ਵਾਸ਼ਿੰਗਟਨ (ਵਾਰਤਾ)- ਅਮਰੀਕਾ ਦੀ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਕੋਰੋਨਾ ਵਾਇਰਸ ਸੰਕਰਮਣ ਦੀ ਜਾਂਚ ਵਿਚ ਪਾਜ਼ੇਟਿਵ ਪਾਈ ਗਈ ਹੈ। ਉਨ੍ਹਾਂ ਟਵੀਟ ਕਰਦੇ ਹੋਏ ਲਿਖਿਆ, 'ਮੈਂ ਕੋਰੋਨਾ ਜਾਂਚ ਵਿਚ ਪਾਜ਼ੇਟਿਵ ਪਾਈ ਗਈ ਹਾਂ। ਹਲਕੇ ਲੱਛਣਾਂ ਨਾਲ ਮੈਂ ਠੀਕ ਮਹਿਸੂਸ ਕਰ ਰਹੀ ਹਾਂ। ਮੈਂ ਇਸ ਗੱਲ ਲਈ ਸ਼ੁਕਰਗੁਜ਼ਾਰ ਹਾਂ ਕਿ ਕੋਰੋਨਾ ਵੈਕਸੀਨ ਇਸ ਗੰਭੀਰ ਬੀਮਾਰੀ ਖ਼ਿਲਾਫ਼ ਸਾਨੂੰ ਸੁਰੱਖਿਆ ਪ੍ਰਦਾਨ ਕਰ ਰਹੀ ਹੈ। ਇਸ ਲਈ ਕ੍ਰਿਪਾ ਕਰਕੇ ਆਪਣਾ ਟੀਕਾਕਰਨ ਕਰਾਓ ਅਤੇ ਬੂਸਟਰ ਡੋਜ਼ ਲਗਵਾਓ, ਜੇਕਰ ਅਜੇ ਤੱਕ ਨਹੀਂ ਕਰਵਾਇਆ ਹੈ।'
ਇਹ ਵੀ ਪੜ੍ਹੋ: ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ
ਉਨ੍ਹਾਂ ਇਸ ਦੌਰਾਨ ਆਪਣੇ ਪਤੀ ਅਤੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਦੀ ਟੈਸਟ ਰਿਪੋਰਟ ਨੈਗੇਟਿਵ ਆਉਣ ਦੀ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਿਕ ਉਹ ਠੀਕ ਹਨ। ਕਲਿੰਟਨ ਨੇ ਕਿਹਾ, 'ਜਦੋਂ ਤੱਕ ਪੂਰਾ ਘਰ ਸਾਫ਼ ਨਹੀਂ ਹੋ ਜਾਂਦਾ ਹੈ, ਉਦੋਂ ਤੱਕ ਲਈ ਉਨ੍ਹਾਂ ਨੇ ਖ਼ੁਦ ਨੂੰ ਇਕਾਂਤਵਾਸ ਕਰ ਲਿਆ ਹੈ। ਅਜਿਹੇ ਵਿਚ ਜੇਕਰ ਫ਼ਿਲਮਾਂ ਦੇ ਸੁਝਾਅ ਦਿੱਤੇ ਜਾਣ ਤਾਂ ਇਸ ਦੀ ਸ਼ਲਾਘਾ ਕੀਤੀ ਜਾਵੇਗੀ।' ਹਿਲੇਰੀ ਕਲਿੰਟਨ ਦਾ ਇਹ ਟਵੀਟ ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਜੇਨ ਸਾਕੀ ਦੇ ਇਹ ਐਲਾਨ ਕੀਤੇ ਜਾਣ ਦੇ ਘੰਟਿਆਂ ਬਾਅਦ ਆਇਆ ਕਿ ਉਹ ਦੂਜੀ ਵਾਰ ਕੋਵਿਡ ਪਾਜ਼ੇਟਿਵ ਪਾਈ ਗਈ ਹੈ।
ਇਹ ਵੀ ਪੜ੍ਹੋ: ਸ਼੍ਰੀਲੰਕਾ 'ਚ ਤੇਲ ਸੰਕਟ ਹੋਇਆ ਡੂੰਘਾ, ਪੈਟਰੋਲ ਪੰਪਾਂ 'ਤੇ ਲੋਕਾਂ ਨੂੰ ਕਾਬੂ ਕਰਨ ਲਈ ਫ਼ੌਜ ਤਾਇਨਾਤ
ਇਮਰਾਨ ਨੇ IOC ’ਚ ਅਲਾਪਿਆ ਕਸ਼ਮੀਰ ਰਾਗ, ਕਿਹਾ-ਗੈਰ-ਕਾਨੂੰਨੀ ਤੌਰ ’ਤੇ ਹਟਾਇਆ ਗਿਆ ਵਿਸ਼ੇਸ਼ ਦਰਜਾ
NEXT STORY