ਅੰਮ੍ਰਿਤਸਰ/ਇਸਲਾਮਾਬਾਦ (ਕੱਕੜ) - ਹਿਜ਼ਬੁਲ ਮੁਜਾਹਿਦੀਨ ਦਾ ਟਾਪ ਕਮਾਂਡਰ ਅਬੂ ਮੁਸਲਿਮ ਅੱਜ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀ. ਓ. ਕੇ.) ’ਚ ਮਰਿਆ ਹੋਇਆ ਪਾਇਆ ਗਿਆ। ਅਬੂ ਮੁਸਲਿਮ ਦੀ ਮੌਤ ਨਾਲ ਹਿਜ਼ਬੁਲ ਦੇ ਅੱਤਵਾਦੀਆਂ ’ਚ ਮਾਤਮ ਛਾ ਗਿਆ ਹੈ।
ਜਾਣਕਾਰੀ ਅਨੁਸਾਰ ਇਹ ਅੱਤਵਾਦੀ ਮੁਜ਼ੱਫਰਾਬਾਦ ’ਚ ਰਹਿ ਰਿਹਾ ਸੀ, ਉਥੇ ਹੀ ਉਸ ਦੀ ਮੌਤ ਹੋ ਗਈ ਹੈ। ਇਹ ਟਾਪ ਕਮਾਂਡਰ ਸਰਹੱਦ ’ਤੇ ਅੱਤਵਾਦੀ ਵਾਰਦਾਤਾਂ ਨੂੰ ਅੰਜਾਮ ਦੇਣ ਤੋਂ ਬਾਅਦ ਪੀ. ਓ. ਕੇ. ਦੇ ਮੁਜ਼ੱਫਰਾਬਾਦ ’ਚ ਲੁਕ ਜਾਂਦਾ ਸੀ। ਜਾਣਕਾਰੀ ਅਨੁਸਾਰ ਇਹ ਵੀ ਪਤਾ ਲੱਗਾ ਹੈ ਕਿ ਅਬੂ ਮੁਸਲਿਮ ਦਾ ਹਿਜ਼ਬੁਲ ਮੁਜਾਹਿਦੀਨ ’ਚ ਮੁੱਖ ਕੰਮ ਕਸ਼ਮੀਰ ਦੇ ਮਾਸੂਮ ਨੌਜਵਾਨਾਂ ਦਾ ਬ੍ਰੇਨ-ਵਾਸ਼ ਕਰਕੇ ਉਨ੍ਹਾਂ ਨੂੰ ਜੇਹਾਦ ਦੇ ਨਾਂ ’ਤੇ ਸੁਸਾਈਡ ਮਿਸ਼ਨ ਲਈ ਤਿਆਰ ਕਰਨਾ ਸੀ।
ਇਹ ਵੀ ਪਤਾ ਲੱਗਾ ਹੈ ਕਿ ਅੱਜ ਸਵੇਰੇ ਅਬੂ ਮੁਸਲਿਮ ਅਬਦੁੱਲਾ ਲਈ ਹਿਜ਼ਬੁਲ ਕਮਾਂਡਰ ਕੌਂਸਲ ਵੱਲੋਂ ‘ਨਮਾਜ਼-ਏ-ਜਨਾਜ਼ਾ’ ਵੀ ਅਦਾ ਕੀਤੀ ਗਈ, ਜਿੱਥੇ ਕਈ ਪ੍ਰਮੁੱਖ ਅੱਤਵਾਦੀ ਅਤੇ ਅੱਤਵਾਦੀ ਕਮਾਂਡਰ ਮੌਜੂਦ ਸਨ।
ਬੰਗਲਾਦੇਸ਼ 'ਚ ਇੱਕ ਹੋਰ ਹਿੰਦੂ ਦੀ ਗਈ ਜਾਨ, ਦਰਿੰਦਿਆਂ ਨੇ ਬੇਰਹਿਮੀ ਨਾਲ ਹਮਲਾ ਕਰਨ ਤੋਂ ਬਾਅਦ ਲਾ 'ਤੀ ਸੀ ਅੱਗ
NEXT STORY