ਡਕਾਰ (ਆਈ.ਏ.ਐੱਨ.ਐੱਸ.) ਸੇਨੇਗਲ ਦੇ ਕੈਫਰੀਨ ਖੇਤਰ ਵਿੱਚ ਐਤਵਾਰ ਨੂੰ ਦੋ ਬੱਸਾਂ ਵਿਚਾਲੇ ਹੋਈ ਟੱਕਰ ਵਿੱਚ 40 ਲੋਕਾਂ ਦੀ ਮੌਤ ਹੋ ਗਈ ਅਤੇ ਕਈ ਹੋਰ ਜ਼ਖਮੀ ਹੋ ਗਏ। ਸਮਾਚਾਰ ਏਜੰਸੀ ਸ਼ਿਨਹੂਆ ਨੇ ਸੇਨੇਗਲ ਦੇ ਸਥਾਨਕ ਅਧਿਕਾਰੀਆਂ ਦੇ ਹਵਾਲੇ ਨਾਲ ਦੱਸਿਆ ਕਿ ਸੇਨੇਗਲ ਦੇ ਰਾਸ਼ਟਰਪਤੀ ਮੈਕੀ ਸੈਲ ਨੇ ਟ੍ਰੈਫਿਕ ਹਾਦਸੇ ਤੋਂ ਬਾਅਦ ਤਿੰਨ ਦਿਨਾਂ ਦੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ।
ਪੜ੍ਹੋ ਇਹ ਅਹਿਮ ਖ਼ਬਰ-ਮਿਆਂਮਾਰ 'ਚ ਪਲਟਿਆ ਵਾਹਨ, 5 ਲੋਕਾਂ ਦੀ ਮੌਤ ਤੇ 23 ਜ਼ਖਮੀ
ਉਸ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਕਿਹਾ ਕਿ "ਗਨੀਬੀ (ਕੈਫਰੀਨ ਖੇਤਰ ਵਿੱਚ) ਵਿੱਚ ਅੱਜ ਦੇ ਗੰਭੀਰ ਹਾਦਸੇ ਤੋਂ ਬਾਅਦ, ਜਿਸ ਵਿੱਚ 40 ਮੌਤਾਂ ਹੋਈਆਂ, ਮੈਂ 9 ਜਨਵਰੀ ਤੋਂ 3 ਦਿਨਾਂ ਦੇ ਰਾਸ਼ਟਰੀ ਸੋਗ ਦਾ ਫ਼ੈਸਲਾ ਕੀਤਾ ਹੈ।" ਉਸਨੇ ਅੱਗੇ ਕਿਹਾ ਕਿ ਸੜਕ ਸੁਰੱਖਿਆ ਅਤੇ ਜਨਤਕ ਯਾਤਰੀ ਆਵਾਜਾਈ 'ਤੇ ਠੋਸ ਉਪਾਅ ਕਰਨ ਲਈ ਇੱਕ ਅੰਤਰ-ਮੰਤਰਾਲਾ ਕੌਂਸਲ ਉਸੇ ਮਿਤੀ ਨੂੰ ਇੱਕ ਮੀਟਿੰਗ ਕਰੇਗੀ।ਇਸ ਜਾਨਲੇਵਾ ਹਾਦਸੇ ਬਾਰੇ ਫਿਲਹਾਲ ਕੋਈ ਹੋਰ ਜਾਣਕਾਰੀ ਨਹੀਂ ਮਿਲ ਸਕੀ ਹੈ।
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਮਿਆਂਮਾਰ 'ਚ ਪਲਟਿਆ ਵਾਹਨ, 5 ਲੋਕਾਂ ਦੀ ਮੌਤ ਤੇ 23 ਜ਼ਖਮੀ
NEXT STORY