ਫਰੀਦਾਬਾਦ- ਫਰੀਦਾਬਾਦ ਤੋਂ ਲਿਵ-ਇਨ ਰਿਲੇਸ਼ਨਸ਼ਿਪ 'ਚ ਰਹਿ ਰਹੀ ਇਕ ਔਰਤ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਕਰਨ ਤੋਂ ਬਾਅਦ ਦੋਸ਼ੀ ਲਾਸ਼ ਨੂੰ ਇਕ ਬੰਦ ਕਮਰੇ 'ਚ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ। ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਬੰਦ ਘਰ 'ਚੋਂ ਬਦਬੂ ਆਉਣ ਲੱਗੀ। ਗੁਆਂਢੀਆਂ ਨੇ ਤੁਰੰਤ ਇਸ ਮਾਮਲੇ ਦੀ ਸ਼ਿਕਾਇਤ ਪੁਲਸ ਨੂੰ ਕੀਤੀ। ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ। ਦਰਵਾਜ਼ਾ ਤੋੜਿਆ ਤਾਂ ਪੁਲਸ ਹੈਰਾਨ ਰਹਿ ਗਈ। ਪੁਲਸ ਨੇ ਲਾਸ਼ ਨੂੰ ਬਾਹਰ ਕੱਢਿਆ ਅਤੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਸ ਇਸ ਮਾਮਲੇ 'ਚ ਅਗਲੇਰੀ ਕਾਰਵਾਈ ਕਰਨ 'ਚ ਜੁੱਟੀ ਹੋਈ ਹੈ।
ਇਹ ਪੂਰਾ ਮਾਮਲਾ ਫਰੀਦਾਬਾਦ ਦੀ ਜਵਾਹਰ ਕਾਲੋਨੀ ਦਾ ਹੈ। ਮ੍ਰਿਤਕਾ ਦੀ ਪਛਾਣ 45 ਸਾਲਾ ਸੋਨੀਆ ਵਜੋਂ ਹੋਈ ਹੈ। ਸ਼ੁਰੂਆਤੀ ਜਾਂਚ ਵਿਚ ਪੁਲਸ ਨੂੰ ਪਤਾ ਲੱਗਾ ਕਿ ਸੋਨੀਆ ਪਿਛਲੇ 12 ਸਾਲਾਂ ਤੋਂ ਜਤਿੰਦਰ ਨਾਮ ਦੇ ਵਿਅਕਤੀ ਨਾਲ ਰਹਿ ਰਹੀ ਸੀ। ਦੂਜੇ ਪਾਸੇ ਜਤਿੰਦਰ ਬਚਪਨ ਤੋਂ ਹੀ ਜਵਾਹਰ ਕਾਲੋਨੀ ਗੁਰਦੁਆਰੇ ਦੇ ਨੇੜੇ ਆਪਣੇ ਨਾਨਾ-ਨਾਨੀ ਨਾਲ ਰਹਿੰਦਾ ਸੀ। ਦੱਸਿਆ ਜਾ ਰਿਹਾ ਹੈ ਕਿ ਜਤਿੰਦਰ ਦਾ ਵਿਆਹ ਇੱਥੇ ਹੋਇਆ ਸੀ ਅਤੇ ਉਨ੍ਹਾਂ ਦੇ ਦੋ ਬੱਚੇ ਹਨ ਪਰ ਉਸ ਦੀ ਪਤਨੀ ਦੀ 12 ਸਾਲ ਪਹਿਲਾਂ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਉਹ ਸੋਨੀਆ ਨਾਲ ਜਵਾਹਰ ਕਾਲੋਨੀ ਸਥਿਤ ਮਕਾਨ 'ਚ ਰਹਿਣ ਲੱਗ ਪਿਆ।
ਪੁਲਸ ਪੁੱਛਗਿੱਛ ਦੌਰਾਨ ਗੁਆਂਢੀਆਂ ਨੇ ਦੱਸਿਆ ਕਿ ਜਿਸ ਘਰ 'ਚ ਸੋਨੀਆ ਅਤੇ ਜਤਿੰਦਰ ਰਹਿ ਰਹੇ ਸਨ, ਉਹ ਪਿਛਲੇ ਕਈ ਦਿਨਾਂ ਤੋਂ ਬੰਦ ਸੀ। ਗੁਆਂਢੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਮਾਮਲੇ ਦਾ ਪਤਾ ਉਦੋਂ ਲੱਗਾ, ਜਦੋਂ ਘਰ 'ਚੋਂ ਬਹੁਤ ਜ਼ਿਆਦਾ ਬਦਬੂ ਆਉਣ ਲੱਗੀ। ਜਿਸ ਤੋਂ ਬਾਅਦ ਉਨ੍ਹਾਂ ਨੇ ਮਾਮਲੇ ਦੀ ਜਾਣਕਾਰੀ ਪੁਲਸ ਨੂੰ ਦਿੱਤੀ।
ਵਿਊਜ਼ ਲੈਣ ਲਈ ਬਣਾ 'ਤੀ ਆਮਿਰ ਖਾਨ ਦੀ ਫੇਕ ਫੋਟੋ! ਸਿੱਖ ਭਾਈਚਾਰੇ 'ਚ ਰੋਸ
NEXT STORY