ਬ੍ਰਿਟਿਸ਼ ਕੋਲੰਬੀਆ— ਬ੍ਰਿਟਿਸ਼ ਕੋਲੰਬੀਆ (ਬੀ. ਸੀ.) ਦੇ ਸ਼ਹਿਰ ਲੈਂਗਲੀ ਵਿਚੇ ਸ਼ੁੱਕਰਵਾਰ ਨੂੰ ਇਕ ਹਾਦਸਾ ਵਾਪਰ ਗਿਆ। ਦਰਅਸਲ ਲੈਂਗਲੀ ਦੇ ਨੇੜੇ ਹਾਈਵੇਅ-1 ਉੱਤੇ 5 ਵਾਹਨਾਂ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ, ਜਿਸ ਕਾਰਨ 4 ਲੋਕਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਇਸ ਸੜਕ ਹਾਦਸੇ ਵਿਚ 3 ਛੋਟੇ ਟਰੱਕ, ਇਕ ਵਪਾਰਕ ਟਰੱਕ ਅਤੇ ਇਕ ਵੈੱਨ ਵਿਚਾਲੇ ਟੱਕਰ ਹੋ ਗਈ। ਇਹ ਹਾਦਸਾ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ ਰਾਤ 9.00 ਵਜੇ ਲੈਂਗਲੀ ਵਿਚ । ਪੁਲਸ ਨੇ ਦੱਸਿਆ ਕਿ 3 ਛੋਟੇ ਟਰੱਕ ਕਿਸੇ ਯੰਤਰ ਨਾਲ ਲੱਦੇ ਹੋਏ ਸਨ ਅਤੇ ਦੂਜੇ ਵੱਡੇ ਟਰੱਕ ਸੀ, ਜੋ ਕਿ ਵਪਾਰਕ ਟਰੱਕ ਸੀ ਅਤੇ ਵੈੱਨ ਵਿਚ 4 ਲੋਕ ਸਵਾਰ ਸਨ, ਜਿਨ੍ਹਾਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਪੁਲਸ ਦਾ ਕਹਿਣਾ ਹੈ ਕਿ ਭਾਰੀ ਸਾਮਾਨ ਲੱਦੇ ਟਰੱਕ ਕਾਰਨ ਇਹ ਹਾਦਸਾ ਜਾਨਲੇਵਾ ਵੀ ਹੋ ਸਕਦਾ ਸੀ ਪਰ ਵੈੱਨ ਸਵਾਰ ਲੋਕ ਵਾਲ-ਵਾਲ ਬਚ ਗਏ। ਪੁਲਸ ਨੇ ਕਿਹਾ ਕਿ ਇਸ ਹਾਦਸੇ ਤੋਂ ਬਾਅਦ ਲੈਂਗਲੀ ਦੇ ਪੱਛਮੀ ਵੱਲ ਆ ਰਹੀ ਆਵਾਜਾਈ ਨੂੰ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ। 9 ਘੰਟਿਆਂ ਬਾਅਦ ਹਾਈਵੇਅ-1 ਨੂੰ ਖੋਲ੍ਹਿਆ ਗਿਆ।
ਨੌਜਵਾਨਾਂ ਨੇ ਕਿਰਾਏ 'ਤੇ ਲਿਆ ਸੀ ਫਲੈਟ, ਮਹੀਨਿਆਂ ਬਾਅਦ ਜਦੋਂ ਖੋਲ੍ਹ ਕੇ ਦੇਖੀ ਬਾਰੀ ਤਾਂ ਰਹਿ ਗਏ ਹੱਕੇ-ਬੱਕੇ
NEXT STORY