ਮਾਂਟਰੀਅਲ (ਕੈਨੇਡਾ) - ਕੈਨੇਡਾ ਦੇ ਮਾਂਟਰੀਅਲ ਦੇ ਦੱਖਣ-ਪੂਰਬ 'ਚ ਸ਼ਨੀਵਾਰ ਨੂੰ ਇਕ ਹੈਲੀਕਾਪਟਰ ਹਾਦਸਾਗ੍ਰਸਤ ਹੋ ਗਿਆ, ਜਿਸ ਕਾਰਨ ਉਸ 'ਚ ਸਵਾਰ ਸਾਰੇ ਚਾਰ ਲੋਕ ਮਾਰੇ ਗਏ। ਇਸ ਦੀ ਜਾਣਕਾਰੀ ਪੁਲਸ ਅਧਿਕਾਰੀ ਨੇ ਦਿੱਤੀ ਹੈ। ਇਸ ਦੌਰਾਨ ਕਿਊਬੈਕ ਸੂਬਾਈ ਪੁਲਸ ਦੇ ਬੁਲਾਰੇ ਆਡਰੀ-ਐਨ ਬਿਲੋਡੇਉ ਨੇ ਕਿਹਾ ਕਿ ਹੈਲੀਕਾਪਟਰ ਨੂੰ ਕੁਝ ਸਮੱਸਿਆ ਆਈ ਅਤੇ ਉਹ ਮਾਂਟਰੀਅਲ ਤੋਂ ਲਗਭਗ 50 ਕਿਲੋਮੀਟਰ ਦੱਖਣ-ਪੂਰਬ 'ਚ ਸੇਂਟ-ਬ੍ਰਿਗਾਈਡ-ਡੀ'ਇਬਰਵਿਲ ਨਗਰਪਾਲਿਕਾ 'ਚ ਦੁਪਹਿਰ 2:30 ਵਜੇ ਦੇ ਕਰੀਬ ਹਾਦਸਾਗ੍ਰਸਤ ਹੋ ਗਿਆ।
ਹਾਲਾਂਕਿ ਬਿਲੋਡੇਉ ਨੇ ਕਿਹਾ ਕਿ ਅੱਗ ਬੁਝਾਊ ਅਮਲੇ ਨੇ ਇਕ ਘੰਟੇ ਦੇ ਅੰਦਰ ਅੱਗ ਬੁਝਾ ਦਿੱਤੀ, ਪਰ ਉਦੋਂ ਤੱਕ ਜਹਾਜ਼ 'ਚ ਸਵਾਰ ਸਾਰੇ ਚਾਰ ਲੋਕਾਂ ਦੀ ਮੌਤ ਹੋ ਚੁੱਕੀ ਸੀ। ਸੂਬਾਈ ਪੁਲਸ ਨੇ ਅਜੇ ਤੱਕ ਮ੍ਰਿਤਕਾਂ ਦੀ ਪਛਾਣ ਜਾਂ ਹਾਦਸੇ ਦੇ ਕਾਰਨਾਂ ਦਾ ਖੁਲਾਸਾ ਨਹੀਂ ਕੀਤਾ ਹੈ। ਬੁਲਾਰੇ ਨੇ ਕਿਹਾ ਕਿ ਇੰਝ ਲੱਗਦਾ ਹੈ ਕਿ ਹੈਲੀਕਾਪਟਰ ਨਿੱਜੀ ਸੀ। ਟਰਾਂਸਪੋਰਟੇਸ਼ਨ ਸੇਫਟੀ ਬੋਰਡ ਆਫ਼ ਕੈਨੇਡਾ ਨੇ ਜਾਂਚਕਰਤਾਵਾਂ ਨੂੰ ਹਾਦਸੇ ਵਾਲੀ ਥਾਂ 'ਤੇ ਭੇਜਿਆ ਹੈ।
IMF ਨੇ ਪਾਕਿਸਤਾਨ 'ਤੇ ਕੱਸਿਆ ਸ਼ਿਕੰਜਾ, ਕਿਹਾ- 'ਜੇਕਰ ਪੈਸੇ ਚਾਹੀਦੇ ਹਨ ਤਾਂ ਕਰੋ ਇਹ 174 ਬਦਲਾਅ'
NEXT STORY