ਮਿਊਨਿਖ— ਜਰਮਨੀ 'ਚ ਬੁੱਧਵਾਰ ਨੂੰ ਭਾਰੀ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ ਹੋਇਆ ਹੈ। ਮੀਂਹ ਕਾਰਨ ਜਰਮਨੀ ਦੇ ਕਈ ਇਲਾਕਿਆਂ 'ਚ ਹੜ੍ਹ ਆ ਗਿਆ ਹੈ। ਗਲੀਆਂ ਅਤੇ ਬੇਸਟਮੈਂਟਾਂ ਪਾਣੀ ਨਾਲ ਭਰ ਚੁੱਕੀਆਂ ਹਨ। ਜਰਮਨੀ ਦੇ ਸ਼ਹਿਰ ਹਿਲਡਸ਼ੈਮ 'ਚ ਸਥਾਨਕ ਰੇਲਵੇ ਲਾਈਨਾਂ ਨੂੰ ਬੰਦ ਕਰ ਦਿੱਤਾ ਗਿਆ ਹੈ। ਲੋਕਾਂ ਨੇ ਖੁਦ ਨੂੰ ਬਚਾਉਣ ਲਈ ਨਦੀ ਦੇ ਕਿਨਾਰੇ ਰੇਤ ਦੇ ਬੋਰੇ ਭਰ ਕੇ ਲਾਏ ਹਨ।
ਜਰਮਨੀ ਦੀ ਨਿਊਜ਼ ਏਜੰਸੀ ਨੇ ਰਿਪੋਰਟ ਦਿੱਤੀ ਹੈ ਕਿ ਜਰਮਨੀ ਦੇ ਸ਼ਹਿਰ ਹਿਲਡਸ਼ੈਮ 'ਚ ਸਥਾਨਕ ਫਾਇਰ ਵਿਭਾਗ ਅਤੇ ਬਚਾਅ ਕਰਮੀ ਵਾਸੀਆਂ ਦੀ ਮਦਦ 'ਚ ਲੱਗੇ ਹੋਏ ਹਨ। ਬਚਾਅ ਕਰਮੀ ਗੁਆਂਢੀਆਂ ਨੂੰ ਵੀ ਹੜ੍ਹ ਦੇ ਖਤਰੇ ਤੋਂ ਬਚਾਉਣ ਲਈ 1,000 ਤੋਂ ਵਧ ਵਾਸੀਆਂ ਨੂੰ ਕੱਢਣ ਲਈ ਤਿਆਰ ਸਨ। ਉਨ੍ਹਾਂ ਵਲੋਂ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਸਪੇਨ-ਮੋਰੱਕੋ ਸਰਹੱਦ ਤੇ ਹਮਲਾਵਰ ਨੇ ਪੁਲਸ ਨੂੰ ਮਾਰਿਆ ਚਾਕੂ, ਵੀਡੀਓ ਵਾਇਰਲ
NEXT STORY