ਲੌਸ ਐਂਜਲਸ - ਅਮਰੀਕਾ ਵਿਚ ਲੌਸ ਏਂਜਲਸ ਕੋਲ ਕੈਟਾਲਿਨਾ ਟਾਪੂ ਦੇ ਤੱਟ ’ਤੇ ਇਕ ਮਰੀਜ਼ ਨੂੰ ਲੈ ਕੇ ਜਾ ਰਿਹਾ ਮੈਡੀਕਲ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ। ਹਾਦਸੇ ਵਿਚ 2 ਲੋਕਾਂ ਦੀ ਮੌਤ ਹੋ ਗਈ, ਜਦੋਂ ਕਿ 2 ਹੋਰਾਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹੈਲੀਕਾਪਟਰ ਵਿਚ ਸਵਾਰ 5ਵਾਂ ਵਿਅਕਤੀ ਅਜੇ ਵੀ ਲਾਪਤਾ ਹੈ।
ਅਧਿਕਾਰੀਆਂ ਅਨੁਸਾਰ ਹਾਦਸਾ ਬੁੱਧਵਾਰ ਰਾਤ ਨੂੰ ਵਾਪਰਿਆ। ਹੈਲੀਕਾਪਟਰ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਟਾਪੂ ਤੋਂ ਕੁਝ ਦੂਰੀ ’ਤੇ ਸਮੁੰਦਰ ਵਿੱਚ ਜਾ ਡਿੱਗਿਆ। ਕੋਸਟ ਗਾਰਡ , ਫਾਇਰ ਬ੍ਰਿਗੇਡ ਕਰਮਚਾਰੀਆਂ ਅਤੇ ਲੌਸ ਏਂਜਲਸ ਕਾਊਂਟੀ ਸ਼ੈਰਿਫ ਵਿਭਾਗ ਦੇ ਗੋਤਾਖੋਰਾਂ ਨੇ ਰਾਤ ਭਰ ਰਾਹਤ ਅਤੇ ਬਚਾਅ ਮੁਹਿੰਮ ਚਲਾਈ। ਕੋਸਟ ਗਾਰਡ ਦੀ ਕੈਪਟਨ ਸਟੇਸੀ ਕ੍ਰੇਸੀ ਨੇ ਦੱਸਿਆ ਕਿ ਲਾਪਤਾ ਵਿਅਕਤੀ ਦੀ ਭਾਲ ਜਾਰੀ ਹੈ।
ਨੇਪਾਲ 'ਚ ਜਾਅਲੀ ਭਾਰਤੀ ਨੋਟਾਂ ਸਮੇਤ ਦੋ ਭਾਰਤੀ ਨਾਗਰਿਕ ਗ੍ਰਿਫ਼ਤਾਰ
NEXT STORY