ਓਟਾਵਾ (ਏਜੰਸੀ) - ਨਾਮਜ਼ਦ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਹਮਾਸ ਦੀ ਖੁੱਲ੍ਹ ਕੇ ਹਮਾਇਤ ਕਰਨ ਅਤੇ ਕੈਨੇਡਾ ਸਮੇਤ ਜੀ-7 ਦੇਸ਼ਾਂ ਵਿਚ ਭਾਰਤੀ ਕੌਂਸਲੇਟਾਂ ਨੂੰ ਧਮਕੀਆਂ ਦੇਣ ਦੇ ਤਾਜ਼ਾ ਬਿਆਨਾਂ 'ਤੇ ਡੂੰਘੀ ਚਿੰਤਾ ਜ਼ਾਹਰ ਕਰਦਿਆਂ, ਇੱਥੋਂ ਦੇ ਹਿੰਦੂ ਭਾਈਚਾਰੇ ਨੇ ਟਰੂਡੋ ਸਰਕਾਰ ਨੂੰ ਖਾਲਿਸਤਾਨੀ ਆਗੂ ਖ਼ਿਲਾਫ਼ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ।
ਇਹ ਵੀ ਪੜ੍ਹੋ: Operation Ajay: ਇਜ਼ਰਾਈਲ ਤੋਂ 212 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਪਹੁੰਚੀ ਦਿੱਲੀ
ਵੀਰਵਾਰ ਨੂੰ ਕੈਨੇਡਾ ਦੇ ਪਬਲਿਕ ਸੇਫਟੀ ਮੰਤਰੀ ਡੋਮਿਨਿਕ ਲੇਬਲੈਂਕ ਨੂੰ ਸੰਬੋਧਿਤ ਇੱਕ ਈਮੇਲ ਵਿੱਚ ਹਿੰਦੂ ਫੋਰਮ ਆਫ ਕੈਨੇਡਾ (ਐੱਚ.ਐੱਫ.ਸੀ.) ਨੇ ਪੰਨੂ ਵਿਰੁੱਧ ਤੁਰੰਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਚਿੰਤਾਜਨਕ ਘਟਨਾਕ੍ਰਮ ਵਿੱਚ, ਖਾਲਿਸਤਾਨੀ ਗਤੀਵਿਧੀਆਂ ਵਿੱਚ ਆਪਣੀ ਸ਼ਮੂਲੀਅਤ ਲਈ ਜਾਣੇ ਜਾਂਦੇ ਪੰਨੂ ਨੇ G7 ਦੇਸ਼ਾਂ ਵਿੱਚ ਭਾਰਤੀ ਕੌਂਸਲੇਟਾਂ ਨੂੰ ਬੰਦ ਕਰਨ ਦੀ ਖੁੱਲ੍ਹੇਆਮ ਧਮਕੀ ਦਿੱਤੀ ਹੈ, ਜਿਸ ਵਿੱਚ ਕੈਨੇਡਾ ਵੀ ਸ਼ਾਮਲ ਹੈ। ਇਕ ਵੀਡੀਓ ਵਿਚ ਪੰਨੂ ਕਹਿ ਰਿਹੈ ਹੈ ਕਿ, “21 ਅਕਤੂਬਰ ਨੂੰ G7 ਦੇਸ਼ਾਂ, ਕੈਨੇਡਾ ਤੋਂ ਆਸਟ੍ਰੇਲੀਆ ਤੱਕ, ਸਿੱਖਸ ਫਾਰ ਜਸਟਿਸ ਵੈਨਕੂਵਰ, ਵਾਸ਼ਿੰਗਟਨ ਡੀ.ਸੀ., ਲੰਡਨ, ਫਰੈਂਕਫਰਟ ਅਤੇ ਮਿਲਾਨ ਵਿੱਚ ਭਾਰਤ ਦੇ ਅੱਤਵਾਦੀ ਟਿਕਾਣਿਆਂ ਨੂੰ ਬੰਦ ਕਰਨ ਜਾ ਰਹੀ ਹੈ। ਫਲਸਤੀਨ ਦੇ ਲੋਕਾਂ ਨੇ ਰਾਮੱਲਾ ਵਿਚ ਭਾਰਤੀ ਅੱਤਵਾਦੀ ਟਿਕਾਣਿਆਂ ਨੂੰ ਬੰਦ ਕਰ ਦਿੱਤਾ ਹੈ। ਇਸ ਤੋਂ ਇਲਾਵਾ ਪੰਨੂ ਨੇ ਰੇਣੂ ਯਾਦਵ ਨੂੰ ਹਟਾਉਣ ਲਈ ਕਿਹਾ ਹੈ।"
ਇਹ ਵੀ ਪੜ੍ਹੋ: ਇਜ਼ਰਾਈਲ ਦੇ PM ਬੈਂਜਾਮਿਨ ਨੇਤਨਯਾਹੂ ਬੋਲੇ- ISIS ਨਾਲੋਂ ਵੀ ਬਦਤਰ ਹੈ ਹਮਾਸ
HFC ਨੇ ਕਿਹਾ, "ਅਜਿਹੇ ਬਿਆਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਣਾ ਚਾਹੀਦਾ ਹੈ। ਅਸੀਂ ਕੈਨੇਡਾ ਦੀ ਸਰਕਾਰ ਨੂੰ ਤੁਰੰਤ ਕਾਰਵਾਈ ਕਰਨ ਦੀ ਬੇਨਤੀ ਕਰਦੇ ਹਾਂ, ਕਿਉਂਕਿ ਅਸੀਂ ਆਪਣੇ ਭਾਈਚਾਰੇ ਦੀ ਸੁਰੱਖਿਆ ਨੂੰ ਲੈ ਕੇ ਡੂੰਘੇ ਚਿੰਤਤ ਹਾਂ। ਇਸ ਤਰ੍ਹਾਂ ਦੇ ਨਫ਼ਰਤ ਭਰੇ ਵੀਡੀਓ ਅਤੇ ਭਾਸ਼ਣ ਨਫ਼ਰਤ ਅਤੇ ਹਿੰਸਾ ਨੂੰ ਵਧਾ ਰਹੇ ਹਨ।" ਹਿੰਦੂ ਫੋਰਮ ਆਫ਼ ਕੈਨੇਡਾ ਨੇ ਮੰਤਰੀ ਲੇਬਲੈਂਕ ਨੂੰ ਆਪਣੀ ਅਪੀਲ ਵਿੱਚ ਬੇਨਤੀ ਕੀਤੀ ਹੈ ਕਿ ਜੇਕਰ ਗੁਰਪਤਵੰਤ ਸਿੰਘ ਪੰਨੂ ਕੈਨੇਡੀਅਨ ਨਾਗਰਿਕ ਨਹੀਂ ਹੈ ਤਾਂ ਉਸ ਦੇ ਕੈਨੇਡਾ ਵਿੱਚ ਦਾਖ਼ਲੇ 'ਤੇ ਰੋਕ ਲਗਾਈ ਜਾਵੇ। ਜੇਕਰ ਉਹ ਸੱਚਮੁੱਚ ਇੱਕ ਕੈਨੇਡੀਅਨ ਨਾਗਰਿਕ ਹੈ, ਤਾਂ ਉਹਨਾਂ ਨੇ ਉਸ ਦੇ ਬਿਆਨਾਂ ਅਤੇ ਧਮਕੀਆਂ ਦੀ ਪ੍ਰਕਿਰਤੀ ਨੂੰ ਦੇਖਦੇ ਹੋਏ, ਉਸ ਦੀ ਚੰਗੀ ਤਰ੍ਹਾਂ ਜਾਂਚ ਅਤੇ ਜੇ ਲੋੜ ਹੋਵੇ ਨਫ਼ਰਤੀ ਅਪਰਾਧਾਂ ਦੇ ਸਬੰਧ ਵਿੱਚ ਦੋਸ਼ ਲਗਾਏ ਜਾਣ ਦੀ ਅਪੀਲ ਕੀਤੀ ਹੈ।
ਇਹ ਵੀ ਪੜ੍ਹੋ: ਅੱਤਵਾਦ ਖ਼ਿਲਾਫ਼ ਇਕਜੁੱਟ ਨਹੀਂ ਦੁਨੀਆ, 25 ਦੇਸ਼ਾਂ ਨੇ ਕੀਤਾ ਫਲਸਤੀਨ ਦਾ ਸਮਰਥਨ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।
'ਬੱਚਿਆਂ ਤੇ ਔਰਤਾਂ ਦੀ ਹੱਤਿਆ ਦਾ ਲਿਆ ਜਾਵੇਗਾ ਬਦਲਾ', ਹਮਾਸ ਨੇ ਵੀਡੀਓ ਜਾਰੀ ਕਰ ਕੇ ਇਜ਼ਰਾਈਲ ਨੂੰ ਦਿੱਤੀ ਧਮਕੀ
NEXT STORY