ਓਵਾਟਾ (ਏਜੰਸੀ)- ਕੈਨੇਡਾ ਦੇ ਅਲਬਰਟਾ ਸੂਬੇ ਵਿਚ ਜੰਗਲ ਦੀ ਅੱਗ ਨੂੰ ਬੁਝਾਉਣ ਦੌਰਾਨ ਹਾਦਸੇ ਵਿਚ ਇਕ ਹੈਲੀਕਾਪਟਰ ਪਾਇਲਟ ਦੀ ਮੌਤ ਹੋ ਗਈ। ਜੋ ਦੇਸ਼ ਵਿਚ ਰਿਕਾਰਡ ਅੱਗ ਦੌਰਾਨ ਹੋਣ ਵਾਲੀ ਇਹ ਤੀਜੀ ਮੌਤ ਹੈ। ਰਿਪੋਰਟ ਮੁਤਾਬਕ, ਪੁਲਸ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਪੀਸ ਰਿਵਰ ਖੇਤਰ ਵਿਚ ਮੈਨਿੰਗ ਸ਼ਹਿਰ ਦੇ ਦੱਖਣੀ-ਪੂਰਬ ਵਿਚ ਵਾਪਰੇ ਹਾਦਸੇ ਵਿਚ ਜ਼ਖਮੀ ਹੋਏ 41 ਸਾਲਾ ਪਾਇਲਟ ਦੀ ਮੌਤ ਹੋ ਗਈ ਹੈ, ਹਾਲਾਂਕਿ ਘਟਨਾ ਸਥਾਨ ’ਤੇ ਸਭ ਤੋਂ ਪਹਿਲਾਂ ਪਹੁੰਚੇ ਜੰਗਲਾਤ ਅਧਿਕਾਰੀਆਂ ਨੇ ਉਸ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਸੀ।
ਇਹ ਵੀ ਪੜ੍ਹੋ: ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵਿੱਟਰ 'ਤੇ ਕਿਹਾ, "ਮੈਂ ਇਹ ਸੁਣ ਕੇ ਬਹੁਤ ਦੁਖੀ ਹਾਂ ਕਿ ਜੰਗਲ ਦੀ ਅੱਗ ਨਾਲ ਜੂਝ ਰਹੇ ਇੱਕ ਹੋਰ ਕੈਨੇਡੀਅਨ ਦੀ ਜਾਨ ਚਲੀ ਗਈ ਹੈ। ਅਸੀਂ ਉਨ੍ਹਾਂ ਦੀ ਆਪਣੇ ਸੂਬੇ ਅਤੇ ਸਾਡੇ ਦੇਸ਼ ਲਈ ਕੀਤੀ ਸੇਵਾ ਨੂੰ ਕਦੇ ਨਹੀਂ ਭੁੱਲਾਂਗੇ।" ਦੱਸ ਦੇਈਏ ਕਿ ਪਿਛਲੇ ਹਫ਼ਤੇ ਬ੍ਰਿਟਿਸ਼ ਕੋਲੰਬੀਆ ਦੇ ਰੇਵਲਸਟੋਕ ਨੇੜੇ ਇੱਕ ਦਰੱਖਤ ਡਿੱਗਣ ਕਾਰਨ 19 ਸਾਲਾ ਫਾਇਰ ਫਾਈਟਰ ਡੇਵਿਨ ਗੇਲ ਦੀ ਮੌਤ ਹੋ ਗਈ ਸੀ। ਵਰਤਮਾਨ ਵਿੱਚ, ਕੈਨੇਡਾ ਭਰ ਵਿੱਚ ਲਗਭਗ 900 ਥਾਵਾਂ 'ਤੇ ਅੱਗ ਲੱਗੀ ਹੋਈ ਹੈ, ਜਿਨ੍ਹਾਂ ਵਿੱਚੋਂ 553 ਅਜਿਹੀਆਂ ਥਾਵਾਂ ਹਨ, ਜਿਨ੍ਹਾਂ ਨੂੰ "ਨਿਯੰਤਰਣ ਤੋਂ ਬਾਹਰ" ਮੰਨਿਆ ਜਾਂਦਾ ਹੈ। ਇਸ ਸਾਲ ਹੁਣ ਤੱਕ, ਕੈਨੇਡਾ ਵਿੱਚ ਜੰਗਲ ਦੀ ਅੱਗ ਨੇ 24 ਮਿਲੀਅਨ ਏਕੜ ਤੋਂ ਵੱਧ ਜ਼ਮੀਨ ਨੂੰ ਤਬਾਹ ਕਰ ਦਿੱਤਾ ਹੈ - ਇਹ ਖੇਤਰ ਲਗਭਗ ਆਈਸਲੈਂਡ ਜਾਂ ਅਮਰੀਕਾ ਦੇ ਇੰਡੀਆਨਾ ਰਾਜ ਦੇ ਆਕਾਰ ਦੇ ਬਰਾਬਰ ਹੈ।
ਇਹ ਵੀ ਪੜ੍ਹੋ: Cold Drinks ਪੀਣ ਨਾਲ ਕੈਂਸਰ ਦਾ ਖ਼ਤਰਾ! WHO ਨੇ ਦਿੱਤੀ ਸਖ਼ਤ ਚਿਤਾਵਨੀ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਸਿੱਖ ਨੌਜਵਾਨ ਨੂੰ ਮੌਤ ਮਗਰੋਂ ਮਿਲਿਆ ਕਾਰਨੇਗੀ ਹੀਰੋ ਐਵਾਰਡ, 8 ਸਾਲਾ ਅਮਰੀਕੀ ਬੱਚੀ ਨੂੰ ਬਚਾਉਂਦਿਆਂ ਗਵਾਈ ਸੀ ਜਾਨ
NEXT STORY