ਵਾਸ਼ਿੰਗਟਨ (ਭਾਸ਼ਾ)- ਅਮਰੀਕੀ ਸੰਸਦ ਦੇ ‘ਬਲੈਕ ਕਾਕਸ’ ਨੇ ਕੋਵਿਡ-19 ਸੰਕਟ ਨਾਲ ਨਜਿੱਠਣ ਲਈ ਵਿਸ਼ਵ ਪੱਧਰ ’ਤੇ ਕੀਤੇ ਜਾ ਰਹੇ ਯਤਨਾਂ ਅਤੇ ਘੱਟੋ-ਘੱਟ 38 ਦੇਸ਼ਾਂ ਨੂੰ 80 ਲੱਖ ਤੋਂ ਵੱਧ ਟੀਕੇ ਮੁਹੱਈਆ ਕਰਵਾਉਣ ਲਈ ਭਾਰਤ ਦੀ ਸ਼ਲਾਘਾ ਕੀਤੀ ਹੈ। ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੂੰ ਲਿਖੇ ਇਕ ਪੱਤਰ ਵਿਚ ਪ੍ਰਭਾਵਸ਼ਾਲੀ ਬਲੈਕ ਕਾਕਸ ਦੀ ਪ੍ਰਧਾਨ ਜੋਇਸ ਬੀਟੀ ਨੇ ਕਿਹਾ, ‘ਮੈਂ ਤੁਹਾਡੀ ਸਰਕਾਰ ਦੇ ਯਤਨਾਂ ਦੀ ਪ੍ਰਸ਼ੰਸਾ ਕਰਦੀ ਹਾਂ, ਕਿਉਂਕਿ ਉਸ ਨੇ ਘੱਟੋ-ਘੱਟ 38 ਦੇਸ਼ਾਂ ਨੂੰ ਨਿਰਸਵਾਰਥ ਢੰਗ ਨਾਲ 80 ਲੱਖ ਤੋਂ ਵੱਧ ਟੀਕੇ ਭੇਜੇ ਹਨ।’
ਇਹ ਵੀ ਪੜ੍ਹੋ: ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਪਾਜ਼ੇਟਿਵ
ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਵੀ ਬਲੈਕ ਕਾਕਸ ਦੀ ਮੈਂਬਰ ਹੈ। ਉਨ੍ਹਾਂ ਕਿਹਾ ਕਿ ਭਾਰਤ ਨੇ ਅਫ਼ਰੀਕੀ ਦੇਸ਼ਾਂ ਕਾਂਗੋ, ਬੋਤਸਵਾਨਾ, ਐਸਵਾਤੀਨੀ, ਮੋਜ਼ਾਮਬੀਕ, ਯੂਗਾਂਡਾ, ਮਲਾਵੀ, ਸੇਨੇਗਲ, ਰਵਾਂਡਾ, ਕੀਨੀਆ, ਆਈਵਰੀ ਕੋਸਟ, ਘਾਨਾ, ਨਾਮੀਬੀਆ, ਮਾਰੀਸ਼ਸ ਅਤੇ ਸੇਸ਼ੇਲਸ ਨੂੰ ਕੋਵਿਡ-19 ਰੋਕੂ ਟੀਕੇ ਦਿੱਤੇ ਹਨ। ਬੀਟੀ ਨੇ ਕਿਹਾ, ‘ਇਸ ਤੋਂ ਇਲਾਵਾ ਤੁਸੀਂ ਮਾਲਦੀਵ, ਓਮਾਨ, ਬਹਿਰੀਨ, ਬਾਰਬਾਡੋਸ, ਰਿਪਬਲਿਕ ਆਫ਼ ਡੋਮਿਨਿਕਾ, ਸੇਂਟ ਲੂਸੀਆ, ਐਂਟੀਗੁਆ ਅਤੇ ਬਾਰਬੁਡਾ, ਸੇਂਟ ਕਿਟਸ ਅਤੇ ਨੇਵਿਸ, ਸੇਂਟ ਵਿੰਸੈਂਟ ਅਤੇ ਗ੍ਰੇਨਾਡਾਈਨ, ਜਮਾਇਕਾ, ਸੂਰੀਨਾਮ, ਗੁਆਨਾ, ਬਹਾਮਾਸ, ਬੇਲੀਜ਼, ਰਿਪਬਲਿਕ ਆਫ ਡੋਮਿਨਿਕਾ, ਗੁਆਟੇਮਾਲਾ, ਨਿਕਾਰਾਗੁਆ, ਮੰਗੋਲੀਆ, ਭੂਟਾਨ, ਮਾਲਦੀਵ, ਨੇਪਾਲ, ਬੰਗਲਾਦੇਸ਼, ਸ਼੍ਰੀਲੰਕਾ ਅਤੇ ਅਫ਼ਗਾਨਿਸਤਾਨ ਨੂੰ ਵੱਡੀ ਰਾਹਤ ਦਿੱਤੀ।’
ਇਹ ਵੀ ਪੜ੍ਹੋ: ਫੋਨ ਦੀ ਘੰਟੀ ਵੱਜਦੇ ਹੀ 'ਸਰਜਰੀ' ਵਿਚਾਲੇ ਛੱਡ ਭੱਜੀ ਟਿਕਟਾਕ ਸਟਾਰ, ਆਖ਼ਿਰ ਕਿਸ ਨੇ ਕੀਤਾ ਸੀ ਫੋਨ?
ਭਾਰਤ ਦਾ ਗਲੋਬਲ ਲੀਡਰਸ਼ਿਪ ਭੂਮਿਕਾ ਲਈ ਧੰਨਵਾਦ ਪ੍ਰਗਟ ਕਰਦੇ ਹੋਏ ਅਮਰੀਕੀ ਨੇਤਾ ਨੇ 19 ਜਨਵਰੀ ਦੇ ਲਿਖੇ ਆਪਣੇ ਪੱਤਰ ਵਿਚ ਕਿਹਾ ਕਿ ਉਹ ਕੋਵਿਡ -19 ਮਹਾਮਾਰੀ ਨਾਲ ਨਜਿੱਠਣ ਵਿਚ ਭਾਰਤ ਦੇ ਵਿਸ਼ਵਵਿਆਪੀ ਯਤਨਾਂ ਦੀ ਸ਼ਲਾਘਾ ਕਰਦੀ ਹੈ। ਉਨ੍ਹਾਂ ਕਿਹਾ, ‘ਇਹ ਵੀ ਸ਼ਲਾਘਾਯੋਗ ਹੈ ਕਿ ਹਾਲ ਹੀ ਵਿਚ ਹੋਏ ਕਵਾਡ ਸਮਿਟ ਦੌਰਾਨ ਅਮਰੀਕਾ, ਭਾਰਤ, ਆਸਟਰੇਲੀਆ ਅਤੇ ਜਾਪਾਨ ਨੇ ਇੰਡੋ-ਪੈਸੀਫਿਕ ਖੇਤਰ ਵਿਚ ਵੈਕਸੀਨ ਪਹਿਲਕਦਮੀਆਂ ’ਤੇ ਮਿਲ ਕੇ ਕੰਮ ਕਰਨ ਦਾ ਸੰਕਲਪ ਲਿਆ ਹੈ।’
ਇਹ ਵੀ ਪੜ੍ਹੋ: 8 ਪਤਨੀਆਂ ਨਾਲ ਰਹਿ ਰਿਹੈ ਇਹ ਸ਼ਖ਼ਸ, ਕਿਸੇ ਕੁੜੀ ਨੇ ਵਿਆਹ ਤੋਂ ਨਹੀਂ ਕੀਤਾ ਇਨਕਾਰ, ਵਜ੍ਹਾ ਹੈ ਦਿਲਚਸਪ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਕੋਰੋਨਾ ਪਾਜ਼ੇਟਿਵ
NEXT STORY