ਲਾਹੌਰ (ਭਾਸ਼ਾ)— ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਝੂਠੀ ਸ਼ਾਨ ਖਾਤਰ 19 ਸਾਲਾ ਇਕ ਲੜਕੀ ਦਾ ਉਸ ਦੇ ਮਤਰੇਏ ਭਰਾ ਨੇ ਕੁਹਾੜੀ ਨਾਲ ਵੱਢ ਕੇ ਕਤਲ ਕਰ ਦਿੱਤਾ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਐਤਵਾਰ ਨੂੰ ਸਾਹਿਵਾਲ ਜ਼ਿਲੇ ਦੇ ਕ੍ਰਿਸ਼ਚੀਅਨ ਵਾਲਾ ਵਿਚ ਹੋਈ, ਜੋ ਕਿ ਲਾਹੌਰ ਤੋਂ 230 ਕਿਲੋਮੀਟਰ ਦੂਰ ਸਥਿਤ ਹੈ। ਐੱਸ. ਐੱਚ. ਓ. ਰਾਣਾ ਤਾਹਿਰ ਮੁਤਾਬਕ ਦੋਸ਼ੀ ਇਰਫਾਨ ਨੂੰ ਸ਼ੱਕ ਸੀ ਕਿ ਉਸ ਦੀ ਮਤਰੇਈ ਭੈਣ ਸਾਇਰਾ ਦੇ ਇਕ ਵਿਅਕਤੀ ਨਾਲ ਸੰਬੰਧ ਹਨ।
ਤਾਹਿਰ ਨੇ ਦੱਸਿਆ ਕਿ ਇਰਫਾਨ ਨੇ ਸਾਇਰਾ 'ਤੇ ਉਸ ਸਮੇਂ ਕੁਹਾੜੀ ਨਾਲ ਹਮਲਾ ਕੀਤਾ, ਜਦੋਂ ਉਹ ਸੁੱਤੀ ਹੋਈ ਸੀ। ਸਾਇਰ ਹਮਲੇ ਵਿਚ ਗੰਭੀਰ ਰੂਪ ਨਾਲ ਜ਼ਖਮੀ ਹੋ ਗਈ। ਉਸ ਨੂੰ ਸਾਹਿਵਾਲ ਦੇ ਜ਼ਿਲਾ ਹੈੱਡਕੁਆਰਟਰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ।
ਅਧਿਕਾਰੀ ਨੇ ਦੱਸਿਆ ਕਿ ਪਰਿਵਾਰ ਦੇ ਕਿਸੇ ਵੀ ਮੈਂਬਰ ਨੇ ਮਾਮਲੇ ਦੀ ਸੂਚਨਾ ਪੁਲਸ ਨੂੰ ਨਹੀਂ ਦਿੱਤੀ ਸਗੋਂ ਕਿ ਗੁਆਂਢੀਆਂ ਨੇ ਪੁਲਸ ਨੂੰ ਸੂਚਨਾ ਦਿੱਤੀ। ਤਾਹਿਰ ਨੇ ਕਿਹਾ, ''ਪਰਿਵਾਰ ਸਾਇਰਾ ਦੀ ਲਾਸ਼ ਨੂੰ ਲੈ ਕੇ ਜਦੋਂ ਪਿੰਡ ਪਰਤ ਰਿਹਾ ਸੀ ਤਾਂ ਅਸੀਂ ਉਨ੍ਹਾਂ ਨੂੰ ਰੋਕਿਆ। ਪੁਲਸ ਨੂੰ ਦੇਖ ਕੇ ਇਰਫਾਨ ਐਂਬੂਲੈਂਸ ਨਾਲ ਫਰਾਰ ਹੋ ਗਿਆ, ਜਦਕਿ ਪੋਸਟਮਾਰਟਮ ਲਈ ਲਾਸ਼ ਨੂੰ ਅਸੀਂ ਤਹਿਸੀਲ ਹੈੱਡਕੁਆਰਟਰ ਹਸਪਤਾਲ ਲੈ ਗਏ। ਉਨ੍ਹਾਂ ਨੇ ਦੱਸਿਆ ਕਿ ਪਰਿਵਾਰ ਦੇ ਹੋਰ ਮੈਂਬਰ ਇਸ ਨੂੰ ਕਤਲ ਨਹੀਂ ਮੰਨ ਰਹੇ ਹਨ, ਕਿਉਂਕਿ ਸਾਇਰਾ ਨੇ ਪਰਿਵਾਰ ਦੇ ਸਨਮਾਨ ਨੂੰ ਡੂੰਘੀ ਸੱਟ ਪਹੁੰਚਾਈ ਹੈ।
ਸ਼੍ਰੀਲੰਕਾ ਦਾ ਝੰਡਾ ਚੁੱਕਣ ਤੋਂ ਇਨਕਾਰ ਕਰਨ 'ਤੇ ਟੀ. ਐੱਨ. ਏ. ਦੇ ਮੰਤਰੀ ਵਿਰੁੱਧ ਕਾਰਵਾਈ
NEXT STORY