ਟੋਰਾਂਟੋ : ਟੋਰਾਂਟੋ ਦੀ ਇੱਕ ਸੀਨੀਅਰ ਪੁਲਸ ਅਧਿਕਾਰੀ ਨੂੰ ਉਸਦੇ ਭਾਣਜੇ ਨੂੰ 2022 ਵਿਚ ਇੱਕ ਹਾਦਸੇ ਵਾਲੀ ਥਾਂ ਤੋਂ ਜਾਣ ਦੀ ਇਜਾਜ਼ਤ ਦੇਣਾ ਮਹਿੰਗਾ ਪੈ ਗਿਆ। ਉਸ ਨੂੰ ਦੋ ਅਪਰਾਧਾਂ ਵਿਚ ਦੋਸ਼ੀ ਪਾਇਆ ਗਿਆ ਹੈ। ਟ੍ਰਿਬਿਊਨਲ ਨੇ ਕਿਹਾ ਕਿ ਉਸ ਨੇ ਆਪਣੇ ਪਰਿਵਾਰ ਨੂੰ ਫਾਇਦਾ ਪਹੁੰਚਾਉਣ ਲਈ ਪੁਲਸ ਪ੍ਰਕਿਰਿਆ ਵਿਚ ਰੁਕਾਵਟ ਪੈਦਾ ਕੀਤੀ ਸੀ।
ਲੀਜ਼ਾ ਟੇਲਰ ਨੇ ਬੁੱਧਵਾਰ ਸਵੇਰੇ ਪੁਲਸ ਟ੍ਰਿਬਿਊਨਲ ਦੀ ਸੁਣਵਾਈ ਵਿੱਚ ਆਪਣਾ ਫੈਸਲਾ ਪੜ੍ਹਿਆ। ਟ੍ਰਿਬਿਊਨਲ ਵੱਲੋਂ ਫੈਸਲਾ ਸੁਣਾਏ ਜਾਣ ਦੌਰਾਨ ਇੰਸ. Joyce Schertzer ਭਾਵੁਕ ਹੋ ਕੇ ਬੈਠੀ ਰਹੀ ਟੇਲਰ ਨੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇੰਸਪੈਕਟਰ ਸ਼ੈਰਟਜ਼ਰ ਦੀਆਂ ਕਾਰਵਾਈਆਂ ਅਤੇ ਕਿਰਿਆਵਾਂ ਇਸ ਗੱਲ ਦਾ ਸਬੂਤ ਹਨ ਕਿ ਉਸਨੇ ਪਰਿਵਾਰਕ ਰਿਸ਼ਤਿਆਂ ਨੂੰ ਨੀਤੀ ਦੇ ਉਲਟ ਲਾਭ ਪਹੁੰਚਾਇਆ ਸੀ।
ਦਰਅਸਲ ਇਹ ਸਾਰਾ ਮਾਮਲਾ ਇਕ ਮਈ 2022 ਦਾ ਹੈ। ਸ਼ਹਿਰ ਦੇ ਪੱਛਮੀ ਸਿਰੇ, 1491 ਲੇਕ ਸ਼ੋਰ ਬੁਲੇਵਾਰਡ ਡਬਲਯੂ. ਵਿਖੇ ਬੁਲੇਵਾਰਡ ਕਲੱਬ ਦੇ ਬਾਹਰ ਇਕ ਘਟਨਾ ਵਾਪਰੀ। ਇਸ ਦੌਰਾਨ Schertzer ਦੀ ਬੇਟੀ ਦਾ ਉਸ ਨੂੰ ਫੋਨ ਆਇਆ ਜੋ ਖੁਦ ਇਕ ਪੁਲਸ ਅਧਿਕਾਰੀ ਹੈ। ਉਸ ਨੇ ਦੱਸਿਆ ਕਿ ਉਸ ਦਾ ਭਾਣਜਾ ਇਕ ਹਾਦਸੇ ਵਿਚ ਸ਼ਾਮਲ ਸੀ। ਇਸ ਤੋਂ ਪਹਿਲਾਂ ਟ੍ਰਿਬਿਊਨਲ ਨੂੰ ਇਕ ਵੀਡੀਓ ਵੀ ਦਿਖਾਈ ਗਈ ਸੀ ਜਿਸ ਵਿਚ ਇਕ ਵਿਅਕਤੀ ਜਿਸ ਨੂੰ ਕੈਲਵਿਨ ਦੱਸਿਆ ਗਿਆ ਸੀ, ਜੋ ਕਿ ਅਧਿਕਾਰੀ ਦਾ ਭਾਣਜਾ ਸੀ, ਇਕ ਟਰੱਕ ਚਲਾ ਰਿਹਾ ਸੀ ਤੇ ਸੜਕ 'ਤੇ ਇਕ ਮੋੜ ਮੁੜਦਿਆਂ ਉਸ ਨੇ ਪੋਲ ਨੂੰ ਟੱਕਰ ਮਾਰ ਦਿੱਤੀ।
ਟ੍ਰਿਬਿਊਨਲ ਨੂੰ ਪਹਿਲਾਂ ਦੱਸਿਆ ਗਿਆ ਸੀ ਕੈਲਵਿਨ ਨੂੰ ਕਾਂਸ. ਨਾਲ ਗੱਲ ਕਰਨ ਤੋਂ ਲਗਭਗ 10 ਮਿੰਟ ਬਾਅਦ ਘਟਨਾ ਸਥਾਨ ਛੱਡਣ ਲਈ ਮਨਜ਼ੂਰੀ ਦਿੱਤੀ ਗਈ ਸੀ। ਪਰ ਬਾਅਦ ਵਿਚ ਇਹ ਗੱਲ ਸਾਹਮਣੇ ਆਈ ਕਿ ਪੁਲਸ ਅਧਿਕਾਰੀ ਨੇ ਕੈਲਵਿਨ ਨਾਲ ਗੱਲ ਕਰਨ ਦੌਰਾਨ ਆਪਣੇ ਕੈਮਰੇ ਨੂੰ ਬੰਦ ਕਰ ਦਿੱਤਾ ਸੀ। ਇਸ ਦੌਰਾਨ ਇਹ ਵੀ ਪਤਾ ਲੱਗਿਆ ਕਿ ਘਟਨਾ ਵਾਲੀ ਥਾਂ ਪੁਲਸ ਅਧਿਕਾਰੀ ਦੇ ਅਧਿਕਾਰ ਖੇਤਰ ਵਿਚ ਨਹੀਂ ਸੀ। ਇਸ ਦੌਰਾਨ ਟੇਲਰ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੂੰ ਇਹ ਸਮਝ ਨਹੀਂ ਆਈ ਕਿ ਘਟਨਾ ਵਾਲੀ ਥਾਂ 'ਤੇ ਉਨ੍ਹਾਂ ਦਾ ਕੈਮਰਾ ਬੰਦ ਕਿਉਂ ਸੀ।
ਘਟਨਾ ਤੋਂ ਕੁਝ ਘੰਟੇ ਬਾਅਦ ਕਾਂਸ. ਮਿਸ਼ੇਲ ਕਲਾਰਕ ਮੌਕੇ 'ਤੇ ਪਹੁੰਚੇ। ਇਸ ਦੌਰਾਨ ਕੈਲਵਿਨ ਮੁੜ ਘਟਨਾ ਵਾਲੀ ਥਾਂ 'ਤੇ ਮੁੜਿਆ। ਕਲਾਰਕ ਨੇ ਇਹ ਵੀ ਕਿਹਾ ਕਿ ਉਸ ਨੂੰ ਕੈਲਵਿਨ ਤੋਂ ਸ਼ਰਾਬ ਦੀ ਮਹਿਕ ਵੀ ਆਈ ਸੀ। ਇਸ ਦੌਰਾਨ ਟ੍ਰਿਬਿਊਨਲ ਨੇ ਕੈਲਵਿਨ ਨੂੰ ਨਸ਼ੇ ਵਿਚ ਵਾਹਨ ਚਲਾਉਣ ਦਾ ਦੋਸ਼ੀ ਮੰਨਿਆ। ਟੇਲਰ ਨੇ ਕਿਹਾ ਕਿ ਲੱਗ ਰਿਹਾ ਹੈ ਕਿ ਅਜਿਹਾ ਇਸ ਲਈ ਕੀਤਾ ਗਿਆ ਤਾਂ ਕਿ ਕੈਲਵਿਨ ਦੇ ਸਰੀਰ ਵਿਚੋਂ ਅਲਕੋਹਲ ਦੀ ਮਾਤਰਾ ਘਟ ਹੋ ਸਕੇ। ਇਸ ਕੇਸ 'ਚ ਸਜ਼ਾ 'ਤੇ ਸੁਣਵਾਈ 28 ਅਕਤੂਬਰ ਨੂੰ ਹੋਣੀ ਹੈ।
ਜਰਮਨੀ ਤੋਂ ਸਾਈਕਲ 'ਤੇ ਪਾਕਿਸਤਾਨ ਆਇਆ ਸੀ ਨੌਜਵਾਨ, ਪੁਲਸ ਨੇ ਹੀ ਲਿਆ ਲੁੱਟ
NEXT STORY