ਸਿੰਧ (ਏ.ਐੱਨ.ਆਈ.): ਪਾਕਿਸਤਾਨ ਵਿੱਚ ਜ਼ਬਰਦਸਤੀ ਧਰਮ ਪਰਿਵਰਤਨ ਕੋਈ ਨਵੀਂ ਗੱਲ ਨਹੀਂ ਹੈ। ਹੁਣ ਤੱਕ ਪਾਕਿਸਤਾਨ ਵਿੱਚ ਘੱਟ ਗਿਣਤੀ ਕੁੜੀਆਂ ਦੇ ਜਬਰੀ ਧਰਮ ਪਰਿਵਰਤਨ ਦੇ ਮਾਮਲੇ ਸਾਹਮਣੇ ਆਉਂਦੇ ਰਹੇ ਹਨ ਪਰ ਹੁਣ ਮਰਦਾਂ ਦਾ ਵੀ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਜਾ ਰਿਹਾ ਹੈ। ਪਾਕਿਸਤਾਨ ਦੇ ਸਿੰਧ 'ਚ ਐਤਵਾਰ ਨੂੰ ਇਕ ਹਿੰਦੂ ਨੌਜਵਾਨ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ ਗਿਆ। ਸਥਾਨਕ ਮੀਡੀਆ ਰਿਪੋਰਟਾਂ ਦੇ ਅਨੁਸਾਰ 'ਜਮੀਅਤ ਉਲੇਮਾ-ਏ-ਸਿੰਧ ਦੇ ਜਨਰਲ ਸਕੱਤਰ ਮੌਲਾਨਾ ਰਾਸ਼ਿਦ ਮਹਿਮੂਦ ਸੂਮਰੋ ਨੇ 9 ਅਕਤੂਬਰ ਨੂੰ ਜਾਮੀਆ ਇਸਲਾਮੀਆ ਮਸਜਿਦ, ਲਰਕਾਣਾ ਸਿੰਧ ਵਿੱਚ ਅਜੈ ਕੁਮਾਰ ਨਾਮ ਦੇ ਵਿਅਕਤੀ ਨੂੰ ਜ਼ਬਰਦਸਤੀ ਇਸਲਾਮ ਕਬੂਲ ਕਰਾਇਆ। ਧਰਮ ਪਰਿਵਰਤਨ ਦੀਆਂ ਤਸਵੀਰਾਂ ਦਿਖਾਉਂਦੀਆਂ ਹਨ ਕਿ ਪੀੜਤ ਖੁਸ਼ ਨਹੀਂ ਹੈ।
ਪਾਕਿਸਤਾਨ 'ਚ ਜਬਰੀ ਧਰਮ ਪਰਿਵਰਤਨ ਦਾ ਕਹਿਰ ਘੱਟ ਗਿਣਤੀ ਔਰਤਾਂ 'ਤੇ ਦੇਖਣ ਨੂੰ ਮਿਲ ਰਿਹਾ ਹੈ। ਅਗਸਤ 2021 ਵਿੱਚ, ਇੱਕ ਈਸਾਈ ਕੁੜੀ ਅਨੀਤਾ ਦਾ ਬਹਾਵਲਪੁਰ ਦੇ ਯਜ਼ਮਾਨ ਸ਼ਹਿਰ ਦੇ ਮੁਹੰਮਦ ਵਸੀਮ ਨਾਮਕ ਵਿਅਕਤੀ ਨੇ ਜ਼ਬਰਦਸਤੀ ਧਰਮ ਪਰਿਵਰਤਨ ਕਰਾਇਆ ਸੀ। ਉਸ ਨੇ ਇਕ ਕਾਗਜ਼ 'ਤੇ ਕੁੜੀ ਦੇ ਅੰਗੂਠੇ ਦਾ ਨਿਸ਼ਾਨ ਲੈ ਲਿਆ ਅਤੇ ਜ਼ਬਰਦਸਤੀ ਵਿਆਹ ਕਰਵਾ ਲਿਆ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਉਸਨੇ ਪੀੜਤਾ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਅਤੇ ਵਾਰ-ਵਾਰ ਉਸ ਨਾਲ ਬਲਾਤਕਾਰ ਕੀਤਾ। ਇੰਟਰਨੈਸ਼ਨਲ ਫੋਰਮ ਫਾਰ ਰਾਈਟਸ ਐਂਡ ਸਕਿਓਰਿਟੀ (IFFRAS) ਨੇ ਦੱਸਿਆ ਕਿ ਜਿਵੇਂ-ਜਿਵੇਂ ਪਾਕਿਸਤਾਨ ਰੂੜੀਵਾਦੀ ਹੁੰਦਾ ਜਾ ਰਿਹਾ ਹੈ, ਉਵੇਂ-ਉਵੇਂ ਹੀ ਹਿੰਦੂਆਂ, ਈਸਾਈਆਂ ਅਤੇ ਹੋਰ ਧਾਰਮਿਕ ਘੱਟ ਗਿਣਤੀਆਂ ਦੀ ਹਾਲਤ ਵਿਗੜਦੀ ਜਾ ਰਹੀ ਹੈ। ਇਨ੍ਹਾਂ ਵਿੱਚੋਂ ਔਰਤਾਂ ਸਭ ਤੋਂ ਵੱਧ ਪ੍ਰਭਾਵਿਤ ਹਨ।
ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ: ਭਾਰਤੀ ਮੂਲ ਦੇ ਸਿੱਖ ਪਰਿਵਾਰ ਦੇ ਕਤਲ ਦੇ ਸ਼ੱਕੀ 'ਤੇ ਲਾਏ ਗਏ ਦੋਸ਼
ਪਰਿਵਾਰ ਨੂੰ ਮਿਲੀਆਂ ਧਮਕੀਆਂ
ਮੀਡੀਆ ਰਿਪੋਰਟਾਂ ਅਨੁਸਾਰ ਇਸ ਸਾਲ ਸਤੰਬਰ ਵਿੱਚ ਇੱਕ ਸਾਲ ਦੇ ਤਸ਼ੱਦਦ ਤੋਂ ਬਚਣ ਤੋਂ ਬਾਅਦ ਅਨੀਤਾ ਆਪਣੇ ਅਗਵਾਕਾਰ ਦੇ ਘਰੋਂ ਭੱਜ ਗਈ ਅਤੇ ਉਸ ਨੇ ਬਹਾਵਲਪੁਰ ਦੀ ਪਰਿਵਾਰਕ ਅਦਾਲਤ ਵਿੱਚ ਝੂਠੇ ਵਿਆਹ ਨੂੰ ਰੱਦ ਕਰਨ ਲਈ ਪਟੀਸ਼ਨ ਦਾਇਰ ਕੀਤੀ। ਪੀੜਤਾ ਦੇ ਪਿਤਾ ਨੇ ਦੱਸਿਆ ਕਿ ਉਹ ਬਹੁਤ ਗਰੀਬ ਹੈ ਅਤੇ ਅਗਵਾ ਕਰਨ ਵਾਲਾ ਬਹੁਤ ਪ੍ਰਭਾਵਸ਼ਾਲੀ ਹੈ। ਉਸ ਨੇ ਦੱਸਿਆ ਕਿ ਅਗਵਾਕਾਰ ਨੇ ਉਸ ਦੇ ਪਰਿਵਾਰ ਨੂੰ ਤਬਾਹ ਕਰਨ ਦੀ ਧਮਕੀ ਦਿੱਤੀ ਹੈ।
ਘੱਟ ਗਿਣਤੀ ਔਰਤਾਂ ਅੱਤਿਆਚਾਰ ਦੀ ਸ਼ਿਕਾਰ
ਪਾਕਿਸਤਾਨ ਵਿਚ ਹਿੰਦੂਆਂ ਅਤੇ ਈਸਾਈਆਂ ਦੀ ਹਾਲਤ ਆਮ ਤੌਰ 'ਤੇ ਮਾੜੀ ਹੈ, ਪਰ ਇਸ ਵਰਗ ਦੀਆਂ ਔਰਤਾਂ ਸਭ ਤੋਂ ਵੱਧ ਪੀੜਤ ਹਨ। IFFRAS ਦੀ ਰਿਪੋਰਟ ਅਨੁਸਾਰ ਧਾਰਮਿਕ ਘੱਟ ਗਿਣਤੀ ਔਰਤਾਂ ਅਤੇ ਕੁੜੀਆਂ ਨੂੰ ਅਗਵਾ, ਜ਼ਬਰਦਸਤੀ ਧਰਮ ਪਰਿਵਰਤਨ, ਜ਼ਬਰਦਸਤੀ ਵਿਆਹ ਅਤੇ ਬਲਾਤਕਾਰ ਕੀਤਾ ਜਾਂਦਾ ਹੈ। ਜੇਕਰ ਉਸ ਦਾ ਪਰਿਵਾਰ ਇਨ੍ਹਾਂ ਅੱਤਿਆਚਾਰਾਂ ਨਾਲ ਕਾਨੂੰਨੀ ਤੌਰ 'ਤੇ ਲੜਨ ਦੀ ਕੋਸ਼ਿਸ਼ ਕਰਦਾ ਹੈ ਤਾਂ ਪ੍ਰਸ਼ਾਸਨ ਉਨ੍ਹਾਂ ਦੀ ਕੋਈ ਮਦਦ ਨਹੀਂ ਕਰਦਾ। ਮਨੁੱਖੀ ਅਧਿਕਾਰ ਸਮੂਹਾਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਿੱਚ ਧਾਰਮਿਕ ਘੱਟ ਗਿਣਤੀਆਂ ਦੀ ਦੁਰਦਸ਼ਾ ਸਾਲਾਂ ਤੋਂ ਦਸਤਾਵੇਜ਼ੀ ਤੌਰ 'ਤੇ ਦਰਜ ਕੀਤੀ ਗਈ ਹੈ, ਪਰ ਉਨ੍ਹਾਂ ਦੇ ਦਰਦ ਨੂੰ ਸੋਸ਼ਲ ਮੀਡੀਆ ਰਾਹੀਂ ਦੁਨੀਆ ਸਾਹਮਣੇ ਉਜਾਗਰ ਕੀਤਾ ਗਿਆ ਹੈ।
ਸਿੱਖਸ ਆਫ ਅਮੈਰਿਕਾ ਤੇ ਐੱਨ.ਸੀ.ਏ.ਆਈ.ਏ. ਨੇ ਮਨਾਇਆ ਅੰਮ੍ਰਿਤ ਮਹਾਉਤਸਵ (ਤਸਵੀਰਾਂ)
NEXT STORY