ਇੰਟਰਨੈਸ਼ਨਲ ਡੈਸਕ - ਲਿਬਨਾਨ ਦੇ ਸੰਗਠਨ ਹਿਜਬੁੱਲਾ ਨੇ ਇਸ ਹਮਲੇਦੀ ਜ਼ਿੰਮੇਵਾਰੀ ਲੈਂਦੇ ਹੋਏ ਕਿ ਉਨ੍ਹਾਂ ਨੇ ਇਜ਼ਰਾਇਲ ਦੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਇਹ ਹਮਲਾ ਕੀਤਾ, ਇਸ ਵਿਚੋਂ ਵਧੇਰੇ ਮਿਜ਼ਾਈਲਾਂ ਖੁੱਲ੍ਹੇ ਮੈਦਾਨਾਂ ਵਿਚ ਜਾ ਕੇ ਡਿੱਗੀਆਂ ਜਿਸ ਨਾਲ ਕਿਸੇ ਤਰ੍ਹਾਂ ਦੇ ਜਾਨ ਤੇ ਮਾਨ ਦਾ ਨੁਕਸਾਨ ਨਹੀਂ ਹੋਇਆ। ਮਿਡਲ ਈਸਟ ਵਿਚ ਲਗਾਤਾਰ ਵਧ ਰਹੇ ਤਣਾਅ ਦੌਰਾਨ ਹਿਜਬੁਲਾ ਨੇ ਇਜ਼ਰਾਈਲ ਉਤੇ ਲਗਭਗ 30 ਪ੍ਰਾਜੈਕਟਾਇਲ ਮਿਜ਼ਾਈਲਾਂ ਦਾਗੀਆਂ ਗਈਆਂ ਹਨ। ਇਜ਼ਰਾਈਲ ਦੀ ਫੌਜ ਆਈ.ਡੀ.ਐੱਫ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਲਿਬਾਨਾ ਦੇ ਵਲੋ੍ਯ ਬੀਤੀ ਰਾਤ ਕਈ ਮਿਜਾ਼ਈਲਾਂ ਦਾਗੀਆਂ ਗਈਆਂ ਹਨ।
ਇਸ ਹਮਲੇ ਪਿੱਛੋਂ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਮੱਧ ਪੂਰਬ ਵਿਚ ਗਾਈਡਡ ਮਿਜ਼ਾਈਲ ਪਣਡੁੱਬੀਆਂ ਦੀ ਤਾਇਨਾਤੀ ਦਾ ਹੁਕਮ ਦਿੱਤਾ ਹੈ। ਉਸ ਨੇ ਇਜ਼ਰਾਈਲ ਦੇ ਰੱਖਿਆ ਮੰਤਰੀ ਯੋਵ ਗੈਲੈਂਟ ਨਾਲ ਗੱਲ ਕੀਤੀ ਅਤੇ ਉਸ ਨੂੰ ਦੱਸਿਆ ਕਿ ਉਸ ਨੇ ਮਦਦ ਲਈ ਦੋ ਜਹਾਜ਼ ਅਤੇ ਇਕ ਪਣਡੁੱਬੀ ਤਾਇਨਾਤ ਕਰਨ ਦਾ ਆਦੇਸ਼ ਦਿੱਤਾ ਹੈ। ਅਮਰੀਕੀ ਰੱਖਿਆ ਮੰਤਰਾਲੇ ਪੈਂਟਾਗਨ ਨੇ ਇਕ ਬਿਆਨ 'ਚ ਕਿਹਾ ਕਿ ਰੱਖਿਆ ਮੰਤਰੀ ਆਸਟਿਨ ਨੇ ਅਬ੍ਰਾਹਮ ਲਿੰਕਨ ਸਟ੍ਰਾਈਕ ਗਰੁੱਪ ਨੂੰ ਮੱਧ ਪੂਰਬ 'ਚ ਹਥਿਆਰਾਂ ਦੀ ਸਪਲਾਈ ਵਧਾਉਣ ਲਈ ਕਿਹਾ ਹੈ।
ਆਖਿਰ ਕਿਉਂ ਨਾਰਾਜ਼ ਹੈ ਈਰਾਨ ਲੇਬਨਾਨ ਇਜ਼ਰਾਈਲ ਤੋਂ
ਪਿਛਲੇ ਮਹੀਨੇ ਈਰਾਨ ਦੀ ਰਾਜਧਾਨੀ ਤਹਿਰਾਨ ਵਿਚ ਹਮਾਸ ਮੁਖੀ ਇਸਮਾਈਲ ਹਾਨੀਆ ਦੀ ਹੱਤਿਆ ਤੋਂ ਬਾਅਦ ਮੱਧ ਪੂਰਬ ਵਿਚ ਤਣਾਅ ਵਧ ਗਿਆ ਹੈ। ਹਾਨੀਆ ਦੇ ਕਤਲ ਲਈ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਸ ਘਟਨਾ ਤੋਂ ਇਕ ਦਿਨ ਪਹਿਲਾਂ ਲੇਬਨਾਨ ਦੀ ਰਾਜਧਾਨੀ ਬੇਰੂਤ ਵਿਚ ਹਿਜ਼ਬੁੱਲਾ ਦੇ ਚੋਟੀ ਦੇ ਫੌਜੀ ਕਮਾਂਡਰ ਫੂਆਦ ਸ਼ੁਕਰ ਦੀ ਹੱਤਿਆ ਕਰ ਦਿੱਤੀ ਗਈ ਸੀ। ਹਾਨੀਆ ਗਾਜ਼ਾ ਵਿਚ ਹਮਾਸ ਦਾ ਮੁਖੀ ਸੀ ਅਤੇ ਉਹ ਈਰਾਨ ਦੇ ਨਵੇਂ ਰਾਸ਼ਟਰਪਤੀ ਦੇ ਸਹੁੰ -ਚੁੱਕ ਸਮਾਗਮ ਵਿਚ ਸ਼ਾਮਲ ਹੋਣ ਲਈ ਤਹਿਰਾਨ ਗਿਆ ਸੀ।
ਹਾਨੀਆ ਦੇ ਕਤਲ ਤੋਂ ਬਾਅਦ ਈਰਾਨ ਨੇ ਵੀ ਇਜ਼ਰਾਈਲ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਸੀ। ਇਸ ਤੋਂ ਬਾਅਦ ਹਿਜ਼ਬੁੱਲਾ ਨੇ ਇਜ਼ਰਾਈਲ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ। ਇਸ ਤੋਂ ਪਹਿਲਾਂ ਵੀ ਹਿਜ਼ਬੁੱਲਾ ਨੇ ਇਜ਼ਰਾਈਲ 'ਤੇ ਲਗਭਗ 50 ਰਾਕੇਟ ਦਾਗੇ ਸੀ। ਹਾਲਾਂਕਿ ਇਜ਼ਰਾਈਲ ਦੇ ਆਇਰਨ ਡੋਮ ਨੇ ਇਸ ਹਮਲੇ ਨੂੰ ਨਾਕਾਮ ਕਰ ਦਿੱਤਾ। ਈਰਾਨ ਅਤੇ ਹਿਜ਼ਬੁੱਲਾ ਵੱਲੋਂ ਬਦਲਾ ਲੈਣ ਦੇ ਐਲਾਨ ਕਾਰਨ ਮੱਧ ਪੂਰਬ ਵਿਚ ਵੱਡੇ ਪੱਧਰ 'ਤੇ ਜੰਗ ਛਿੜਨ ਦੀ ਸੰਭਾਵਨਾ ਵਧ ਗਈ ਹੈ। ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਮੌਜੂਦਾ ਸਥਿਤੀ 'ਤੇ ਚਰਚਾ ਕਰਨ ਲਈ ਐਮਰਜੈਂਸੀ ਮੀਟਿੰਗ ਕੀਤੀ। ਪੈਂਟਾਗਨ ਨੇ ਹੋਰ ਘਟਨਾਵਾਂ ਨੂੰ ਰੋਕਣ ਲਈ ਖੇਤਰ ਵਿਚ ਵਾਧੂ ਫੌਜੀ ਬਲ ਤਾਇਨਾਤ ਕਰਨ ਦਾ ਐਲਾਨ ਕੀਤਾ ਹੈ।
ਹਾਂਗਕਾਂਗ ਦੇ 7 ਪ੍ਰਮੁੱਖ ਕਾਰਕੁਨ ਆਪਣੀ ਸਜ਼ਾ ਖ਼ਿਲਾਫ਼ ਅੰਤਿਮ ਅਪੀਲ ਹਾਰੇ
NEXT STORY