ਵਾਸ਼ਿੰਗਟਨ: ਭਾਰਤੀ ਮੂਲ ਦੇ ਅਮਰੀਕੀ ਸੰਸਦ ਮੈਂਬਰ ਸ਼੍ਰੀ ਥਾਨੇਦਾਰ ਨੇ ਕਿਹਾ ਹੈ ਕਿ ਹਾਲ ਹੀ ਵਿੱਚ ਅਮਰੀਕਾ ਵਿੱਚ ‘ਹਿੰਦੂ ਫੋਬੀਆ’ 'ਚ ਵਾਧਾ ਦੇਖਿਆ ਗਿਆ ਹੈ, ਜਿਸ ਨਾਲ ਲੜਨ ਦੀ ਲੋੜ ਹੈ ਕਿਉਂਕਿ ਇਸ ਦੇਸ਼ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੈ। ਥਾਨੇਦਾਰ ਨੇ ਇਹ ਗੱਲ ਹਿੰਦੂ ਭਾਈਚਾਰੇ ਵਿਰੁੱਧ ਵੱਧ ਰਹੇ ਨਫ਼ਰਤੀ ਅਪਰਾਧਾਂ ਵਿਰੁੱਧ ਲੜਨ ਦੀ ਮੰਗ ਕਰ ਰਹੇ ਹਿੰਦੂ ਆਗੂਆਂ ਅਤੇ ਜਥੇਬੰਦੀਆਂ ਦੇ ਸਮੂਹ ਵਿੱਚ ਸ਼ਾਮਲ ਹੋਣ ਮੌਕੇ ਕਹੀ। ਵੱਖ-ਵੱਖ ਭਾਰਤੀ-ਅਮਰੀਕੀ ਸਮੂਹਾਂ ਦੇ ਨੁਮਾਇੰਦਿਆਂ ਨੇ ਬੁੱਧਵਾਰ ਨੂੰ ਅਮਰੀਕਾ ਦੀ ਰਾਜਧਾਨੀ 'ਚ 'ਹਿੰਦੂਐਕਸ਼ਨ' ਨਾਂ ਦੀ ਸੰਸਥਾ ਦੁਆਰਾ ਆਯੋਜਿਤ ਮੀਟਿੰਗ ਦੌਰਾਨ ਮੁਲਾਕਾਤ ਕੀਤੀ।
ਥਾਨੇਦਾਰ ਨੇ ਕਿਹਾ, “ਅਸੀਂ ਅਮਰੀਕਾ ਵਿੱਚ ਬਹੁਤ ਸਾਰਾ ‘ਹਿੰਦੂ ਫੋਬੀਆ’ (ਹਿੰਦੂਆਂ ਬਾਰੇ ਅਸੁਰੱਖਿਆ ਦੀ ਭਾਵਨਾ) ਦੇਖਦੇ ਹਾਂ। ਅਸੀਂ ਕੈਲੀਫੋਰਨੀਆ ਐੱਸਬੀ403 (ਨਸਲੀ ਵਿਤਕਰੇ 'ਤੇ ਪਾਬੰਦੀ ਲਗਾਉਣ ਲਈ ਇੱਕ ਬਿੱਲ) ਦੇਖਿਆ ਹੈ, ਅਤੇ ਇਹ ਸਿਰਫ਼ ਸ਼ੁਰੂਆਤ ਹੈ। ਸਾਡੇ ਮੰਦਰਾਂ 'ਤੇ ਹਮਲੇ ਅਤੇ ਦੁਨੀਆ ਭਰ ਦੇ ਹਿੰਦੂਆਂ 'ਤੇ ਹਮਲੇ। ਇਹ ਇੱਕ ਕਾਰਨ ਹੈ ਕਿ ਮੈਂ ਹਿੰਦੂ ਕਾਕਸ ਬਣਾਉਣ ਦਾ ਫੈਸਲਾ ਕੀਤਾ ਹੈ। ਡੈਮੋਕ੍ਰੇਟਿਕ ਪਾਰਟੀ ਦੇ ਮੈਂਬਰ ਥਾਨੇਦਾਰ ਨੇ ਕਿਹਾ, “ਅਮਰੀਕੀ ਕਾਂਗਰਸ ਵਿੱਚ ਪਹਿਲੀ ਵਾਰ ਸਾਡੇ ਕੋਲ ਹਿੰਦੂ ਕਾਕਸ ਹੈ। ਅਸੀਂ ਇਹ ਸੁਨਿਸ਼ਚਿਤ ਕਰਨ ਲਈ ਕਈ ਪਹਿਲਕਦਮੀਆਂ ਕਰ ਰਹੇ ਹਾਂ ਕਿ ਲੋਕਾਂ ਨੂੰ ਆਪਣੇ ਧਰਮ ਦਾ ਅਭਿਆਸ ਕਰਨ ਦੀ ਧਾਰਮਿਕ ਆਜ਼ਾਦੀ ਹੋਵੇ।
ਸਾਨੂੰ ਇਸ ਡਰ, ਕੱਟੜਤਾ ਅਤੇ ਨਫ਼ਰਤ ਨਾਲ ਲੜਨ ਦੀ ਲੋੜ ਹੈ। ਕਿਉਂਕਿ ਅਮਰੀਕਾ ਵਿੱਚ ਨਫ਼ਰਤ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ, ਲੋਕਾਂ ਦੇ ਧਾਰਮਿਕ ਅਧਿਕਾਰਾਂ ਵਿਰੁੱਧ ਨਫ਼ਰਤ ਲਈ ਕੋਈ ਥਾਂ ਨਹੀਂ ਹੋਣੀ ਚਾਹੀਦੀ ਅਤੇ ਇਸ ਲਈ ਅਸੀਂ ਕਾਂਗਰਸ ਵਿੱਚ ਇਸ 'ਤੇ ਧਿਆਨ ਕੇਂਦਰਿਤ ਕਰ ਰਹੇ ਹਾਂ। ਹਿੰਦੂ ਅਮਰੀਕਨ ਫਾਊਂਡੇਸ਼ਨ ਦੇ ਸੁਹਾਗ ਸ਼ੁਕਲਾ ਨੇ ਕਿਹਾ ਕਿ ਹਿੰਦੂ ਵਿਰੋਧੀ ਪੱਖਪਾਤ ਅਤੇ ਨਫਰਤ ਦੇ ਮਾਮਲੇ ਵੱਡੇ ਪੱਧਰ 'ਤੇ ਸਾਹਮਣੇ ਆ ਰਹੇ ਹਨ, ਖਾਸ ਕਰਕੇ ਕਾਲਜ ਕੈਂਪਸ ਵਿੱਚ। ਉਨ੍ਹਾਂ ਅਮਰੀਕਾ ਵਿੱਚ ਹਿੰਦੂ ਭਾਈਚਾਰੇ ਵਿਰੁੱਧ ਨਫ਼ਰਤੀ ਅਪਰਾਧ ਦੀਆਂ ਕੁਝ ਵੱਡੀਆਂ ਘਟਨਾਵਾਂ ਦਾ ਵੀ ਜ਼ਿਕਰ ਕੀਤਾ।
ਸੁਹਾਗ ਸ਼ੁਕਲਾ ਨੇ ਕਿਹਾ, “ਪਿਛਲੇ ਦੋ ਸਾਲਾਂ ਵਿੱਚ ਅਸੀਂ ਹਿੰਦੂ ਵਿਰੋਧੀ ਘਟਨਾਵਾਂ ਵਿੱਚ ਵਾਧਾ ਦੇਖਿਆ ਹੈ। ਮੈਂ ਜਿੰਨੇ ਵੀ ਮੰਦਰ ਦੇ ਹਮਲਿਆਂ ਦਾ ਜ਼ਿਕਰ ਕੀਤਾ ਹੈ, ਉਨ੍ਹਾਂ ਸਾਰੇ ਸਟ੍ਰੀਟ ਹਮਲਿਆਂ ਦੇ ਨਾਲ, ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਹੈ, ਦੋਸ਼ੀ ਵੀਡੀਓ 'ਤੇ ਫੜੇ ਗਏ ਸਨ। ਹਮਲਿਆਂ ਦੌਰਾਨ ਦਿੱਤੇ ਗਏ ਬਿਆਨ, ਗ੍ਰਾਫਿਟੀ ਦੀ ਪ੍ਰਕਿਰਤੀ ਅਤੇ ਸਮੱਗਰੀ ਸਭ ਖਾਲਿਸਤਾਨ ਲਹਿਰ ਵੱਲ ਇਸ਼ਾਰਾ ਕਰਦੇ ਹਨ। ਜਦੋਂ ਸਿੱਖ ਕੌਮ ਦੇ ਕੁਝ ਲੋਕ ਹਿੰਦੂ ਵਿਰੋਧੀ ਘਟਨਾਵਾਂ ਦੇ ਖਿਲਾਫ ਬੋਲ ਰਹੇ ਹਨ ਤਾਂ ਉਨ੍ਹਾਂ 'ਤੇ ਸਰੀਰਕ ਤੌਰ 'ਤੇ ਹਮਲਾ ਕੀਤਾ ਗਿਆ ਹੈ।
ਨੇਪਾਲ 'ਚ ਦਰਦਨਾਕ ਹਾਦਸਾ, ਖੱਡ 'ਚ ਡਿੱਗੀ ਜੀਪ, ਇਕ ਬੱਚੇ ਸਣੇ 7 ਲੋਕਾਂ ਦੀ ਮੌਤ
NEXT STORY