ਨਿਊਯਾਰਕ/ਜਨੇਵਾ- ਵਿਸ਼ਵ ਮੌਸਮ ਵਿਗਿਆਨ ਸੰਗਠਨ (ਡਬਲਯੂ. ਐੱਮ. ਓ.) ਨੇ 3 ਅਮਰੀਕੀ ਸੂਬਿਆਂ ਵਿਚ 2020 ਵਿਚ ਲਗਭਗ 769 ਕਿਲੋਮੀਟਰ ਦੂਰ ਤੱਕ ਜਾਂ ਲੰਡਨ ਤੋਂ ਜਰਮਨੀ ਦੇ ਸ਼ਹਿਰ ਹੈਂਬਰਗ ਵਿਚਾਲੇ ਦੂਰੀ ਦੇ ਬਰਾਬਰ ਬਿਜਲੀ ਚਮਕਣ ਦੀ ਘਟਨਾ ਨੂੰ ਇਕ ਰਿਕਾਰਡ ਦੇ ਰੂਪ ਵਿਚ ਐਲਾਨ ਕੀਤਾ ਹੈ। ਸੰਯੁਕਤ ਰਾਸ਼ਟਰ ਦੀ ਅੰਤਰ ਸਰਕਾਰੀ ਏਜੰਸੀ ਦੇ ਮਾਹਿਰਾਂ ਨੇ ਦੱਸਿਆ ਕਿ 29 ਅਪ੍ਰੈਲ, 2020 ਨੂੰ ਬਿਜਲੀ ਦੀ ਚਮਕ ਦੱਖਣੀ ਅਮਰੀਕਾ ਵਿਚ ਮਿਸੀਸਿਪੀ, ਲੁਈਸਿਆਨਾ ਅਤੇ ਟੈਕਸਾਸ ਵਿਚ ਪੂਰੇ 769 ਕਿਲੋਮੀਟਰ ਜਾਂ 47.2 ਮੀਲ ਤੱਕ ਫੈਲੀ ਦੇਖੀ ਗਈ। ਡਬਲਯੂ. ਐੱਮ. ਓ. ਨੇ ਇਕ ਪ੍ਰੈੱਸ ਨੋਟ ਵਿਚ ਕਿਹਾ ਕਿ ਇਹ ਅਮਰੀਕਾ 'ਚ ਨਿਊਯਾਰਕ ਸ਼ਹਿਰ ਤੇ ਕੋਲੰਬਸ ਓਹੀਓ ਵਿਚਾਲੇ ਜਾਂ ਲੰਡਨ ਅਤੇ ਜਰਮਨੀ ਸ਼ਹਿਰ ਹੈਂਬਰਗ ਵਿਚਕਾਰ ਦੀ ਦੂਰੀ ਦੇ ਬਰਾਬਰ ਹੈ।
ਇਹ ਖ਼ਬਰ ਪੜ੍ਹੋ- ਇੰਗਲੈਂਡ 24 ਸਾਲ ਬਾਅਦ ਅੰਡਰ-19 ਵਿਸ਼ਵ ਕੱਪ ਦੇ ਫਾਈਨਲ 'ਚ
ਨੋਟ ਵਿਚ ਕਿਹਾ ਗਿਆ ਹੈ ਕਿ 18 ਜੂਨ, 2020 ਨੂੰ ਉਰੁਗਵੇ ਤੇ ਉੱਤਰੀ ਅਰਜਨਟੀਨਾ 'ਚ ਗਰਜ ਦੇ ਨਾਲ ਅਸਮਾਨ ਵਿਚ ਬਿਜਲੀ 17.1 ਸੈਕੰਡ ਤੱਕ ਚਮਕਦੀ ਰਹੀ ਅਤੇ ਇਹ ਰਿਕਾਰਡ ਉੱਤਰੀ ਅਰਜਨਟੀਨਾ 'ਚ 4 ਮਾਰਚ, 2019 ਨੂੰ ਬਣਾਏ ਗਏ ਪਿਛਲੇ ਰਿਕਾਰਡ ਦੇ ਮੁਕਾਬਲੇ ਵਿਚ 0.37 ਸੈਕੰਡ ਜ਼ਿਆਦਾ ਸੀ। ਇਸ ਵਿਚ ਕਿਹਾ ਗਿਆ ਹੈ ਕਿ ਇਸ ਵਾਰ ਦੀ ਅਸਮਾਨੀ ਬਿਜਲੀ ਦੀ ਲੰਬਾਈ 31 ਅਕਤੂਬਰ, 2018 ਨੂੰ ਦੱਖਣੀ ਬ੍ਰਾਜ਼ੀਲ ਦੇ ਪਿਛਲੇ ਰਿਕਾਰਡ ਨਾਲੋਂ ਲਗਭਗ 60 ਕਿਲੋਮੀਟਰ ਜ਼ਿਆਦਾ ਸੀ।
ਇਹ ਖ਼ਬਰ ਪੜ੍ਹੋ- ਸਕੂਲ ਖੁੱਲ੍ਹਵਾਉਣ ਦੀ ਮੰਗ ਨੂੰ ਲੈ ਕੇ ਕਿਸਾਨ ਯੂਨੀਅਨ ਦੇ ਆਗੂਆਂ ਨੇ ਸਕੂਲ ਅੱਗੇ ਦਿੱਤਾ ਧਰਨਾ
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।
ਈਰਾਨ ਦੇ ਸਰਕਾਰੀ TV ਦੀ ਸਟ੍ਰੀਮਿੰਗ ਸਾਈਟ ਨੂੰ ਹੈਕਰਾਂ ਨੇ ਬਣਾਇਆ ਨਿਸ਼ਾਨਾ
NEXT STORY