ਵਾਸ਼ਿੰਗਟਨ— ਅਮਰੀਕਾ ਦੇ ਇਕ ਕਥਿਤ ਹਿੰਦੂ ਭਾਈਚਾਰੇ ਨੇ ਮਿਆਮਾਂ ਦੇ ਸੰਘਰਸ਼ ਪ੍ਰਭਾਵਿਤ ਰਖਾਈਨ ਸੂਬੇ 'ਚ 28 ਹਿੰਦੂ ਪੇਂਡੂਆਂ ਦੀਆਂ ਇਕੱਠੇ ਦਫਨਾਈਆਂ ਗਈਆਂ ਲਾਸ਼ਾਂ ਮਿਲਣ ਦੀ ਰਿਪੋਰਟ 'ਤੇ ਚਿੰਤਾ ਪ੍ਰਗਟਾਈ ਹੈ। ਹਿੰਦੂ ਅਮਰੀਕਨ ਫਾਊਂਡੇਸ਼ਨ (ਐਚ. ਏ. ਐਫ.) ਇਨ੍ਹਾਂ ਕਤਲੇਆਮ ਦੇ ਮਾਮਲੇ 'ਚ ਸੁਤੰਤਰ ਅਤੇ ਨਿਰਪੱਖ ਜਾਂਚ ਦੀ ਅਪੀਲ ਕੀਤੀ। ਮਿਆਮਾਂ ਦੇ ਅਧਿਕਾਰੀਆਂ ਨੇ ਇਨ੍ਹਾਂ 28 ਹਿੰਦੂ ਪੇਂਡੂਆਂ ਦੇ ਕਤਲੇਆਮ ਲਈ ਮੁਸਲਿਮ ਰੋਹਿੰਗਿਆ ਅੱਤਵਾਦੀਆਂ ਨੂੰ ਜ਼ਿੰਮੇਵਾਰ ਕਰਾਰ ਦਿੱਤਾ ਹੈ। ਇਨ੍ਹਾਂ ਦੀਆਂ ਲਾਸ਼ਾਂ ਕਥਿਤ ਤੌਰ 'ਤੇ ਇਕੱਠੀਆਂ ਦਫਨਾਈਆਂ ਹੋਈਆਂ ਸਨ। ਹਿੰਦੂ ਅਮਰੀਕਨ ਫਾਊਂਡੇਸ਼ਨ (ਐਚ. ਏ. ਐਫ.) ਦੇ ਸੀਨੀਅਰ ਨਿਰਦੇਸ਼ਕ ਅਤੇ ਹਿੰਦੂਜ਼ ਇਨ ਸਾਊਥ ਏਸ਼ੀਆ ਐਂਡ ਦਿ ਡਾਇਸਪੋਰਾ (ਏ ਸਰਵੇ ਆਫ ਹਿਊਮਨ ਰਾਈਟਸ) 2017 ਦੇ ਲੇਖਕ ਸਮੀਰ ਕਾਲਰਾ ਨੇ ਕਿਹਾ ਕਿ ਕੌਮਾਂਤਰੀ ਭਾਈਚਾਰੇ ਅਤੇ ਮਿਆਮਾਂ ਸਰਕਾਰ ਨੂੰ ਯਕੀਨੀ ਤੌਰ 'ਤੇ ਇਸ ਗੁੰਝਲਦਾਰ ਵਿਵਾਦ ਦਾ ਸ਼ਾਂਤੀਪੂਰਨ ਹੱਲ ਕੱਢਣ ਦੀ ਦਿਸ਼ਾ 'ਚ ਇਕੱਠਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਹੈ। ਐਚ. ਏ. ਐਫ. ਨੇ ਕਿਹਾ ਕਿ ਹੋਰ ਅਜਿਹੇ ਇਕੱਠੀਆਂ ਲਾਸ਼ਾਂ ਮਿਲਣ ਦੀ ਸੰਭਾਵਨਾ ਹੈ ਕਿਉਂਕਿ ਹਾਲ 'ਚ ਹੀ ਜੋ ਲਾਸ਼ ਲਾਸ਼ ਬਰਾਮਦ ਹੋਈ ਹੈ ਉਹ 25 ਅਗਸਤ ਨੂੰ ਅੱਤਵਾਦੀ ਧੜੇ ਆਕਨ ਰੋਹਿੰਗਿਆ ਸਾਲਵੇਸ਼ਨ ਆਰਮੀ ਦੇ ਹਮਲੇ ਦਾ ਸ਼ਿਕਾਰ ਹੋਏ 100 ਹਿੰਦੂਆਂ ਦੇ ਸਮੂਹ ਨਾਲ ਜਾਣੇ ਜਾਂਦੇ ਹਨ। ਸਾਊਦੀ ਅਰਬ 'ਚ ਰੋਹਿੰਗਿਆ ਪ੍ਰਵਾਸੀ ਇਸ ਅੱਤਵਾਦੀ ਧੜੇ ਨੂੰ ਕੰਟਰੋਲ ਕਰਦੇ ਹਨ।
ਪੰਜਾਬੀ-ਕੈਨੇਡੀਅਨ ਗੱਭਰੂ ਇਤਿਹਾਸ ਸਿਰਜਣ ਦੀ ਰਾਹ 'ਤੇ, ਸਿੱਖ ਭਾਈਚਾਰਾ ਵਧਾ ਰਿਹੈ ਮਾਣ
NEXT STORY