ਓਸਲੋ— ਨਾਰਵੇ ਦੀ ਇਕ ਖਾਸ ਥਾਂ 'ਤੇ ਖਿੱਚੀ ਇਕ ਨੌਜਵਾਨ ਦੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਇਹ ਦੁਨੀਆ ਦੀ ਇਕੋ-ਇਕ ਅਜਿਹੀ ਥਾਂ ਹੈ, ਜਿੱਥੇ ਸਿਰਫ ਇਕ ਤਸਵੀਰ ਲਈ ਲੋਕ 9 ਘੰਟਿਆਂ ਦੀ ਸਖਤ ਮਿਹਨਤ ਕਰਦੇ ਹਨ। ਲੋਕਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਇੱਥੇ ਪੁੱਜ ਕੇ ਅਲੌਕਿਕ ਅਨੁਭਵ ਮਿਲਦਾ ਹੈ। ਇਹ ਥਾਂ ਹਾਰਡਲੈਂਡ ਕਾਊਂਟੀ 'ਚ ਸਮੁੰਦਰੀ ਤਲ ਤੋਂ 1,100 ਮੀਟਰ ਉੱਚਾਈ 'ਤੇ ਸਥਿਤ ਟਾਲਟੁੰਗਾ ਨਾਮਕ ਪਹਾੜੀ ਦਾ ਉੱਪਰਲਾ ਹਿੱਸਾ ਹੈ।
ਲੋਕਾਂ ਨੂੰ ਉੱਥੇ ਖੜ੍ਹੇ ਹੋ ਕੇ ਦੁਨੀਆ ਤੋਂ ਬਿਲਕੁਲ ਵੱਖ ਹੋਣ ਦਾ ਤਜ਼ਰਬਾ ਮਹਿਸੂਸ ਹੁੰਦਾ ਹੈ। ਇਸ ਦੇ ਲਈ ਦੂਰ-ਦੂਰ ਤੋਂ ਲੋਕ ਆਉਂਦੇ ਹਨ। ਪਹਾੜਾਂ 'ਤੇ 6 ਘੰਟਿਆਂ ਦੀ ਖੜ੍ਹੀ ਚੜ੍ਹਾਈ ਤੈਅ ਕਰਕੇ ਲੋਕ ਇੱਥੇ ਪੁੱਜਦੇ ਹਨ। ਇੱਥੇ ਪਹੁੰਚ ਕੇ ਲੋਕਾਂ ਨੂੰ ਉਸ ਖਾਸ ਥਾਂ 'ਤੇ ਤਸਵੀਰ ਖਿਚਵਾਉਣ ਲਈ 3 ਘੰਟੇ ਲਾਈਨ 'ਚ ਖੜ੍ਹੇ ਹੋਣਾ ਪੈਂਦਾ ਹੈ। ਇੱਥੇ ਰੋਜ਼ਾਨਾ 1800 ਤੋਂ ਵਧੇਰੇ ਲੋਕ ਆਉਂਦੇ ਹਨ।
ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਕਰਨਗੇ ਵੀਅਤਨਾਮ ਅਤੇ ਫਿਲਪੀਨਜ਼ ਦਾ ਦੌਰਾ
NEXT STORY