ਕਿਨਸ਼ਾਸਾ (ਭਾਸ਼ਾ)- ਵੀਰਵਾਰ ਨੂੰ ਕਾਂਗੋ ਦੀ ਰਾਜਧਾਨੀ ਕਿਨਸ਼ਾਸਾ ਵਿਚ ‘ਹਾਈ-ਵੋਲਟੇਜ’ ਬਿਜਲੀ ਦੀ ਤਾਰ ਦੀ ਲਪੇਟ ਵਿਚ ਆਉਣ ਕਾਰਨ 26 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ਵਿਚ ਜ਼ਿਆਦਾਤਰ ਸਥਾਨਕ ਬਾਜ਼ਾਰ ਵਿਚ ਕੰਮ ਕਰਨ ਵਾਲੀਆਂ ਔਰਤਾਂ ਸਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਪ੍ਰਧਾਨ ਮੰਤਰੀ ਸਾਮਾ ਲੁਕੋਂਡੇ ਨੇ ਕਿਹਾ ਕਿ ਖ਼ਰਾਬ ਮੌਸਮ ਕਾਰਨ ਮਟਾਦੀ ਕਿਬਾਲਾ ਬਾਜ਼ਾਰ ਵਿਚ ‘ਹਾਈ-ਵੋਲਟੇਜ’ ਤਾਰ ਡਿੱਗਣ ਕਾਰਨ ਬਿਜਲੀ ਦਾ ਕਰੰਟ ਲੱਗਣ ਕਾਰਨ ਕਈ ਲੋਕਾਂ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਹੈਰਾਨੀਜਨਕ, ਨੌਜਵਾਨ ਨੇ 16 ਸਕਿੰਟਾਂ ਲਈ ਉਤਾਰਿਆ ਸੀ ਮਾਸਕ, ਹੋਇਆ 2 ਲੱਖ ਰੁਪਏ ਜੁਰਮਾਨਾ
ਅਧਿਕਾਰੀਆਂ ਨੇ ਦੱਸਿਆ ਕਿ ਮਰਨ ਵਾਲਿਆਂ ਵਿਚ 24 ਔਰਤਾਂ ਹਨ। ਇਕ ਸਥਾਨਕ ਵਿਕਰੇਤਾ ਚਾਰਲੀਨ ਟਵਾ ਨੇ ਕਿਹਾ, ‘ਅਸੀਂ ਇਕ ਚਰਚ ਵਿਚ ਇਕੱਠੇ ਹੋਏ ਸੀ ਅਤੇ ਮੀਂਹ ਦੇ ਰੁਕਣ ਦਾ ਇੰਤਜ਼ਾਰ ਕਰ ਰਹੇ ਸੀ। ਅਚਾਨਕ, ਅਸੀਂ ਅੱਗ ਦੀਆਂ ਲਪਟਾਂ ਵੇਖੀਆਂ ਅਤੇ ਅਸੀਂ ਕਿਹਾ ਪ੍ਰਭੂ ਸਾਡੀ ਰੱਖਿਆ ਕਰੋ। ਜਦੋਂ ਅਸੀਂ ਬਾਹਰ ਆਏ ਤਾਂ ਦੇਖਿਆ ਕਿ ਉੱਥੇ ਸਾਮਾਨ ਵੇਚਣ ਵਾਲੇ ਸਾਰੇ ਲੋਕਾਂ ਬੇਜਾਨ ਜ਼ਮੀਨ ’ਤੇ ਪਏ ਸਨ।’ ਸਰਕਾਰ ਦੇ ਬੁਲਾਰੇ ਪੈਟਰਿਕ ਮੁਆਯਾ ਨੇ ਕਿਹਾ ਕਿ ਬਾਜ਼ਾਰ ਨੂੰ ਉਥੋਂ ਹਟਾਉਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ।
ਇਹ ਵੀ ਪੜ੍ਹੋ: ਅਮਰੀਕੀ ਸੰਸਦ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਦੇ ਵਿਸ਼ਵਵਿਆਪੀ ਯਤਨਾਂ ਲਈ ਭਾਰਤ ਦੀ ਕੀਤੀ ਸ਼ਲਾਘਾ
ਲਗਭਗ 769 ਕਿਲੋਮੀਟਰ ਦੂਰ ਤੱਕ ਚਮਕ ਕੇ ਅਸਮਾਨੀ ਬਿਜਲੀ ਨੇ ਬਣਾਇਆ ਵਰਲਡ ਰਿਕਾਰਡ
NEXT STORY