਫ਼ 750 ਗ੍ਰਾਮ ਸੀ। 17 ਮਿੰਟ ਤੱਕ ਉਸ ਦਾ ਸਾਹ ਰੁਕ ਗਿਆ ਸੀ। ਇਸ ਤੋਂ ਬਾਅਦ ਉਸ ਨੇ ਸਾਹ ਲੈਣਾ ਸ਼ੁਰੂ ਕਰ ਦਿੱਤਾ। ਉਸ ਨੂੰ ਜਿਉਂਦਾ ਰੱਖਣ ਲਈ ਖੂਨ ਚੜ੍ਹਾਇਆ ਗਿਆ ਪਰ ਸਕੈਨ ਨੇ ਦਿਖਾਇਆ ਕਿ ਉਸ ਦੇ ਦਿਮਾਗ ਨੂੰ ਕੋਈ ਨੁਕਸਾਨ ਨਹੀਂ ਹੋਇਆ ਸੀ। ਇਸ ਤੋਂ ਬਾਅਦ 112 ਦਿਨ ਹਸਪਤਾਲ 'ਚ ਰਹਿਣ ਤੋਂ ਬਾਅਦ ਉਹ ਆਕਸੀਜਨ 'ਤੇ ਘਰ ਆ ਗਿਆ। ਬੈਥਨ ਨੇ ਕਿਹਾ ਕਿ "ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਨ੍ਹਾਂ ਨੇ 17 ਮਿੰਟਾਂ ਬਾਅਦ ਬੱਚੇ ਨੂੰ ਮੁੜ ਸੁਰਜੀਤ ਕੀਤਾ ਅਤੇ ਜੇਕਰ ਕੁਝ ਮਿੰਟ ਹੋਰ ਹੁੰਦੇ, ਤਾਂ ਉਮੀਦਾਂ ਟੁੱਟ ਜਾਣੀਆਂ ਸਨ।

ਡਾਕਟਰਾਂ ਨੇ ਦਿੱਤੇ 2 ਵਿਕਲਪ
ਬੈਥਨੀ ਨੇ ਦੱਸਿਆ ਕਿ ਡਾਕਟਰਾਂ ਨੇ ਉਸ ਨੂੰ ਦੋ ਵਿਕਲਪ ਦਿੱਤੇ ਸਨ ਜਾਂ ਤਾਂ ਉਹ ਮੇਰੇ ਗਰਭ ਵਿੱਚ ਮਰ ਜਾਵੇਗਾ ਜਾਂ ਫਿਰ ਜਨਮ ਤੋਂ ਬਾਅਦ। ਜਦੋਂ ਡਾਕਟਰਾਂ ਨੇ ਮੈਨੂੰ ਦੱਸਿਆ ਕਿ ਉਹ 17 ਮਿੰਟ ਤੱਕ ਸਾਹ ਨਹੀਂ ਲੈ ਪਾ ਰਿਹਾ ਸੀ, ਤਾਂ ਮੈਂ ਇਸ 'ਤੇ ਵਿਸ਼ਵਾਸ ਨਹੀਂ ਕਰ ਸਕੀ ਸੀ। ਬੈਥਨੀ ਦੀ ਗਰਭ ਅਵਸਥਾ ਉਦੋਂ ਤੱਕ ਆਸਾਨ ਰਹੀ ਜਦੋਂ ਤੱਕ ਕਿ ਉਹ 26 ਹਫ਼ਤੇ ਦਾ ਸੀ।ਬਾਅਦ 'ਚ ਉਸ ਨੂੰ ਕ੍ਰੈਂਪ ਆਉਣਾ ਸ਼ੁਰੂ ਹੋਇਆ। ਨਾਲ ਹੀ ਖੂਨ ਵੀ ਨਿਕਲਿਆ।
ਪੜ੍ਹੋ ਇਹ ਅਹਿਮ ਖ਼ਬਰ-ਸਵਿਟਰਜ਼ਲੈਂਡ ਨੇ ਬਣਾਈ ਦੁਨੀਆ ਦੀ ਸਭ ਤੋਂ ਲੰਬੀ 'ਟ੍ਰੇਨ', ਬਣਾਇਆ ਵਰਲਡ ਰਿਕਾਰਡ (ਤਸਵੀਰਾਂ)
ਦਿਲ ਦੀ ਬਿਮਾਰੀ
ਬੱਚੇ ਦਾ ਜਨਮ ਦਿਲ ਵਿੱਚ ਇੱਕ ਛੇਕ ਅਤੇ ਇੱਕ ਖੁੱਲੇ ਵਾਲਵ ਨਾਲ ਹੋਇਆ, ਜਿਸ 'ਤੇ ਡਾਕਟਰ ਉਸ ਦੇ ਵੱਡੇ ਹੋਣ ਤੱਕ ਨਿਗਰਾਨੀ ਰੱਖਣਗੇ। ਬੈਥਨੀ ਨੇ ਕਿਹਾ ਕਿ ਉਸ ਨੂੰ ਫੇਫੜਿਆਂ ਦੀ ਪੁਰਾਣੀ ਬਿਮਾਰੀ ਹੈ ਇਸ ਲਈ ਉਹ ਅਜੇ ਵੀ ਘਰ ਵਿਚ ਆਕਸੀਜਨ 'ਤੇ ਹੈ।'
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਰੂਸ ਨੇ ਯੂਕ੍ਰੇਨ ਨਾਲ ਕੀਤੇ ਅਨਾਜ ਸੌਦੇ ਨੂੰ ਕੀਤਾ ਮੁਅੱਤਲ, ਵਧੀ ਵਿਸ਼ਵਵਿਆਪੀ ਚਿੰਤਾ
NEXT STORY