ਵਾਸ਼ਿੰਗਟਨ (ਭਾਸ਼ਾ): ਇਕ ਵੱਕਾਰੀ ਹਿੰਦੂ-ਅਮਰੀਕੀ ਐਡਵੋਕੇਟ ਸਮੂਹ ਨੇ ਵੀਰਵਾਰ ਨੂੰ ਦੋਸ਼ ਲਗਾਇਆ ਕਿ ਬੰਗਲਾਦੇਸ਼ ਵਿਚ 1971 ਦੇ ਕਤਲੇਆਮ ਵਿਚ ਪਾਕਿਸਤਾਨ ਸੈਨਾ ਦੀ ਭੂਮਿਕਾ ਦਾ ਖੁਲਾਸਾ ਕਰਨ ਵਾਲੀ ਇਕ ਵੈਬਸਾਈਟ ਹਾਲ ਹੀ ਵਿਚ ਸ਼ੁਰੂ ਕਰਨ 'ਤੇ ਪਾਕਿਸਤਾਨ ਨੇ ਉਸ ਨੂੰ ਧਮਕੀ ਦਿੱਤੀ।'ਹਿੰਦੂ ਅਮੇਰਿਕਨ ਫਾਊਂਡੇਸ਼ਨ' (ਐੱਚ.ਏ.ਐੱਫ.) ਨੇ ਕਿਹਾ ਕਿ ਉਸ ਨੂੰ ਪਾਕਿਸਤਾਨ ਦੀ ਦੂਰਸੰਚਾਰ ਅਥਾਰਿਟੀ (ਪੀ.ਟੀ.ਏ.) ਦੇ ਵੈਬ ਐਨਾਲਿਸਿਸ ਡਿਵੀਜ਼ਨ ਤੋਂ ਇਕ ਪੱਤਰ ਮਿਲਿਆ ਹੈ ਜਿਸ ਵਿਚ ਉਸ ਨਾਲ 'ਬੰਗਾਲੀ ਹਿੰਦੂ ਜਿਨੋਸਾਈਡ' ਨਾਮ ਦਾ ਵੈਬ ਪੇਜ 24 ਘੰਟਿਆਂ ਦੇ ਅੰਦਰ ਹਟਾਉਣ ਲਈ ਕਿਹਾ ਗਿਆ ਹੈ ਜਿਸ ਵਿਚ ਉਸ ਸਮੇਂ ਦੇ ਪੱਛਮੀ ਪਾਕਿਸਤਾਨੀ (ਹੁਣ ਆਧੁਨਿਕ ਪਾਕਿਸਤਾਨ) ਸੈਨਾ ਦੇ ਕਤਲੇਆਮ ਦੀਆਂ ਜਾਣਕਾਰੀਆਂ ਹਨ।
ਐੱਚ.ਏ.ਐੱਫ. ਨੇ ਇਕ ਬਿਆਨ ਵਿਚ ਕਿਹਾ ਕਿ ਪੱਤਰ ਵਿਚ ਇਹ ਵੀ ਕਿਹਾ ਗਿਆ ਹੈ ਕਿ ਪਾਕਿਸਤਾਨ ਸਰਕਾਰ ਐੱਚ.ਏ.ਐੱਫ. ਦੇ ਇਸ ਵੈਬ ਪੇਜ ਨੂੰ ਪਾਕਿਸਤਾਨ ਵਿਚ ਹਟਾ ਜਾਂ ਬਲਾਕ ਕਰ ਦੇਵੇਗੀ। ਕਰੀਬ 10 ਮਹੀਨੇ ਤੱਕ ਚੱਲੀ ਕਤਲੇਆਮ ਮੁਹਿੰਮ ਵਿਚ 20-30 ਲੱਖ ਲੋਕ ਮਾਰੇ ਗਏ ਸਨ। ਦੋ ਤੋਂ ਚਾਰ ਲੱਖ ਔਰਤਾਂ ਨਾਲ ਬਲਾਤਕਾਰ ਕੀਤਾ ਗਿਆ ਅਤੇ ਇਕ ਕਰੋੜ ਤੋਂ ਵੱਧ ਲੋਕ ਵਿਸਥਾਪਿਤ ਹੋਏ ਜਿਹਨਾਂ ਵਿਚੋਂ ਜ਼ਿਆਦਾਤਰ ਹਿੰਦੂ ਸਨ।
ਪੜ੍ਹੋ ਇਹ ਅਹਿਮ ਖਬਰ- ਜੈਸ਼ੰਕਰ ਨੇ ਅਮਰੀਕੀ ਸਾਂਸਦਾਂ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ
ਫਿਲਹਾਲ ਐੱਚ.ਏ.ਐੱਫ. ਨੇ ਵੈਬਸਾਈਟ ਬੰਦ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਐੱਚ.ਏ.ਐੱਫ. ਦੀ ਮਨੁੱਖੀ ਅਧਿਕਾਰ ਨਿਰਦੇਸ਼ਕ ਦੀਪਾਲੀ ਕੁਲਕਰਨੀ ਨੇ ਕਿਹਾ,''ਪਾਕਿਸਤਾਨ ਸਰਕਾਰ ਦੇ ਇਕ ਸਨਮਾਨਿਤ ਅਮਰੀਕੀ ਗੈਰ ਲਾਭਕਾਰੀ ਸੰਗਠਨ ਨੂੰ ਧਮਕਾਉਣ-ਡਰਾਉਣ ਦੀ ਕਮਜ਼ੋਰ ਕੋਸ਼ਿਸ਼ ਉਸ ਦੀਆਂ ਅਮਰੀਕੀ ਵਿਰੋਧੀ, ਹਿੰਦੂ ਵਿਰੋਧੀ ਕਾਰਵਾਈਆਂ ਦੀ ਤਾਜ਼ਾ ਉਦਾਹਰਨ ਹੈ।'' ਐੱਚ.ਏ.ਐੱਫ. ਨੇ ਕਿਹਾ ਕਿ ਉਸ ਦੀ ਵੈਬਸਾਈਟ ਨੂੰ ਪਾਕਿਸਤਾਨ ਵਿਚ ਬਲਾਕ ਕਰ ਦਿੱਤਾ ਗਿਆ ਹੈ।
ਨੋਟ- ਪਾਕਿ ਨੇ ਹਿੰਦੂ ਅਮਰੀਕੀ ਸੰਗਠਨ ਨੂੰ ਦਿੱਤੀ ਧਮਕੀ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
ਜੈਸ਼ੰਕਰ ਨੇ ਅਮਰੀਕੀ ਸਾਂਸਦਾਂ ਨਾਲ ਕੀਤੀ ਮੁਲਾਕਾਤ, ਇਹਨਾਂ ਮੁੱਦਿਆਂ 'ਤੇ ਹੋਈ ਚਰਚਾ
NEXT STORY