ਮਿਲਾਨ, (ਸਾਬੀ ਚੀਨੀਆ)— ਯੂਰਪ ਦੇ ਵੱਖ-ਵੱਖ ਹਿੱਸਿਆਂ 'ਚ ਵੱਸਦੇ ਭਾਰਤੀ ਭਾਈਚਾਰੇ ਵੱਲੋਂ ਰੰਗਾਂ ਨਾਲ ਸੰਬੰਧਤ ਹੋਲੀ ਦਾ ਤਿਉਹਾਰ ਪੂਰੀ ਧੂਮ-ਧਾਮ ਅਤੇ ਆਪਸੀ ਪ੍ਰੇਮ ਭਾਵਨਾ ਨਾਲ ਮਨਾਇਆ ਗਿਆ । ਵਿਦੇਸ਼ਾਂ 'ਚ ਰਹਿ ਰਹੇ ਭਾਰਤੀ ਆਪਣੇ ਸੱਭਿਆਚਾਰ ਨਾਲ ਜੁੜੇ ਹੋਏ ਆਪਣਾ ਕੋਈ ਵੀ ਤਿਉਹਾਰ ਮਿਲ ਕੇ ਮਨਾਉਣਾ ਕਦੇ ਨਹੀ ਭੁੱਲਦੇ। ਇਸੇ ਤਰ੍ਹਾਂ ਬੀਤੇ ਦਿਨ
ਇਟਲੀ 'ਚ ਸਨਾਤਨ ਧਰਮ ਮੰਦਰ ਆਰਜੀਨਿਆਨੋ ਵਿਚੈਸਾ ਵਿਖੇ ਹੋਲੀ ਦਾ ਤਿਉਹਾਰ ਵੀ ਬਹੁਤ ਹੀ ਧੂਮ-ਧਾਮ ਨਾਲ ਮਨਾਇਆ ਗਿਆ। ਸ਼੍ਰੀ ਕ੍ਰਿਸ਼ਣ ਅਤੇ ਗੋਪੀਆਂ ਦੇ ਸਵਾਂਗ ਰਚਾਏ ਗਏ ਅਤੇ ਫੁੱਲਾਂ ਅਤੇ ਰੰਗਾਂ ਨਾਲ ਹੋਲੀ ਖੇਡੀ ਗਈ। ਮੰਦਰ 'ਚ ਕੀਰਤਨ ਕੀਤਾ ਗਿਆ ਅਤੇ ਸ਼੍ਰੀ ਕ੍ਰਿਸ਼ਣ ਜੀ ਦੇ ਜੀਵਨ ਕਥਾ ਨਾਲ ਸੰਬੰਧਤ ਭਜਨ ਗਾਏ ਗਏ। ਵੀਨਤਾ ਭਟਨਾਗਰ, ਮਨਜੀਤ ਕੌਰ, ਕਮਲੇਸ਼ ਰਾਣੀ, ਰਮਨ ਕੁਮਾਰੀ, ਨੀਲਮ ਕੁਮਾਰੀ ਆਦਿ ਭਾਰਤੀ ਔਰਤਾਂ ਨੇ ਹੋਲੀ ਖੇਡੀ ਅਤੇ ਪ੍ਰਭੂ ਦਾ ਸ਼ੁਕਰਾਨਾ ਕੀਤਾ ਕਿ ਜੋ ਉਹ ਵਿਦੇਸ਼ੀ ਧਰਤੀ 'ਤੇ ਰਹਿ ਕੇ ਵੀ ਆਪਣੇ ਸੱਭਿਆਚਾਰ ਨਾਲ ਸੰਬੰਧਤ ਤਿਉਹਾਰਾਂ ਨੂੰ ਮਨਾ ਰਹੀਆਂ ਹਨ।
ਵਿਲੈਤਰੀ ਵਿਖੇ ਗੁਰੂ ਰਵਿਦਾਸ ਜੀ ਦੇ ਆਗਮਨ ਦਿਹਾੜੇ ਨੂੰ ਸਮਰਪਤ ਸਮਾਗਮ 18 ਮਾਰਚ ਨੂੰ
NEXT STORY